ਅੰਬਾਲਾ 'ਚ ਪਲਟਿਆ ਟਰੈਕਟਰ, 2 ਵਿਅਕਤੀਆਂ ਨੂੰ ਕੱਢਿਆ ਗਿਆ ਸੁਰੱਖਿਅਤ ਬਾਹਰ, 2 ਦੀ ਭਾਲ ਜਾਰੀ

ਪੁਲਸ ਟੀਮਾਂ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਚਲਾ ਰਹੀਆਂ ਹਨ।

ਸ਼ਨੀਵਾਰ ਨੂੰ ਹਰਿਆਣਾ ਦੇ ਅੰਬਾਲਾ ਵਿੱਚ ਇੱਕ ਟਰੈਕਟਰ ਬੇਕਾਬੂ ਹੋ ਕੇ ਭਰੇ ਮੀਂਹ ਦੇ ਪਾਣੀ ਵਾਲੇ ਨਾਲੇ ਵਿੱਚ ਪਲਟ ਗਿਆ। ਇਸ ਹਾਦਸੇ ਵਿੱਚ 2 ਲੋਕ ਨਾਲੇ ਵਿੱਚ ਰੁੜ ਗਏ, ਜਦਕਿ 2 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਪੁਲਸ ਟੀਮਾਂ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਚਲਾ ਰਹੀਆਂ ਹਨ। ਹਾਲਾਂਕਿ, ਅਜੇ ਤੱਕ ਦੋਵਾਂ ਵਿਅਕਤੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਨਾਲੇ ਦਾ ਪਾਣੀ ਪਿੰਡ ਦੀ ਸੜਕ ਦੇ ਉੱਪਰੋਂ ਵਹਿ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਨੇ ਟਰੈਕਟਰ ਟਰਾਲੀ ਸਵਾਰਾਂ ਨੂੰ ਨਾਲੇ ਪਾਰ ਕਰਨ ਤੋਂ ਰੋਕਿਆ ਸੀ ਪਰ ਉਨ੍ਹਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਅਤੇ ਅੱਗੇ ਵਧ ਗਏ। ਇਸ ਦੇ ਨਾਲ ਹੀ ਅੰਬਾਲਾ ਦੇ ਭੂਨੀ ਪਿੰਡ ਵਿੱਚ ਟਾਂਗਰੀ ਨਦੀ ਵਿੱਚ ਨਹਾਉਂਦੇ ਸਮੇਂ 5 ਬੱਚੇ ਵਹਿ ਗਏ। ਉਨ੍ਹਾਂ ਵਿੱਚੋਂ 4 ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ ਪੰਜਵੇਂ ਦੀ ਭਾਲ ਜਾਰੀ ਹੈ। ਸਾਰੇ ਬੱਚੇ ਪੰਜਾਬ ਦੇ ਰਹਿਣ ਵਾਲੇ ਹਨ।