ਪੰਜਾਬ 'ਚ ਮੀਂਹ ਮੁੜ ਦੇਵੇਗਾ ਦਸਤਕ!

ਅਗਲੇ ਹਫ਼ਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਪੰਜਾਬ ਇਸ ਸਮੇਂ ਹੜ੍ਹ ਦੀ ਮਾਰ ਝੱਲ ਰਿਹਾ ਹੈ। ਪੰਜਾਬ 'ਚ ਪਿਛਲੇ 37 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਵਿਨਾਸ਼ਕਾਰੀ ਮਾਨਸੂਨ ਦੇਖਣ ਨੂੰ ਮਿਲਿਆ ਹੈ।

ਭਾਰਤੀ ਮੌਸਮ ਵਿਭਾਗ (IMD) ਅਤੇ ਹੋਰ ਮੌਸਮ ਏਜੰਸੀਆਂ ਦੁਆਰਾ ਜਾਰੀ ਤਾਜ਼ਾ ਭਵਿੱਖਬਾਣੀਆਂ ਅਨੁਸਾਰ, ਹਾਲਾਂਕਿ ਹਾਲ ਹੀ ਦੇ ਦਿਨਾਂ ਵਿੱਚ ਮੀਂਹ ਨਹੀਂ ਪਿਆ ਹੈ ਪਰ ਅਗਲੇ ਹਫ਼ਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 12 ਤੋਂ 18 ਸਤੰਬਰ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਦਕਿ ਕੁਝ ਹਿੱਸਿਆਂ ਵਿੱਚ ਆਮ ਤੋਂ ਘੱਟ ਬਾਰਿਸ਼ ਹੋ ਸਕਦੀ ਹੈ। ਤਾਪਮਾਨ 28°C ਤੋਂ 34°C ਦੇ ਵਿਚਕਾਰ ਰਹੇਗਾ, ਜੋ ਕਿ ਇਸ ਸਮੇਂ ਆਮ ਤੋਂ ਥੋੜ੍ਹਾ ਘੱਟ ਹੈ। ਸੂਬੇ ਵਿੱਚ ਰਾਤ ਦਾ ਤਾਪਮਾਨ 18°C ​​ਤੋਂ 24°C ਦੇ ਵਿਚਕਾਰ ਰਹੇਗਾ।