ਰਵੀ ਬਿਸ਼ਨੋਈ ਬਾਹਰ! ਇੰਗਲੈਂਡ ਖਿਲਾਫ ਤੀਜੇ ਟੀ-20 ਲਈ ਭਾਰਤੀ ਟੀਮ 'ਚ ਵੱਡੇ ਫੇਰਬਦਲ ਦੀ ਤਿਆਰੀ

ਆਇਰਲੈਂਡ ਦੌਰੇ 'ਤੇ ਮਿਲੀ ਹਾਰ ਤੋਂ ਬਾਅਦ ਹੁਣ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿਚ ਵੀ ਭਾਰਤੀ ਟੀਮ 0-1 ਨਾਲ ਪਛੜ ਰਹੀ ਹੈ। ਮੰਗਲਵਾਰ (7 ਜੁਲਾਈ) ਨੂੰ ਨੌਟਿੰਘਮ ਦੇ ਟ੍ਰੈਂਟ ਬ੍ਰਿਜ ਮੈਦਾਨ 'ਤੇ ਹੋਣ ਵਾਲੇ ਸੀਰੀਜ਼ ਦੇ ਤੀਜੇ ਅਹਿਮ ਮੁਕਾਬਲੇ ਵਿੱਚ ਭਾਰਤੀ ਟੀਮ ਪ੍ਰਬੰਧਨ ਆਪਣੀ ਪਲੇਇੰਗ-11 ਵਿੱਚ ਵੱਡੇ ਬਦਲਾਅ ਕਰ ਸਕਦਾ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਸ਼ੁਰੂ ਹੋਵੇਗਾ।
ਨੌਟਿੰਘਮ : ਆਇਰਲੈਂਡ ਦੌਰੇ 'ਤੇ ਮਿਲੀ ਹਾਰ ਤੋਂ ਬਾਅਦ ਹੁਣ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿਚ ਵੀ ਭਾਰਤੀ ਟੀਮ 0-1 ਨਾਲ ਪਛੜ ਰਹੀ ਹੈ। ਮੰਗਲਵਾਰ (7 ਜੁਲਾਈ) ਨੂੰ ਨੌਟਿੰਘਮ ਦੇ ਟ੍ਰੈਂਟ ਬ੍ਰਿਜ ਮੈਦਾਨ 'ਤੇ ਹੋਣ ਵਾਲੇ ਸੀਰੀਜ਼ ਦੇ ਤੀਜੇ ਅਹਿਮ ਮੁਕਾਬਲੇ ਵਿੱਚ ਭਾਰਤੀ ਟੀਮ ਪ੍ਰਬੰਧਨ ਆਪਣੀ ਪਲੇਇੰਗ-11 ਵਿੱਚ ਵੱਡੇ ਬਦਲਾਅ ਕਰ ਸਕਦਾ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਸ਼ੁਰੂ ਹੋਵੇਗਾ।

ਰਵੀ ਬਿਸ਼ਨੋਈ 'ਤੇ ਡਿੱਗ ਸਕਦੀ ਹੈ ਗਾਜ਼
ਪਿਛਲੇ ਮੁਕਾਬਲੇ ਵਿੱਚ ਲੈਗ ਸਪਿਨਰ ਰਵੀ ਬਿਸ਼ਨੋਈ ਦਾ ਪ੍ਰਦਰਸ਼ਨ ਟੀਮ ਦੀ ਹਾਰ ਦਾ ਇੱਕ ਵੱਡਾ ਕਾਰਨ ਰਿਹਾ ਸੀ, ਜਿੱਥੇ ਉਨ੍ਹਾਂ ਨੇ ਆਪਣੇ 4 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਲਏ 60 ਰਨ ਲੁਟਾਏ ਸਨ। ਅਧਿਕਾਰੀਆਂ ਵੱਲੋਂ ਬਿਸ਼ਨੋਈ ਦੀ ਥਾਂ ਇੱਕ ਵਾਧੂ ਤੇਜ਼ ਗੇਂਦਬਾਜ਼ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਇਸ ਦੌੜ ਵਿੱਚ ਪ੍ਰਿੰਸ ਯਾਦਵ ਦਾ ਨਾਂ ਸਭ ਤੋਂ ਅੱਗੇ ਹੈ, ਕਿਉਂਕਿ ਉਨ੍ਹਾਂ ਦੀ ਗੇਂਦ ਨੂੰ ਮੂਵ ਕਰਾਉਣ ਦੀ ਸਮਰੱਥਾ ਇੰਗਲੈਂਡ ਵਿੱਚ ਕਾਰਗਰ ਸਾਬਤ ਹੋ ਸਕਦੀ ਹੈ।

15 ਸਾਲਾ ਵੈਭਵ ਸੂਰਿਆਵੰਸ਼ੀ 'ਤੇ ਰਹਿਣਗੀਆਂ ਨਜ਼ਰਾਂ
ਤੀਜੇ ਮੁਕਾਬਲੇ ਵਿੱਚ ਸਾਰਿਆਂ ਦੀਆਂ ਨਜ਼ਰਾਂ 15 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ 'ਤੇ ਹੋਣਗੀਆਂ। ਆਪਣੇ ਡੈਬਿਊ ਮੈਚ ਵਿਚ ਸਿਰਫ 14 ਰਨ ਬਣਾਉਣ ਦੇ ਬਾਵਜੂਦ, ਵੈਭਵ ਨੇ ਜੋਫਰਾ ਆਰਚਰ ਵਰਗੇ ਗੇਂਦਬਾਜ਼ਾਂ ਵਿਰੁੱਧ ਛੱਕੇ ਜੜ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਟ੍ਰੈਂਟ ਬ੍ਰਿਜ ਦੀ ਬੱਲੇਬਾਜ਼ੀ ਪੱਖੀ ਪਿੱਚ 'ਤੇ ਉਹ ਆਪਣੀ ਪਹਿਲੀ ਵੱਡੀ ਅੰਤਰਰਾਸ਼ਟਰੀ ਪਾਰੀ ਖੇਡ ਸਕਦੇ ਹਨ।

ਕਪਤਾਨ ਸ਼੍ਰੇਅਸ ਅਈਅਰ ਲਈ ਵੱਡੀ ਚੁਣੌਤੀ
ਕਪਤਾਨ ਵਜੋਂ ਸ਼੍ਰੇਅਸ ਅਈਅਰ ਲਈ ਵੀ ਇਹ ਮੈਚ ਕਾਫੀ ਅਹਿਮ ਹੈ, ਕਿਉਂਕਿ ਉਨ੍ਹਾਂ ਦੀ ਅਗਵਾਈ ਵਿੱਚ ਟੀਮ ਨੇ ਹੁਣ ਤੱਕ ਖੇਡੇ ਚਾਰ ਮੈਚਾਂ ਵਿੱਚੋਂ ਤਿੰਨ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ। ਭਾਰਤੀ ਬੱਲੇਬਾਜ਼ਾਂ, ਖਾਸ ਕਰਕੇ ਇਸ਼ਾਨ ਕਿਸ਼ਨ ਅਤੇ ਅਈਅਰ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਦੇ ਵਾਧੂ ਉਛਾਲ ਅਤੇ ਸੀਮ ਮੂਵਮੈਂਟ ਦਾ ਸਾਹਮਣਾ ਕਰਨ ਲਈ ਬਿਹਤਰ ਰਣਨੀਤੀ ਬਣਾਉਣੀ ਹੋਵੇਗੀ। ਦੂਜੇ ਪਾਸੇ, ਅਭਿਸ਼ੇਕ ਸ਼ਰਮਾ ਨੇ ਪਿਛਲੇ ਦੋ ਮੈਚਾਂ ਵਿੱਚ (59 ਅਤੇ 43 ਰਨ) ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ ਅਤੇ ਉਨ੍ਹਾਂ ਤੋਂ ਫਿਰ ਇੱਕ ਧਮਾਕੇਦਾਰ ਸ਼ੁਰੂਆਤ ਦੀ ਉਮੀਦ ਹੈ।

ਭਾਰਤ ਦੀ ਸੰਭਾਵਿਤ ਪਲੇਇੰਗ-11
ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਇਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੁਬੇ, ਹਰਸ਼ਿਤ ਰਾਣਾ, ਅਕਸ਼ਰ ਪਟੇਲ, ਪ੍ਰਿੰਸ ਯਾਦਵ, ਅਰਸ਼ਦੀਪ ਸਿੰਘ ਅਤੇ ਵਰੁਣ ਚੱਕਰਵਰਤੀ।