ਰਾਜਵੀਰ ਜਵੰਦਾ ਨੂੰ ਆਖਰੀ ਅਲਵਿਦਾ, ਮਨਕੀਰਤ ਔਲਖ ਨੇ ਜਤਾਇਆ ਗਹਿਰਾ ਦੁੱਖ

ਗਾਇਕ ਦੇ ਦੇਹਾਂਤ 'ਤੇ ਬਹੁਤ ਸਾਰੇ ਕਲਾਕਾਰ, ਅਦਾਕਾਰ ਤੇ ਬਹੁਤ ਸਾਰੇ ਆਗੂ ਵੀ ਦੁੱਖ ਪ੍ਰਗਟ ਕਰ ਰਹੇ ਹਨ। ਹੁਣ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਵੀ ਆਪਣੇ ਦੋਸਤ ਤੇ ਸਾਥੀ ਕਲਾਕਾਰ ਦੇ ਵਿਛੋੜੇ 'ਤੇ ਦੁੱਖ ਪ੍ਰਗਟ ਕੀਤਾ ਹੈ।
ਪੰਜਾਬੀ ਸੰਗੀਤ ਜਗਤ ਅਜੇ ਵੀ ਗਮਗੀਨ ਹੈ ਕਿਉਂਕਿ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਅਕਾਲ ਚਲਾਣੇ ਦੀ ਖ਼ਬਰ ਨੇ ਸਾਰੇ ਪ੍ਰਸ਼ੰਸਕਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਗਾਇਕ ਦੇ ਦੇਹਾਂਤ 'ਤੇ ਬਹੁਤ ਸਾਰੇ ਕਲਾਕਾਰ, ਅਦਾਕਾਰ ਤੇ ਬਹੁਤ ਸਾਰੇ ਆਗੂ ਵੀ ਦੁੱਖ ਪ੍ਰਗਟ ਕਰ ਰਹੇ ਹਨ।  ਹੁਣ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਵੀ ਆਪਣੇ ਦੋਸਤ ਤੇ ਸਾਥੀ ਕਲਾਕਾਰ ਦੇ ਵਿਛੋੜੇ 'ਤੇ ਦੁੱਖ ਪ੍ਰਗਟ ਕੀਤਾ ਹੈ। 

ਗਾਇਕ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਜਵੰਦਾ ਦੀ ਇਕ ਫੋਟੋ ਸਾਂਝੀ ਕਰਦਿਆ ਲਿਖਿਆ, 'ਸਾਡੇ ਵਿੱਚ ਨਹੀਂ ਰਿਹਾ ਸਾਡਾ ਬਹੁਤ ਹੀ ਅਜੀਜ ਰਾਜਵੀਰ ਜਵੰਦਾ। ਅੱਜ ਇੱਕ ਅਣਮੁੱਲਾ ਹੀਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਅੱਜ ਇੱਕ ਮਾਂ ਦਾ ਪੁੱਤ ਇੱਕ ਭੈਣ ਦਾ ਵੀਰ ਇੱਕ ਘਰਵਾਲੀ ਦਾ ਸੁਹਾਗ ਬੱਚਿਆਂ ਦਾ ਬਾਪ ਤੇ ਯਾਰਾਂ ਦਾ ਯਾਰ ਸਭ ਨੂੰ ਅਲਵਿਦਾ ਆਖ ਗਿਆ। ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮੈਂ ਜਿੰਨੇ ਜੋਗਾ ਹਾਂ ਜਵੰਦਾ ਪਰਿਵਾਰ ਨਾਲ ਖੜ੍ਹਾ ਹਾਂ। ਵਾਹਿਗੁਰੂ।' 

ਦੱਸ ਦਈਏ ਕਿ ਸੰਗੀਤ ਪ੍ਰੇਮੀ ਕਹਿ ਰਹੇ ਹਨ ਕਿ ਪੰਜਾਬੀ ਇੰਡਸਟਰੀ ਨੇ ਇੱਕ ਹੋਰ ਚਮਕਦਾ ਸਿਤਾਰ ਗੁਆ ਲਿਆ ਹੈ, ਜਿਸਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ।