ਰਾਜਵੀਰ ਜਵੰਦਾ ਦੀ ਮੌਤ ਦਾ ਮਾਮਲਾ ਬਣਿਆ ਗੰਭੀਰ, ਹਾਈਕੋਰਟ ਵੱਲੋਂ ਸਰਕਾਰ ਨੂੰ ਨੋਟਿਸ ਜਾਰੀ

ਪਟੀਸ਼ਨ ’ਚ ਅਵਾਰਾ ਜਾਨਵਰਾਂ ਦੇ ਰੱਖ ਰਖਾਅ ਨੂੰ ਨਾ ਕਰਨ ਸਬੰਧੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ’ਤੇ ਇਲਜ਼ਾਮ ਲਗਾਇਆ ਗਿਆ ਹੈ।
ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਹੁਣ ਨਿਆਂ ਦੀ ਕਾਰਵਾਈ ਸ਼ੁਰੂ ਹੋ ਚੁਕੀ ਹੈ। ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਸਬੰਧੀ ਹਿਮਾਚਲ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਲਾਇਰਜ਼ ਫਾਰ ਹਿਊਮਨ ਰਾਈਟਸ ਦੇ ਐਡਵੋਕੇਟ ਨਵਕਿਰਨ ਸਿੰਘ ਨੇ ਇਹ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ’ਚ ਅਵਾਰਾ ਜਾਨਵਰਾਂ ਦੇ ਰੱਖ ਰਖਾਅ ਨੂੰ ਨਾ ਕਰਨ ਸਬੰਧੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ’ਤੇ ਇਲਜ਼ਾਮ ਲਗਾਇਆ ਗਿਆ ਹੈ। 

ਦਰਅਸਲ, ਇਹ ਮਾਮਲਾ ਸਮਾਜਸੇਵੀ ਅਤੇ ਐਡਵੋਕੇਟ ਨਵਕੀਰਨ ਸਿੰਘ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਰਾਹੀਂ ਹਿਮਾਚਲ ਹਾਈ ਕੋਰਟ ਵਿੱਚ ਲਿਆਂਦਾ ਗਿਆ ਹੈ। ਇਸ ਪਟੀਸ਼ਨ ਦਾ ਮੁੱਖ ਮਕਸਦ ਲੋਕਾਂ ਨੂੰ ਦਰਪੇਸ਼ ਅਵਾਰਾ ਪਸ਼ੂਆਂ ਦੀ ਵੱਧ ਰਹੀ ਸਮੱਸਿਆ ਵੱਲ ਅਦਾਲਤ ਦਾ ਧਿਆਨ ਦਿਵਾਉਣਾ ਹੈ। ਐਡਵੋਕੇਟ ਨਵਕੀਰਨ ਸਿੰਘ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਅਵਾਰਾ ਪਸ਼ੂਆਂ ਦੇ ਹੱਲ ਨੂੰ ਲੈ ਕੇ ਕਈ ਅਹਿਮ ਸਵਾਲ ਚੁੱਕੇ ਗਏ ਹਨ। ਇਹ ਕਾਨੂੰਨੀ ਕਦਮ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਅਤੇ ਜਾਨੀ ਨੁਕਸਾਨ ਦੇ ਗੰਭੀਰ ਮੁੱਦੇ ਨੂੰ ਉਜਾਗਰ ਕਰਦਾ ਹੈ।

ਦੱਸ ਦਈਏ ਕਿ ਜਵੰਦਾ ਦੀ ਮੌਤ 8 ਅਕਤੂਬਰ 2025 ਨੂੰ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਹੋਈ ਸੀ, ਜਿੱਥੇ ਉਹ ਸਖਤ ਸੜਕ ਹਾਦਸੇ ਬਾਅਦ ਇਲਾਜ ਦੌਰਾਨ 11 ਦਿਨ ਜ਼ਿੰਦਗੀ ਤੇ ਮੌਤ ਨਾਲ ਲੜਦੇ ਰਹੇ।  ਸੰਗੀਤਕ ਜਹਾਨ ਅਤੇ ਪੰਜਾਬੀ ਫੈਨਜ਼ ਵਿੱਚ ਇਸ ਖ਼ਬਰ ਨੂੰ ਲੈ ਕੇ ਗਹਿਰਾ ਸੋਗ ਹੈ। ਹਾਈਕੋਰਟ ਦਾ ਇਹ ਕਦਮ ਕਾਨੂੰਨੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਲੋਕਾਂ ਦੀ ਭਰੋਸੇਯੋਗ ਜਾਂਚ ਦੀ ਉਮੀਦ ਵਿਖਾਉਂਦਾ ਹੈ।