ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ 'ਚ ਕਈ ਗਾਇਕਾਂ ਸਣੇ ਲੋਕਾਂ ਦੇ 150 ਤੋਂ ਵੱਧ ਫੋਨ ਚੋਰੀ

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੌਰਾਨ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਪਤਾ ਲੱਗਾ ਕਿ ਮੌਕੇ 'ਤੇ ਆਏ ਲੋਕਾਂ ਦੇ 150 ਤੋਂ ਵੱਧ ਮੋਬਾਈਲ ਫੋਨ ਚੋਰੀ ਹੋ ਗਏ ਹਨ।
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੌਰਾਨ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਪਤਾ ਲੱਗਾ ਕਿ ਮੌਕੇ 'ਤੇ ਆਏ ਲੋਕਾਂ ਦੇ 150 ਤੋਂ ਵੱਧ ਮੋਬਾਈਲ ਫੋਨ ਚੋਰੀ ਹੋ ਗਏ ਹਨ। ਇਸ ਘਟਨਾ ਦੀ ਜਾਣਕਾਰੀ ਪੰਜਾਬੀ ਗਾਇਕ ਗਗਨ ਕੋਕਰੀ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

ਗਗਨ ਕੋਕਰੀ ਨੇ ਦੱਸਿਆ ਕਿ ਰਾਜਵੀਰ ਜਵੰਦਾ ਦੇ ਅੰਤਿਮ ਦਰਸ਼ਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਸਨ। ਉਸ ਭੀੜ ਦਾ ਫਾਇਦਾ ਉਠਾਉਂਦਿਆਂ ਕੁਝ ਚੋਰਾਂ ਨੇ ਲੋਕਾਂ ਦੇ ਮੋਬਾਈਲ ਚੋਰੀ ਕਰ ਲਏ। ਕੋਕਰੀ ਨੇ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਹੈ ਕਿ ਇੱਕ ਅਜਿਹੇ ਸਮੇਂ 'ਤੇ, ਜਦੋਂ ਸਾਰਾ ਪੰਜਾਬ ਆਪਣੇ ਪਿਆਰੇ ਗਾਇਕ ਦੇ ਗੁਜ਼ਰ ਜਾਣ ਦੇ ਗਮ 'ਚ ਡੁੱਬਾ ਹੋਇਆ ਸੀ, ਕੁਝ ਅਪਰਾਧੀ ਅਜਿਹਾ ਕੰਮ ਕਰ ਗਏ।

ਗਗਨ ਕੋਕਰੀ ਨੇ ਦੱਸਿਆ ਕਿ ਸਸਕਾਰ ਵਿਚ ਸ਼ਾਮਲ ਹੋਣ ਆਏ ਲੁਟੇਰੇ, ਮੇਰਾ ਫੋਨ ਚੋਰੀ ਕਰ ਕੇ ਲੈ ਗਏ। ਜਸਬੀਰ ਜੱਸੀ, ਪਿੰਕੀ ਧਾਲੀਵਾਲ ਦੇ 2 ਫੋਨ ਚੋਰੀ ਹੋ ਗਏ। ਕਈ ਕਲਾਕਾਰ ਅਤੇ ਮਿਊਜ਼ਿਕ ਡਰੈਕਟਰ ਅਜਿਹੇ, ਜਿਹਨਾਂ ਨੂੰ ਅਸੀਂ ਪਹਿਲੀ ਵਾਰ ਮਿਲੇ ਸਨ, ਦੇ ਵੀ ਫੋਨ ਚੋਰੀ ਹੋ ਗਏ। 

ਸੂਤਰਾਂ ਮੁਤਾਬਕ, ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਸਪਤਾਲ ਤੇ ਅੰਤਿਮ ਸੰਸਕਾਰ ਸਥਾਨ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਕਿਸੇ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਪੁਲਸ ਨੂੰ ਸੂਚਿਤ ਕਰੇ।
" data-instgrm-version="14" style="background:#FFF; border:0; margin:10px auto; max-width:540px; width:100%;">