ਮੌਤ ਦੇ ਮੂੰਹੋਂ ਵਾਪਸ ਆਇਆ ਪੰਜਾਬੀ ਸਿੰਗਰ ! ਆਸਟ੍ਰੇਲੀਆ 'ਚ ਆਇਆ ਹਾਰਟ ਅਟੈਕ

ਪੰਜਾਬੀ ਗਾਇਕ, ਅਦਾਕਾਰ ਅਤੇ ਫਿਟਨੈੱਸ ਇੰਫਲੂਐਂਸਰ ਕਰਨਦੀਪ ਸਿੰਘ ਨੂੰ ਆਸਟ੍ਰੇਲੀਆ ਵਿੱਚ ਦਿਲ ਦਾ ਦੌਰਾ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰੋਪੜ ਦੇ ਜੰਮਪਲ ਕਰਨਦੀਪ ਨੇ ਖੁਦ ਸੋਸ਼ਲ ਮੀਡੀਆ 'ਤੇ ਇਸ ਖੌਫਨਾਕ ਹਾਦਸੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 19 ਮਈ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋ ਸਕਦਾ ਸੀ, ਪਰ ਸਮੇਂ ਸਿਰ ਮਿਲੀ ਮਦਦ ਕਾਰਨ ਉਹ ਮੌਤ ਦੇ ਮੂੰਹੋਂ ਬਚ ਕੇ ਵਾਪਸ ਆਏ ਹਨ।
ਮੈਲਬੌਰਨ: ਪੰਜਾਬੀ ਗਾਇਕ, ਅਦਾਕਾਰ ਅਤੇ ਫਿਟਨੈੱਸ ਇੰਫਲੂਐਂਸਰ ਕਰਨਦੀਪ ਸਿੰਘ ਨੂੰ ਆਸਟ੍ਰੇਲੀਆ ਵਿੱਚ ਦਿਲ ਦਾ ਦੌਰਾ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰੋਪੜ ਦੇ ਜੰਮਪਲ ਕਰਨਦੀਪ ਨੇ ਖੁਦ ਸੋਸ਼ਲ ਮੀਡੀਆ 'ਤੇ ਇਸ ਖੌਫਨਾਕ ਹਾਦਸੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 19 ਮਈ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋ ਸਕਦਾ ਸੀ, ਪਰ ਸਮੇਂ ਸਿਰ ਮਿਲੀ ਮਦਦ ਕਾਰਨ ਉਹ ਮੌਤ ਦੇ ਮੂੰਹੋਂ ਬਚ ਕੇ ਵਾਪਸ ਆਏ ਹਨ।


ਦੋਸਤਾਂ ਅਤੇ ਫਸਟ-ਏਡ ਨੇ ਬਚਾਈ ਜਾਨ
ਕਰਨਦੀਪ ਨੇ ਇੰਸਟਾਗ੍ਰਾਮ 'ਤੇ ਹਾਰਟ ਅਟੈਕ ਦੌਰਾਨ ਦਿੱਤੀ ਗਈ ਫਸਟ-ਏਡ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਜੇਕਰ ਉਸ ਵੇਲੇ ਉਨ੍ਹਾਂ ਦੇ ਚਾਰ ਦੋਸਤ ਉਨ੍ਹਾਂ ਦੇ ਕੋਲ ਨਾ ਹੁੰਦੇ ਤਾਂ ਅੱਜ ਉਹ ਜ਼ਿੰਦਾ ਨਾ ਹੁੰਦੇ। ਉਨ੍ਹਾਂ ਕਿਹਾ ਕਿ ਭਗਵਾਨ ਨੂੰ ਕੁਝ ਹੋਰ ਹੀ ਮੰਜ਼ੂਰ ਸੀ, ਜਿਸ ਕਾਰਨ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। 

ਫਿੱਟ ਹੋਣ 'ਤੇ ਵੀ ਸਿਹਤ ਨੂੰ ਹਲਕੇ 'ਚ ਨਾ ਲਓ
ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਕਰਨਦੀਪ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਭਾਵੁਕ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਚਾਹੇ ਕਿੰਨਾ ਵੀ ਫਿੱਟ ਹੋਵੇ, ਰੋਜ਼ ਜਿਮ ਜਾਂਦਾ ਹੋਵੇ ਅਤੇ ਉਸ ਨੂੰ ਸਿਹਤ ਦੀ ਪੂਰੀ ਜਾਣਕਾਰੀ ਹੋਵੇ, ਫਿਰ ਵੀ ਹਾਰਟ ਅਟੈਕ ਜਾਂ ਬ੍ਰੇਨ ਸਟ੍ਰੋਕ ਵਰਗੀਆਂ ਸਮੱਸਿਆਵਾਂ ਕਦੇ ਵੀ ਆ ਸਕਦੀਆਂ ਹਨ। ਸਿੰਗਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਤੁਸੀਂ ਆਪਣੇ ਆਪ ਨੂੰ ਕਿੰਨਾ ਵੀ ਫਿੱਟ ਮਹਿਸੂਸ ਕਰੋ, ਫਿਰ ਵੀ ਸਮੇਂ-ਸਮੇਂ 'ਤੇ ਆਪਣਾ ਡਾਕਟਰੀ ਚੈੱਕਅਪ ਜ਼ਰੂਰ ਕਰਵਾਓ। ਉਨ੍ਹਾਂ ਕਿਹਾ ਕਿ ਇਸ ਦੁਨੀਆ ਤੋਂ ਜਾਂਦੇ ਵਕਤ ਪੈਸਾ ਜਾਂ ਗੱਡੀਆਂ ਨਾਲ ਨਹੀਂ ਜਾਣੀਆਂ, ਇਸ ਲਈ ਹਮੇਸ਼ਾ ਇਮਾਨਦਾਰੀ ਦੇ ਰਸਤੇ 'ਤੇ ਚੱਲੋ ਅਤੇ ਸਭ ਦੀ ਮਦਦ ਕਰੋ।

ਕਰਨਦੀਪ ਨੇ ਇਸ ਘਟਨਾ ਤੋਂ ਬਾਅਦ ਰਿਸ਼ਤਿਆਂ ਦੀ ਅਹਿਮੀਅਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹਮੇਸ਼ਾ ਆਪਣੇ ਮਾਪਿਆਂ ਦੇ ਕੋਲ ਰਹੋ ਅਤੇ ਭੈਣ-ਭਰਾਵਾਂ ਨਾਲ ਪਿਆਰ ਬਣਾਈ ਰੱਖੋ। ਉਨ੍ਹਾਂ ਕਿਹਾ ਕਿ ਇਸ ਹਾਦਸੇ ਨੇ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਨਿਮਰ ਬਣਾ ਦਿੱਤਾ ਹੈ। ਫਿਲਹਾਲ ਕਰਨਦੀਪ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਹ ਹੁਣ ਸਿਹਤਯਾਬ ਹੋ ਰਹੇ ਹਨ।