ਪੰਜਾਬ ਪੁਲਸ ਕਾਂਸਟੇਬਲ ਭਰਤੀ ਪ੍ਰੀਖਿਆ ਦੀ ਤਰੀਕ ਦਾ ਐਲਾਨ, 3298 ਅਸਾਮੀਆਂ ਲਈ ਜਾਰੀ ਹੋਣਗੇ ਐਡਮਿਟ ਕਾਰਡ

ਪੰਜਾਬ ਪੁਲਸ ਵਿੱਚ 3,298 ਕਾਂਸਟੇਬਲ (ਜ਼ਿਲ੍ਹਾ ਅਤੇ ਆਰਮਡ ਕੇਡਰ) ਦੀ ਭਰਤੀ ਲਈ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਲਈ ਅਹਿਮ ਖ਼ਬਰ ਹੈ। ਵਿਭਾਗ ਵੱਲੋਂ ਭਰਤੀ-2026 ਲਈ ਲਿਖਤੀ ਪ੍ਰੀਖਿਆ ਦੀ ਤਰੀਕ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਜਾਰੀ ਜਾਣਕਾਰੀ ਅਨੁਸਾਰ, ਕੰਪਿਊਟਰ ਆਧਾਰਿਤ ਪ੍ਰੀਖਿਆ (CBT) 1 ਜੁਲਾਈ 2026 ਤੋਂ ਸ਼ੁਰੂ ਹੋਵੇਗੀ।
ਚੰਡੀਗੜ੍ਹ: ਪੰਜਾਬ ਪੁਲਸ ਵਿੱਚ 3,298 ਕਾਂਸਟੇਬਲ (ਜ਼ਿਲ੍ਹਾ ਅਤੇ ਆਰਮਡ ਕੇਡਰ) ਦੀ ਭਰਤੀ ਲਈ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਲਈ ਅਹਿਮ ਖ਼ਬਰ ਹੈ। ਵਿਭਾਗ ਵੱਲੋਂ ਭਰਤੀ-2026 ਲਈ ਲਿਖਤੀ ਪ੍ਰੀਖਿਆ ਦੀ ਤਰੀਕ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਜਾਰੀ ਜਾਣਕਾਰੀ ਅਨੁਸਾਰ, ਕੰਪਿਊਟਰ ਆਧਾਰਿਤ ਪ੍ਰੀਖਿਆ (CBT) 1 ਜੁਲਾਈ 2026 ਤੋਂ ਸ਼ੁਰੂ ਹੋਵੇਗੀ।

ਜ਼ਿਲ੍ਹਾ ਤੇ ਆਰਮਡ ਕੇਡਰ 'ਚ ਹੋਵੇਗੀ ਭਰਤੀ
ਇਸ ਭਰਤੀ ਮੁਹਿੰਮ ਰਾਹੀਂ ਕੁੱਲ 3,298 ਅਸਾਮੀਆਂ ਭਰੀਆਂ ਜਾਣੀਆਂ ਹਨ। ਇਨ੍ਹਾਂ ਵਿੱਚੋਂ 2,522 ਅਸਾਮੀਆਂ ਜ਼ਿਲ੍ਹਾ ਕੇਡਰ ਲਈ ਤੇ 776 ਅਸਾਮੀਆਂ ਆਰਮਡ ਕੇਡਰ ਲਈ ਨਿਰਧਾਰਤ ਕੀਤੀਆਂ ਗਈਆਂ ਹਨ। ਪ੍ਰੀਖਿਆ ਲਈ ਐਡਮਿਟ ਕਾਰਡ ਜਲਦੀ ਹੀ ਵਿਭਾਗ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਜਾਣਗੇ।

ਅਪਲਾਈ ਕਰਨ ਦੀ ਮਿਤੀ ਵਧਣ ਕਾਰਨ ਵਧੀ ਉਮੀਦਵਾਰਾਂ ਦੀ ਗਿਣਤੀ
ਦੱਸਣਯੋਗ ਹੈ ਕਿ ਪੰਜਾਬ ਪੁਲਸ ਵੱਲੋਂ ਇਹ ਭਰਤੀ ਮਾਰਚ 2026 ਵਿੱਚ ਕੱਢੀ ਗਈ ਸੀ। ਸ਼ੁਰੂਆਤ ਵਿੱਚ ਅਪਲਾਈ ਕਰਨ ਦੀ ਆਖਰੀ ਮਿਤੀ 30 ਮਾਰਚ 2026 ਤੈਅ ਕੀਤੀ ਗਈ ਸੀ, ਪਰ ਬਾਅਦ ਵਿੱਚ ਲਿੰਕ ਦੁਬਾਰਾ ਖੋਲ੍ਹ ਕੇ ਇਸ ਨੂੰ 5 ਮਈ 2026 ਤੱਕ ਵਧਾ ਦਿੱਤਾ ਗਿਆ ਸੀ। ਅਪਲਾਈ ਕਰਨ ਦਾ ਸਮਾਂ ਵਧਣ ਕਾਰਨ ਉਮੀਦਵਾਰਾਂ ਦੀ ਗਿਣਤੀ ਵਿੱਚ ਵੀ ਵੱਡਾ ਵਾਧਾ ਦਰਜ ਕੀਤਾ ਗਿਆ ਹੈ।

ਉਮੀਦਵਾਰਾਂ ਲਈ ਹਦਾਇਤਾਂ
ਪੁਲਸ ਵਿਭਾਗ ਨੇ ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰੀਖਿਆ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਅਪਡੇਟ ਲਈ ਪੰਜਾਬ ਪੁਲਸ ਦੀ ਅਧਿਕਾਰਤ ਵੈੱਬਸਾਈਟ 'ਤੇ ਲਗਾਤਾਰ ਨਜ਼ਰ ਬਣਾਈ ਰੱਖਣ। ਐਡਮਿਟ ਕਾਰਡ ਜਾਰੀ ਹੁੰਦੇ ਹੀ ਉਮੀਦਵਾਰ ਆਪਣੇ ਲੌਗਇਨ ਵੇਰਵਿਆਂ ਰਾਹੀਂ ਇਨ੍ਹਾਂ ਨੂੰ ਡਾਊਨਲੋਡ ਕਰ ਸਕਣਗੇ।