ਪੰਜਾਬ ਸਰਕਾਰ ਨੇ ਐਫ.ਆਈ.ਆਰ (FIR)ਡਾਊਨਲੋਡ ਕਰਨ ਤੇ ਲੱਗਣ ਵਾਲੀ 80 ਰੁਪਏ ਫੀਸ ਦਾ ਫੈਸਲਾ ਵਾਪਿਸ ਲਿਆ

ਪੁਲਿਸ ਵੈਬਸਾਈਟ ਤੇ ਪਹਿਲਾਂ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕਰਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਗਏ
ਪੰਜਾਬ ਸਰਕਾਰ ਨੇ ਪੁਲਿਸ ਵੈਬਸਾਈਟ ਤੋਂ ਐਫ.ਆਈ.ਆਰ (FIR)ਡਾਊਨਲੋਡ ਕਰਨ 'ਤੇ 80 ਰੁਪਏ ਲੱਗਣ ਵਾਲੀ ਫੀਸ ਦਾ ਫੈਸਲਾ ਵਾਪਿਸ ਲੈ 
ਲਿਆ ਹੈ।ਇਸ ਸੇਵਾ ਨੂੰ ਬਿਨਾਂ ਕਿਸੇ ਖਰਚ ਦੇ ਉਪਲਬਧ ਕਰਵਾਉਣ ਲਈ ਇਸ ਦੇ ਨਾਲ ਸੰਬੰਧੀ ਪਹਿਲਾਂ ਜਾਰੀ ਕੀਤੇ ਹੋਏ ਨੋਟੀਫਿਕੇਸ਼ਨਸ ਨੂੰ ਰੱਦ 
ਕਰਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਗਏ ਹਨ।

ਸਰਕਾਰੀ ਹੁਕਮਾਂ ਦੇ ਅਨੁਸਾਰ ਹੁਣ ਨਾਗਰਿਕਾਂ ਨੂੰ ਸਾਂਝ ਪੋਰਟਲ (Sanjh Portal)ਦੇ ਰਾਹੀਂ ਐਫ.ਆਈ.ਆਰ ਦੀ ਕਾਪੀ ਡਾਊਨਲੋਡ ਕਰਨ ਲਈ ਕਿਸੇ ਵੀ ਤਰਾਂ ਦੀ ਕੋਈ ਫੀਸ ਨਹੀਂ ਦੇਣੀ ਪਵੇਗੀ।

ਜਾਰੀ ਕੀਤੀ ਗਈ ਅਧਿਕਾਰੀ ਸੂਚਨਾ ਦੇ ਅਨੁਸਾਰ ਪੰਜਾਬ ਗੁੱਡ ਗਵਰਨੈਂਸ ਅਤੇ ਜਾਣਕਾਰੀ ਤਕਨਾਲੋਜੀ ਵਿਭਾਗ(Department of Good Governance and Information Technology Punjab)ਵੱਲੋਂ 25 ਮਾਰਚ 2026 ਨੂੰ ਜਾਰੀ ਕੀਤੇ ਗਏ ਅਧਿਕਾਰਕ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਂਝ ਪੋਰਟਲ ਤੋਂ ਐਫ.ਆਈ.ਆਰ (fir)ਡਾਊਨਲੋਡ ਕਰਨ ਤੇ ਜਾਂ ਸਾਂਝ ਕੇਂਦਰਾਂ ਤੋਂ ਇਸ ਦੀ ਕਾਪੀ ਲੈਣ ਤੇ ਕੋਈ ਫੀਸ ਨਹੀਂ ਲਗੇਗੀ।ਹੁਕਮਾਂ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਟੈਕਸ ਦੇ ਤੋਰ ਤੇ ਜੋ 80 ਰੁਪਏ ਦੀ ਸੇਵਾ ਫੀਸ ਲਇ ਜਾਂਦੀ ਸੀ ਉਸ ਨਾਲ ਸੰਬੰਧੀ ਪਹਿਲਾਂ ਦਿਤੇ ਹੋਏ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਵਾਪਿਸ ਲਏ ਜਾਂਦੇ ਹਨ।

ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਰਜ਼ੀਦਾਰਾਂ ਤੋਂ ਸਾਂਝ ਕੇਂਦਰਾਂ ਵਿੱਚ ਐਫ.ਆਈ.ਆਰ ਦੀ ਕਾਪੀ ਲੈਣ ਤੇ ਕਿਸੀ ਤਰੀਕੇ ਦਾ ਸਰਵਿਸ ਟੈਕਸ ਨਹੀਂ ਲਿਆ ਜਾਵੇਗਾ। 
ਪਹਿਲਾਂ 80 ਰੁਪਏ ਦੀ ਲਾਗੂ ਕੀਤੀ ਗਈ ਸਰਵਿਸ ਫੀਸ ਲੈਣ ਦਾ ਫੈਸਲਾ ਤੁਰੰਤ ਪ੍ਰਭਾਵ ਨਾਲ ਵਾਪਿਸ ਲਿਆ ਗਿਆ ਹੈ।