PMO ਨੇ ਮੰਗਿਆ ਅਯੁੱਧਿਆ ਰਾਮ ਮੰਦਰ ਟਰੱਸਟ ਤੋਂ ਚੰਦੇ ਦਾ ਹਿਸਾਬ, ਚੰਪਤ ਰਾਏ ਨੇ ਕੀਤਾ ਇਨਕਾਰ

ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਵਿੱਚ ਚੜ੍ਹਾਵੇ ਦੀ ਕਥਿਤ ਚੋਰੀ ਅਤੇ ਜ਼ਮੀਨ ਦੀ ਖਰੀਦ-ਫਰੋਖਤ ਵਿੱਚ ਹੋਈਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਪ੍ਰਧਾਨ ਮੰਤਰੀ ਦਫ਼ਤਰ (PMO) ਵੱਲੋਂ ਰਾਮ ਮੰਦਰ ਟਰੱਸਟ ਤੋਂ ਮੰਗੇ ਗਏ ਵਿੱਤੀ ਵੇਰਵਿਆਂ ਨੂੰ ਟਰੱਸਟ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਟਰੱਸਟ ਨੇ ਇਸ ਪਿੱਛੇ ਚੱਲ ਰਹੀ ਐੱਸ.ਆਈ.ਟੀ. (SIT) ਜਾਂਚ ਦਾ ਹਵਾਲਾ ਦਿੱਤਾ ਹੈ।
ਅਯੁੱਧਿਆ : ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਵਿੱਚ ਚੜ੍ਹਾਵੇ ਦੀ ਕਥਿਤ ਚੋਰੀ ਅਤੇ ਜ਼ਮੀਨ ਦੀ ਖਰੀਦ-ਫਰੋਖਤ ਵਿੱਚ ਹੋਈਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਪ੍ਰਧਾਨ ਮੰਤਰੀ ਦਫ਼ਤਰ (PMO) ਵੱਲੋਂ ਰਾਮ ਮੰਦਰ ਟਰੱਸਟ ਤੋਂ ਮੰਗੇ ਗਏ ਵਿੱਤੀ ਵੇਰਵਿਆਂ ਨੂੰ ਟਰੱਸਟ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਟਰੱਸਟ ਨੇ ਇਸ ਪਿੱਛੇ ਚੱਲ ਰਹੀ ਐੱਸ.ਆਈ.ਟੀ. (SIT) ਜਾਂਚ ਦਾ ਹਵਾਲਾ ਦਿੱਤਾ ਹੈ।

ਭਾਜਪਾ ਆਗੂ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ
ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਅਯੁੱਧਿਆ ਦੇ ਸਥਾਨਕ ਭਾਜਪਾ ਆਗੂ ਡਾ. ਰਜਨੀਸ਼ ਸਿੰਘ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਦੋ ਪੱਤਰ (9 ਜੂਨ ਅਤੇ 12 ਜੂਨ) ਲਿਖ ਕੇ ਟਰੱਸਟ ਦੇ ਵਿੱਤੀ ਲੈਣ-ਦੇਣ ਅਤੇ ਜਾਇਦਾਦ ਦੀ ਜਾਣਕਾਰੀ ਜਨਤਕ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਚੰਦੇ ਅਤੇ ਜ਼ਮੀਨ ਦੇ ਸੌਦਿਆਂ ਵਿੱਚ ਗੜਬੜੀਆਂ ਹੋਈਆਂ ਹਨ। PMO ਨੇ ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਇਕੱਠੀ ਕਰਨ ਦੇ ਨਿਰਦੇਸ਼ ਦਿੱਤੇ ਸਨ।

ਟਰੱਸਟ ਦਾ ਜਵਾਬ
ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਮ ਮੰਦਰ ਟਰੱਸਟ ਨਾਲ ਸੰਪਰਕ ਕੀਤਾ ਤਾਂ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਫਿਲਹਾਲ SIT ਜਾਂਚ ਚੱਲ ਰਹੀ ਹੈ ਅਤੇ ਜਾਂਚ ਪੈਨਲ ਸਾਰੇ ਜ਼ਰੂਰੀ ਰਿਕਾਰਡ ਇਕੱਠੇ ਕਰ ਰਿਹਾ ਹੈ, ਇਸ ਲਈ ਇਸ ਸਮੇਂ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।

ਕਿਹੜੀ ਜਾਣਕਾਰੀ ਮੰਗੀ ਗਈ ਸੀ?
PMO ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ 'ਸਮਰਪਣ ਨਿਧੀ' ਮੁਹਿੰਮ ਰਾਹੀਂ ਇਕੱਠਾ ਹੋਇਆ ਕੁੱਲ ਫੰਡ, ਦਾਨ ਵਜੋਂ ਮਿਲੇ ਸੋਨੇ, ਚਾਂਦੀ ਅਤੇ ਗਹਿਣਿਆਂ ਦਾ ਵੇਰਵਾ, ਟਰੱਸਟ ਦੇ ਬੈਂਕ ਖਾਤੇ ਅਤੇ ਹੁਣ ਤੱਕ ਹੋਏ ਵਿੱਤੀ ਲੈਣ-ਦੇਣ, ਜ਼ਮੀਨ ਦੀ ਖਰੀਦ-ਵੇਚ ਅਤੇ ਮੰਦਰ ਨਿਰਮਾਣ 'ਤੇ ਹੋਇਆ ਖਰਚ, ਆਡਿਟ ਅਤੇ ਨਿਰੀਖਣ ਰਿਪੋਰਟਾਂ ਮੰਗੀਆਂ ਗਈਆਂ ਸਨ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ 13 ਜੂਨ ਨੂੰ ਇੱਕ SIT ਦਾ ਗਠਨ ਕੀਤਾ ਗਿਆ ਸੀ, ਜੋ ਇਸ ਸਮੇਂ ਜਾਂਚ ਕਰ ਰਹੀ ਹੈ।