ਹੜ੍ਹ ਪੀੜਤਾਂ ਦੀ ਮਦਦ ਲਈ PM ਮੋਦੀ ਨੇ ਇਹ ਵੀ ਨਹੀਂ ਦੇਖਇਆ ਕਿ ਪੰਜਾਬ 'ਚ ਕਿਸ ਦੀ ਸਰਕਾਰ ਹੈ : ਅਸ਼ੋਕ ਮਿੱਤਲ

ਭਾਜਪਾ ਨੇਤਾ ਅਸ਼ੋਕ ਮਿੱਤਲ ਨੇ ਕਿਹਾ ਕਿ ਪ੍ਰਧਾਨਮੰਤਰੀ ਨੇ ਰਾਜਨੀਤੀ ਨੂੰ ਇਕ ਪਾਸੇ ਰੱਖ ਕੇ ਆਪਣਾ ਫਰਜ਼ ਸਮਝਦੇ ਆਰਥਿਕ ਪੈਕੇਜ ਦਿੱਤਾ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਰਿਆਦਿਲੀ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਹਨੀ ਘ੍ੱਟ ਹੈ। ਅੱਜ ਪੰਜਾਬ ਦੇ ਆਪਣੇ ਦੌਰੇ ਦੌਰਾਨ ਹੜ੍ਹ ਪੀੜਤਾਂ ਨਾਲ ਗੱਲਬਾਤ ਕਰਦੇ ਹੋਏ, ਉਹ ਖੁਦ ਉਨ੍ਹਾਂ ਦੇ ਦੁੱਖਾਂ ਨੂੰ ਦੇਖ ਕੇ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਹ ਸਿਰਫ਼ ਉਸ ਵਿਅਕਤੀ ਦੀਆਂ ਅੱਖਾਂ 'ਚ ਦਰਦ ਦੇਖਿਆ ਜਾ ਸਕਦਾ ਹੈ ਜੋ ਖੁਦ ਜ਼ਮੀਨ ਨਾਲ ਜੁੜਿਆ ਹੋਵੇ। ਉਨ੍ਹਾਂ ਨੇ ਅੱਜ ਹੜ੍ਹ ਪੀੜਤਾਂ ਲਈ 1600 ਕਰੋੜ ਰੁਪਏ ਦਾ ਆਰਥਿਕ ਪੈਕੇਜ ਦਾ ਐਲਾਨ ਕੀਤਾ। ਇਸ ਸੰਬੰਧ 'ਚ ਕਾਰੋਬਾਰੀ ਅਤੇ ਭਾਜਪਾ ਨੇਤਾ ਅਸ਼ੋਕ ਮਿੱਤਲ ਨੇ ਕਿਹਾ ਕਿ ਪ੍ਰਧਾਨਮੰਤਰੀ ਨੇ ਰਾਜਨੀਤੀ ਨੂੰ ਇਕ ਪਾਸੇ ਰੱਖ ਕੇ ਆਪਣਾ ਫਰਜ਼ ਸਮਝਦੇ ਆਰਥਿਕ ਪੈਕੇਜ ਦਿੱਤਾ ਹੈ। ਉਨ੍ਹਾਂ ਨੇ ਕੋਈ ਪਰਵਾਹ ਨਹੀਂ ਕੀਤੀ ਕੇ ਪੰਜਾਬ 'ਚ ਕਿਸ ਪਾਰਟੀ ਦੀ ਸਰਕਾਰ ਹੈ , ਇਸ ਦੇ ਉਲਟ ਆਪ ਸਰਕਾਰ ਲੋਕਾਂ ਨੂੰ ਗੁਮਰਾਹ ਕਰਦੀ ਆਈ ਹੈ ਕਿ ਭਾਜਪਾ ਨੂੰ ਹੜ੍ਹ ਪੀੜਤਾਂ ਦੀ ਚਿੰਤਾ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਆਪਣੀ ਫੇਰੀ ਰਾਹੀਂ ਦਿਖਾਇਆ ਹੈ ਕਿ ਅਜਿਹੀ ਆਫ਼ਤ ਵਿੱਚ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਇੰਨਾ ਹੀ ਨਹੀਂ, ਪੰਜਾਬ ਦੇ ਲੋਕਾਂ ਨੂੰ ਇਹ ਯਕੀਨ ਹੋ ਗਿਆ ਹੈ ਕਿ ਭਾਜਪਾ ਹੀ ਇੱਕੋ ਇੱਕ ਪਾਰਟੀ ਹੈ ਜੋ ਪੰਜਾਬ ਦਾ ਭਲਾ ਕਰ ਸਕਦੀ ਹੈ। ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਖੁਦ ਇੱਥੇ ਆਏ ਅਤੇ ਰਬੜ ਦੀਆਂ ਚੱਪਲਾਂ ਪਾ ਕੇ ਹੜ੍ਹ ਪੀੜਤਾਂ ਦੀ ਹਾਲਤ ਦਾ ਜਾਇਜ਼ਾ ਲਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਹੋਏ ਨੁਕਸਾਨ ਦੀ ਅਨੁਮਾਨਤ ਰਿਪੋਰਟ ਸੌਂਪੀ, ਜਿਸ ਨੂੰ ਦੇਖ ਕੇ ਪ੍ਰਧਾਨ ਮੰਤਰੀ ਵੀ ਆਪਣਾ ਵਿਰੋਧ ਨਹੀਂ ਕਰ ਸਕੇ ਅਤੇ ਉਹ ਖੁਦ ਲੋਕਾਂ ਵਿੱਚ ਪਹੁੰਚ ਗਏ। ਪੂਰੀ ਭਾਜਪਾ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੀ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਖਜ਼ਾਨਾ ਖੋਲ੍ਹਿਆ।