ਸਿਹਤ ਦਾ ਖ਼ਜ਼ਾਨਾ ਹੈ 'ਪਾਲਕ', ਚਮਕੇਗਾ ਚਿਹਰਾ ਤੇ ਮਜ਼ਬੂਤ ਹੋਵੇਗਾ ਸਰੀਰ

ਪਾਲਕ ਵਿੱਚ ਵਿਟਾਮਿਨ, ਮਿਨਰਲ ਤੇ ਐਂਟੀਓਕਸਿਡੈਂਟ ਪ੍ਰਚੁਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।
ਪਾਲਕ ਨੂੰ ਹਰੇ ਪੱਤੇ ਵਾਲੀਆਂ ਸਬਜ਼ੀਆਂ ਦੀ ਰਾਣੀ ਕਿਹਾ ਜਾਂਦਾ ਹੈ। ਪਾਲਕ ’ਚ ਵਿਟਾਮਿਨ-ਏ, ਬੀ, ਸੀ, ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਖਣਿਜ ਪਦਾਰਥ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਅਤੇ ਫੌਲਿਕ ਐਸਿਡ ਵਰਗੇ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਇਹ ਸਿਰਫ਼ ਸਵਾਦ ਹੀ ਨਹੀਂ, ਸਗੋਂ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੈ। ਪਾਲਕ ਵਿੱਚ ਵਿਟਾਮਿਨ, ਮਿਨਰਲ ਤੇ ਐਂਟੀਓਕਸਿਡੈਂਟ ਪ੍ਰਚੁਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।

1. ਲੋਹੇ ਦੀ ਘਾਟ ਦੂਰ

ਪਾਲਕ ਲੋਹੇ (Iron) ਦਾ ਬਹੁਤ ਵਧੀਆ ਸਰੋਤ ਹੈ। ਇਹ ਖੂਨ ਵਿੱਚ ਹੀਮੋਗਲੋਬਿਨ ਦੀ ਮਾਤਰਾ ਵਧਾਉਂਦੀ ਹੈ ਅਤੇ ਐਨੀਮੀਆ (ਖੂਨ ਦੀ ਕਮੀ) ਤੋਂ ਬਚਾਉਂਦੀ ਹੈ। ਖਾਸ ਤੌਰ ‘ਤੇ ਮਹਿਲਾਵਾਂ ਅਤੇ ਬੱਚਿਆਂ ਲਈ ਪਾਲਕ ਬਹੁਤ ਫਾਇਦੇਮੰਦ ਹੈ।

2. ਹੱਡੀਆਂ ਨੂੰ ਮਜ਼ਬੂਤ 

ਪਾਲਕ ਵਿੱਚ ਵਿਟਾਮਿਨ K, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਪ੍ਰਚੂਰ ਮਾਤਰਾ ਵਿੱਚ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ ਅਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਤੋਂ ਸੁਰੱਖਿਆ ਦਿੰਦੇ ਹਨ।

3. ਅੱਖਾਂ ਲਈ ਲਾਭਦਾਇਕ

ਪਾਲਕ ਵਿਚ ਵਿਟਾਮਿਨ ਏ ਭਰਪੂਰ ਹੁੰਦਾ ਹੈ, ਜੋ ਤੁਹਾਡੀਆਂ ਅੱਖਾਂ ਨੂੰ ਤੰਦਰੁਸਤ ਰੱਖਦਾ ਹੈ। ਗਾਜਰ, ਪਾਲਕ ਅਤੇ ਟਮਾਟਰ ਦਾ ਰਸ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।

4. ਦਿਲ ਦੀ ਸਿਹਤ ਲਈ ਚੰਗੀ

ਪਾਲਕ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ। ਇਸ ਵਿੱਚ ਨਾਈਟਰੇਟ ਹੁੰਦਾ ਹੈ ਜੋ ਰਕਤ-ਨਾਲੀਆਂ ਨੂੰ ਢੀਲਾ ਕਰਦਾ ਹੈ ਅਤੇ ਦਿਲ ਦੇ ਦੌਰੇ ਦੇ ਖਤਰੇ ਨੂੰ ਘਟਾਉਂਦਾ ਹੈ।

5. ਦਿਮਾਗ਼ ਨੂੰ ਤੰਦਰੁਸਤ 

ਪਾਲਕ ਵਿੱਚ ਮੌਜੂਦ ਐਂਟੀਓਕਸਿਡੈਂਟ ਦਿਮਾਗ਼ ਦੀ ਕਾਰਗੁਜ਼ਾਰੀ ਨੂੰ ਸੁਧਾਰਦੇ ਹਨ ਅਤੇ ਯਾਦਦਾਸ਼ਤ ਤੇ ਧਿਆਨ-ਕੇਂਦ੍ਰਿਤ ਕਰਨ ਦੀ ਸਮਰੱਥਾ ਵਧਾਉਂਦੇ ਹਨ।

6. ਤਵਚਾ ਤੇ ਵਾਲਾਂ ਲਈ ਲਾਭਦਾਇਕ

ਪਾਲਕ ਵਿੱਚ ਮੌਜੂਦ ਵਿਟਾਮਿਨ A, C ਅਤੇ E ਤਵਚਾ ਨੂੰ ਗਲੋ ਕਰਨ ਵਿੱਚ ਮਦਦ ਕਰਦੇ ਹਨ। ਇਹ ਵਾਲਾਂ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਝੜਨ ਤੋਂ ਬਚਾਉਂਦੀ ਹੈ।

ਸਾਵਧਾਨੀ- ਜਿਨ੍ਹਾਂ ਨੂੰ ਕਿਡਨੀ ਸਟੋਨ ਜਾਂ ਯੂਰਿਕ ਐਸਿਡ ਦੀ ਸਮੱਸਿਆ ਹੈ, ਉਹ ਡਾਕਟਰ ਦੀ ਸਲਾਹ ਲੈਣ।