ਜੋੜਾਂ ਦਾ ਦਰਦ ਕਰਦਾ ਹੈ ਪਰੇਸ਼ਾਨ? ਅਪਣਾਓ ਇਹ ਘਰੇਲੂ ਨੁਸਖੇ ਤੇ ਪਾਓ ਰਾਹਤ

ਕੁਝ ਆਸਾਨ ਘਰੇਲੂ ਉਪਾਅ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਇਸ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ।
ਆਧੁਨਿਕ ਜੀਵਨਸ਼ੈਲੀ ਅਤੇ ਗਲਤ ਖੁਰਾਕ ਕਾਰਨ ਅੱਜਕੱਲ੍ਹ ਬਹੁਤ ਸਾਰੇ ਲੋਕ ਜੋੜਾਂ ਦੇ ਦਰਦ (Joint Pain) ਨਾਲ ਪੀੜਤ ਹਨ। ਇਹ ਸਮੱਸਿਆ ਸਿਰਫ਼ ਵੱਡੀ ਉਮਰ ਵਾਲਿਆਂ ਤੱਕ ਹੀ ਸੀਮਿਤ ਨਹੀਂ ਰਹੀ ਸਗੋਂ ਨੌਜਵਾਨਾਂ ਵਿੱਚ ਵੀ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਂਕਿ ਕੁਝ ਆਸਾਨ ਘਰੇਲੂ ਉਪਾਅ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਇਸ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ।

 1. ਹਲਕੀ ਕਸਰਤ ਕਰੋ
ਰੋਜ਼ਾਨਾ ਵਾਕ, ਯੋਗਾ ਜਾਂ ਸਟਰੈਚਿੰਗ ਐਕਸਰਸਾਈਜ਼ ਕਰਨ ਨਾਲ ਜੋੜਾਂ ਦੀ ਲਚਕ ਬਰਕਰਾਰ ਰਹਿੰਦੀ ਹੈ। ਕਸਰਤ ਕਰਨ ਨਾਲ ਖੂਨ ਦਾ ਸਰਕੂਲੇਸ਼ਨ ਵਧਦਾ ਹੈ, ਜੋ ਜੋੜਾਂ ਵਿੱਚ ਜਮਿਆ ਟੌਕਸਿਨ ਦੂਰ ਕਰਨ ਵਿੱਚ ਮਦਦ ਕਰਦਾ ਹੈ।

 2. ਖੁਰਾਕ 'ਤੇ ਧਿਆਨ ਦਿਓ
ਆਪਣੀ ਡਾਇਟ ਵਿੱਚ ਓਮੇਗਾ-3 ਫੈਟੀ ਐਸਿਡ, ਕੈਲਸ਼ੀਅਮ, ਵਿਟਾਮਿਨ D ਅਤੇ ਐਂਟੀਓਕਸੀਡੈਂਟਸ ਵਾਲੇ ਖਾਣੇ ਸ਼ਾਮਲ ਕਰੋ। ਮੱਛੀ, ਅਖਰੋਟ, ਤਿਲ, ਦਹੀਂ, ਦੁੱਧ, ਸਬਜ਼ੀਆਂ ਅਤੇ ਫਲ ਖਾਣ ਨਾਲ ਜੋੜਾਂ ਨੂੰ ਮਜ਼ਬੂਤੀ ਮਿਲਦੀ ਹੈ।

3. ਤੇਲ ਦੀ ਮਾਲਿਸ਼
ਗਰਮ ਤੇਲ ਦੀ ਮਾਲਿਸ਼ ਜੋੜਾਂ ਦੀ ਅਕੜਾਅ ਨੂੰ ਦੂਰ ਕਰਨ ਅਤੇ ਬਲੱਡ ਸਰਕੁਲੇਸ਼ਨ ਵਧਾਉਣ ਵਿਚ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ। ਤੁਸੀਂ ਗਰਮ ਤਿਲਾਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ, ਇਸ ਵਿਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਮਾਲਿਸ਼ ਕਰ ਸਕਦੇ ਹੋ। ਹਲਦੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ।

4. ਗਰਮ ਤੇ ਠੰਡੀ ਸਿਕਾਈ ਕਰੋ
ਦਰਦ ਵਾਲੇ ਹਿੱਸੇ 'ਤੇ ਗਰਮ ਪਾਣੀ ਦੀ ਬੋਤਲ ਜਾਂ ਆਈਸ ਪੈਕ ਨਾਲ ਸਿਕਾਈ ਕਰਨ ਨਾਲ ਸੁਜਨ ਅਤੇ ਦਰਦ ਵਿੱਚ ਰਾਹਤ ਮਿਲਦੀ ਹੈ। ਗਰਮ ਸਿਕਾਈ ਮਾਸਪੇਸ਼ੀਆਂ ਨੂੰ ਢੀਲਾ ਕਰਦੀ ਹੈ, ਜਦਕਿ ਠੰਡੀ ਸਿਕਾਈ ਸੋਜ ਘਟਾਉਂਦੀ ਹੈ।

5. ਪਾਣੀ ਵੱਧ ਪੀਓ
ਸਰੀਰ ਵਿੱਚ ਪਾਣੀ ਦੀ ਕਮੀ ਨਾਲ ਜੋੜਾਂ ਦੀ ਲੁਬ੍ਰਿਕੇਸ਼ਨ ਘਟ ਜਾਂਦੀ ਹੈ। ਦਿਨ ਵਿੱਚ ਘੱਟੋ-ਘੱਟ 8–10 ਗਿਲਾਸ ਪਾਣੀ ਜਰੂਰ ਪੀਓ ਤਾਂ ਜੋ ਜੋੜ ਸੁਚਾਲੂ ਤਰੀਕੇ ਨਾਲ ਕੰਮ ਕਰ ਸਕਣ।

6. ਆਯੁਰਵੇਦਿਕ ਨੁਸਖੇ 
ਹਲਦੀ, ਅਸ਼ਵਗੰਧਾ ਅਤੇ ਮਲੱਠੀ ਵਰਗੀਆਂ ਜੜੀਆਂ-ਬੂਟੀਆਂ ਜੋੜਾਂ ਦੇ ਦਰਦ ਲਈ ਬਹੁਤ ਲਾਭਦਾਇਕ ਮੰਨੀਆਂ ਜਾਂਦੀਆਂ ਹਨ। ਇਹਨਾਂ ਨੂੰ ਡਾਕਟਰੀ ਸਲਾਹ ਨਾਲ ਹੀ ਵਰਤੋ।