ਨਿਤਿਨ ਕੋਹਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਜ਼ਨ ਨੂੰ ਸਲਾਮ ਕੀਤਾ - ਸੂਬੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਨੂੰ ਹੁਣ ਵਟਸਐਪ ਚੈਟਬੋਟ ਸੇਵਾ ਸ਼ੁਰੂ

ਪੰਜਾਬ ਵਿਚ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਲੋਕਾਂ ਤੱਕ ਪਹੁੰਚਆਉਣ ਵੱਲ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ । ਸੂਬੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਨੂੰ ਹੁਣ ਵਟਸਐਪ ਚੈਟਬੋਟ ਸੇਵਾ ਸ਼ੁਰੂ ਕਰਨ ਲਈ ਮੁੱਖਮੰਤਰੀ ਦਾ ਧੰਨਵਾਦ ਕੀਤਾ।

ਜਲੰਧਰ ਦੇ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੂੰ ਵਟਸਐਪ ਚੈਟਬੋਟ ਨਾਲ ਜੋੜਨ ਨਾਲ, ਹੁਣ ਮਰੀਜ਼ ਜਦੋਂ ਚਾਹੁਣ ਆਪਣੀਆਂ ਦਵਾਈਆਂ ਅਤੇ ਟੈਸਟ ਰਿਪੋਰਟਾਂ ਬਾਰੇ ਜਾਣਕਾਰੀ ਲੈ ਸਕਣਗੇ। ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ, 90 ਪ੍ਰਤੀਸ਼ਤ ਪੰਜਾਬੀਆਂ ਕੋਲ ਸਮਾਰਟਫ਼ੋਨ ਹਨ। ਇਸ ਕਾਰਨ, ਇਹ ਸਹੂਲਤ ਲੋਕਾਂ ਤੱਕ ਸਿੱਧੀ ਪਹੁੰਚਾਈ ਜਾ ਸਕਦੀ ਹੈ। ਇਹ ਪਹਿਲ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਡਿਜੀਟਲ ਅਤੇ ਪਾਰਦਰਸ਼ੀ ਬਣਾ ਕੇ ਦੇਸ਼ ਭਰ ਵਿੱਚ ਇੱਕ ਮਿਸਾਲ ਕਾਇਮ ਕਰ ਰਹੀ ਹੈ।

ਵਟਸਐਪ ਚੈਟਬੋਟ ਦੀਆਂ ਮੁੱਖ ਸੁਵਿਧਾਵਾਂ: ਲੋਕਾਂ ਨੂੰ ਹੁਣ ਲਾਈਨਾਂ ਵਿੱਚ ਨਹੀਂ ਖੜ੍ਹੇ ਰਹਿਣਾ ਪਵੇਗਾ, ਇਹ ਮਰੀਜ਼ਾਂ ਦੀ ਜਾਣਕਾਰੀ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰੇਗਾ ਅਤੇ ਕਾਗਜ਼ੀ ਕਾਰਵਾਈ ਤੋਂ ਵੀ ਛੁਟਕਾਰਾ ਪਾਵੇਗਾ, ਜਿਸ ਨਾਲ ਨਾ ਸਿਰਫ਼ ਸਮਾਂ ਬਚੇਗਾ ਬਲਕਿ ਕੰਮ ਵੀ ਤੇਜ਼ ਹੋਵੇਗਾ। ਇਸ ਤੋਂ ਇਲਾਵਾ, ਤੁਸੀਂ ਆਪਣੀਆਂ ਦਵਾਈਆਂ, ਟੈਸਟ ਰਿਪੋਰਟਾਂ, ਅਪੌਇੰਟਮੈਂਟ ਰੀਮਾਈਂਡਰ ਅਤੇ ਹੋਰ ਸਿਹਤ ਸੰਬੰਧੀ ਜਾਣਕਾਰੀ ਸਿੱਧੇ ਆਪਣੇ ਵਟਸਐਪ 'ਤੇ ਪ੍ਰਾਪਤ ਕਰ ਸਕੋਗੇ।

ਨਿਤਿਨ ਕੋਹਲੀ ਨੇ ਮੁੱਖ ਮੰਤਰੀ ਮਾਨ ਨੂੰ ਪੰਜਾਬ ਦਾ ਅਸਲ ਸੇਵਾਦਾਰ ਕਿਹਾ - ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਇਸ ਪਹਿਲਕਦਮੀ 'ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਲੀਡਰਸ਼ਿਪ ਇਮਾਨਦਾਰ ਅਤੇ ਜਨਤਾ ਪ੍ਰਤੀ ਸਮਰਪਿਤ ਹੁੰਦੀ ਹੈ, ਤਾਂ ਬਦਵਾਲ ਹੁੰਦੀ ਹੀ ਹੈ। ਵਟਸਐਪ ਚੈਟਬੋਟ ਸੇਵਾ ਆਮ ਨਾਗਰਿਕਾਂ ਲਈ ਕਿਫਾਇਤੀ, ਪਹੁੰਚਯੋਗ ਅਤੇ ਭਰੋਸੇਮੰਦ ਸਿਹਤ ਸਹੂਲਤਾਂ ਦਾ ਇੱਕ ਨਵਾਂ ਯੁੱਗ ਹੈ।

ਉਨ੍ਹਾਂ ਕਿਹਾ ਕਿ ਇਹ ਫੈਸਲਾ ਸਿਰਫ਼ ਤਕਨੀਕੀ ਨਹੀਂ ਹੈ, ਇਹ ਇੱਕ ਸੰਵੇਦਨਸ਼ੀਲ ਸੋਚ ਦਾ ਪ੍ਰਤੀਕ ਹੈ, ਜਿਸ ਵਿੱਚ ਹਰ ਨਾਗਰਿਕ ਦੀ ਸਿਹਤ ਨੂੰ ਸਰਕਾਰ ਦੀ ਤਰਜੀਹ ਦਿੱਤੀ ਗਈ ਹੈ। ਮੁੱਖ ਮੰਤਰੀ ਦੀ ਸੋਚ ਨੂੰ ਸਲਾਮ ਕਿ ਉਹਨਾਂ ਨੇ ਪੰਜਾਬ ਦੀ ਸਿਹਤ ਪ੍ਰਣਾਲੀ ਨੂੰ 21ਵੀਂ ਸਦੀ ਦੇ ਮਿਆਰਾਂ 'ਤੇ ਪਹੁੰਚਾਇਆ ਹੈ। ਕੋਹਲੀ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਿੱਲੀ ਸਿਹਤ ਮਾਡਲ ਦੀ ਵੀ ਪ੍ਰਸ਼ੰਸਾ ਕੀਤੀ, ਜਿਸ ਤੋਂ ਪ੍ਰੇਰਿਤ ਹੋ ਕੇ ਆਮ ਆਦਮੀ ਕਲੀਨਿਕ ਪੰਜਾਬ ਦੇ ਹਰ ਇਲਾਕੇ ਵਿੱਚ ਇੱਕ ਜ਼ਰੂਰਤ ਬਣ ਗਏ ਹਨ। 

ਜਨਤਾ ਨਾਲ ਸਿੱਧਾ ਸੰਪਰਕ, ਸੇਵਾਵਾਂ ਵਿੱਚ ਪਾਰਦਰਸ਼ਤਾ-

ਨਿਤਿਨ ਕੋਹਲੀ ਨੇ ਕਿਹਾ ਕਿ ਜਲੰਧਰ ਸੈਂਟਰਲ ਵਿੱਚ ਆਮ ਆਦਮੀ ਕਲੀਨਿਕਾਂ ਦੀਆਂ ਸੇਵਾਵਾਂ ਹੁਣ ਚੈਟਬੋਟ ਵਰਗੀਆਂ ਤਕਨੀਕਾਂ ਨਾਲ ਹੋਰ ਮਜ਼ਬੂਤ ਕੀਤੀਆਂ ਜਾਣਗੀਆਂ। ਸਰਕਾਰ ਸੋਚਦੀ ਹੈ ਕਿ ਇਲਾਜ ਸਿਰਫ਼ ਹਸਪਤਾਲਾਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਘਰ ਬੈਠੇ ਹਰ ਨਾਗਰਿਕ ਦੀ ਪਹੁੰਚ ਵਿੱਚ ਹੋਣਾ ਚਾਹੀਦਾ ਹੈ।