ਨਿਤਿਨ ਕੋਹਲੀ ਵੱਲੋਂ ਵੈਟਰਨਰੀ ਪੋਲੀਕਲੀਨਿਕ ਜਲੰਧਰ ਦੀ ਬਿਲਡਿੰਗ ਦੇ ਨਵੀਨੀਕਰਨ ਦੇ ਕਾਰਜਾਂ ਦਾ ਰਸਮੀ ਉਦਘਾਟਨ

ਜਲੰਧਰ ਵੈਟਰਨਰੀ ਪੋਲੀਕਲੀਨਿਕ ਦੀ ਨੁਹਾਰ ਬਦਲਣ ਲਈ 40.21 ਲੱਖ ਰੁਪਏ ਦੀ ਰਾਸ਼ੀ ਜਾਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰ ਖੇਤਰ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਪਸ਼ੂ ਪਾਲਣ ਵਿਭਾਗ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਤਾਂ ਜੋ ਪਸ਼ੂ ਪਾਲਕਾਂ ਨੂੰ ਆਧੁਨਿਕ ਸਹੂਲਤਾਂ ਮਿਲ ਸਕਣ। ਅੱਜ ਹਲਕਾ ਇੰਚਾਰਜ ਜਲੰਧਰ ਸੈਂਟਰਲ ਸ਼੍ਰੀ ਨਿਤਿਨ ਕੋਹਲੀ ਜੀ ਵੱਲੋਂ ਵੈਟਰਨਰੀ ਪੋਲੀਕਲੀਨਿਕ ਜਲੰਧਰ ਦੀ ਬਿਲਡਿੰਗ ਦੇ ਨਵੀਨੀਕਰਨ ਦੇ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ ਗਿਆ।

ਇਸ ਮੌਕੇ ਸ਼੍ਰੀ ਨਿਤਿਨ ਕੋਹਲੀ ਨੇ ਦੱਸਿਆ ਕਿ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਇਸ ਬਿਲਡਿੰਗ ਦੇ ਨਵੀਨੀਕਰਨ ਲਈ 40.21 ਲੱਖ ਰੁਪਏ ਦੀ ਰਾਸ਼ੀ ਮੰਨਜ਼ੂਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਸ਼ੂਆਂ ਦੀ ਸਿਹਤ ਸੰਭਾਲ ਅਤੇ ਪਸ਼ੂ ਪਾਲਕਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਇਸ ਮੌਕੇ ਨਿਤਿਨ ਕੋਹਲੀ ਨੇ ਇੱਕ ਹੋਰ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਵੈਟਰਨਰੀ ਪੋਲੀਕਲੀਨਿਕ ਵਿੱਚ ਇੱਕ 'ਬਲਿਊ ਕਰਾਸ ਸ਼ਾਪ' ਵੀ ਉਸਾਰੀ ਜਾਵੇਗੀ, ਜਿਸ ਲਈ ਸਰਕਾਰ ਵੱਲੋਂ 2.57 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਹ ਸ਼ਾਪ ਖੁੱਲ੍ਹਣ ਨਾਲ ਪਸ਼ੂ ਪਾਲਕਾਂ ਅਤੇ ਪਸ਼ੂ ਪ੍ਰੇਮੀਆਂ ਨੂੰ ਬਜ਼ਾਰ ਨਾਲੋਂ ਸਸਤੇ ਭਾਅ 'ਤੇ ਉੱਚ ਪੱਧਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। 

ਇਸ ਮੌਕੇ ਪਸ਼ੂ ਪਾਲਣ ਵਿਭਾਗ ਜਲੰਧਰ ਦੇ ਡਿਪਟੀ ਡਾਇਰੈਕਟਰ ਡਾਕਟਰ ਰਾਮ ਮੂਰਤੀ ਮੱਟੂ ਨੇ ਨਿਤਿਨ ਕੋਹਲੀ ਜੀ ਦਾ ਸਵਾਗਤ ਕੀਤਾ ਅਤੇ ਧੰਨਵਾਦ ਪ੍ਰਗਟਾਇਆ। 

ਇਸ ਮੌਕੇ ਡਾਕਟਰ ਭੁਪਿੰਦਰ ਸਿੰਘ (ਡਿਪਟੀ ਡਾਇਰੈਕਟਰ NRDDL ਜਲੰਧਰ), ਡਾਕਟਰ ਖੁਸ਼ੀ ਕੁਮਾਰ (ਸਹਾਇਕ ਡਾਇਰੈਕਟਰ), ਡਾਕਟਰ ਮਨਜੀਤ ਸਿੰਘ (ਸਹਾਇਕ ਡਾਇਰੈਕਟਰ), ਸੀਨੀਅਰ ਵੈਟਰਨਰੀ ਅਫਸਰ ਡਾਕਟਰ ਕੁਲਵਿੰਦਰ ਸਿੰਘ (ਫਿਲੋਰ), ਸੀਨੀਅਰ ਵੈਟਰਨਰੀ ਅਫਸਰ ਡਾਕਟਰ ਜਸਵੀਰ ਸਿੰਘ (ਜਲੰਧਰ), ਸੀਨੀਅਰ ਵੈਟਰਨਰੀ ਅਫਸਰ ਡਾਕਟਰ ਜਗਜੀਤ ਸਿੰਘ (ਨਕੋਦਰ),  ਡਾਕਟਰ ਹਰਵਿੰਦਰ ਸਿੰਘ, ਡਾਕਟਰ ਕੁਲਵਿੰਦਰ ਸਿੰਘ, ਡਾਕਟਰ ਸ਼ਿਵਾਨੀ, ਡਾਕਟਰ ਅਲਕਾ, ਡਾਕਟਰ ਸੁਮੀਤ ਕੁਮਾਰ, ਡਾਕਟਰ ਹਰਸ਼ਵੇਤਾ, ਗੁਰਵਿੰਦਰ ਸਿੰਘ, ਵਿਸ਼ਾਲ ਅਤੇ ਸੁਭਾਸ਼ ਸ਼ਰਮਾ ਆਦਿ।

ਸ਼੍ਰੀ ਨਿਤਿਨ ਕੋਹਲੀ ਨੇ ਅਖੀਰ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੀਆਂ ਸਹੂਲਤਾਂ 'ਤੇ ਖਰਚ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਜਲੰਧਰ ਸੈਂਟਰਲ ਹਲਕੇ ਵਿਚ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ।