Nissan Tekton ਦੇ ਮਾਈਲੇਜ ਦਾ ਖੁਲਾਸਾ! ਇਕ ਲੀਟਰ 'ਚ ਚੱਲੇਗੀ ਇੰਨੇ ਕਿਲੋਮੀਟਰ

ਜਪਾਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਨੇ ਭਾਰਤੀ ਬਾਜ਼ਾਰ ਵਿਚ ਆਪਣੀ ਬਹੁ-ਪ੍ਰਤੀਖਿਆਿਤ SUV Nissan Tekton ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਕਾਰ ਦੇ ਮਾਈਲੇਜ ਦੇ ਅੰਕੜਿਆਂ ਦਾ ਵੀ ਖੁਲਾਸਾ ਕਰ ਦਿੱਤਾ ਹੈ, ਜੋ ਕਿ ਇਸ ਦੇ ਮੁਕਾਬਲੇਬਾਜ਼ਾਂ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੇ ਹਨ। ਨਿਸਾਨ ਇਸ ਨਵੀਂ ਐੱਸ.ਯੂ.ਵੀ. ਨੂੰ 'ਬੇਬੀ ਪੈਟਰੋਲ' ਦੇ ਨਾਂ ਨਾਲ ਵੀ ਪ੍ਰਚਾਰ ਰਹੀ ਹੈ।
ਨਵੀਂ ਦਿੱਲੀ : ਜਪਾਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਨੇ ਭਾਰਤੀ ਬਾਜ਼ਾਰ ਵਿਚ ਆਪਣੀ ਬਹੁ-ਪ੍ਰਤੀਖਿਆਿਤ SUV Nissan Tekton ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਕਾਰ ਦੇ ਮਾਈਲੇਜ ਦੇ ਅੰਕੜਿਆਂ ਦਾ ਵੀ ਖੁਲਾਸਾ ਕਰ ਦਿੱਤਾ ਹੈ, ਜੋ ਕਿ ਇਸ ਦੇ ਮੁਕਾਬਲੇਬਾਜ਼ਾਂ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੇ ਹਨ। ਨਿਸਾਨ ਇਸ ਨਵੀਂ ਐੱਸ.ਯੂ.ਵੀ. ਨੂੰ 'ਬੇਬੀ ਪੈਟਰੋਲ' ਦੇ ਨਾਂ ਨਾਲ ਵੀ ਪ੍ਰਚਾਰ ਰਹੀ ਹੈ।

ਕੀਮਤ ਤੇ ਵੇਰੀਐਂਟਸ
ਨਿਸਾਨ ਟੈਕਟਾਨ ਦੀ ਸ਼ੁਰੂਆਤੀ ਕੀਮਤ 10.49 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ, ਜਦਕਿ ਇਸ ਦੇ ਟਾਪ ਵੇਰੀਐਂਟ ਦੀ ਕੀਮਤ 18.59 ਲੱਖ ਰੁਪਏ ਤੱਕ ਜਾਂਦੀ ਹੈ। ਇਹ ਕਾਰ ਦੋ ਇੰਜਣ ਵਿਕਲਪਾਂ—1.0 ਲੀਟਰ ਅਤੇ 1.3 ਲੀਟਰ ਟਰਬੋ ਪੈਟਰੋਲ—ਵਿੱਚ ਉਪਲਬਧ ਹੋਵੇਗੀ।

ਮਾਈਲੇਜ ਦਾ ਹੋਇਆ ਖੁਲਾਸਾ
ਕੰਪਨੀ ਅਨੁਸਾਰ, ਟੈਕਟਾਨ ਦਾ 1.0 ਲੀਟਰ ਟਰਬੋ ਪੈਟਰੋਲ ਇੰਜਣ ਮੈਨੂਅਲ ਗੀਅਰਬਾਕਸ ਦੇ ਨਾਲ 19.41 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗਾ। ਦੂਜੇ ਪਾਸੇ, 1.3 ਲੀਟਰ ਟਰਬੋ ਪੈਟਰੋਲ ਇੰਜਣ ਮੈਨੂਅਲ ਵੇਰੀਐਂਟ ਵਿਚ 18.5 ਕਿਮੀ/ਲੀਟਰ ਅਤੇ ਡੁਅਲ ਕਲੱਚ ਆਟੋਮੈਟਿਕ (DCT) ਗੀਅਰਬਾਕਸ ਦੇ ਨਾਲ 17.8 ਕਿਮੀ/ਲੀਟਰ ਦੀ ਮਾਈਲੇਜ ਪ੍ਰਦਾਨ ਕਰੇਗਾ। ਦੱਸਣਯੋਗ ਹੈ ਕਿ ਇਹ ਕਾਰ ਰੇਨੋ ਡਸਟਰ (Renault Duster) ਦੇ ਪਲੇਟਫਾਰਮ 'ਤੇ ਹੀ ਆਧਾਰਿਤ ਹੈ ਅਤੇ ਦੋਵੇਂ ਗੱਡੀਆਂ ਇੱਕੋ ਜਿਹੀ ਪਾਵਰਟ੍ਰੇਨ ਸ਼ੇਅਰ ਕਰਦੀਆਂ ਹਨ।

ਪਾਵਰ ਅਤੇ ਪ੍ਰਦਰਸ਼ਨ
1.0L ਇੰਜਣ: ਇਹ ਇੰਜਣ 100 HP ਦੀ ਪਾਵਰ ਅਤੇ 166 Nm ਦਾ ਟਾਰਕ ਪੈਦਾ ਕਰਦਾ ਹੈ।
1.3L ਇੰਜਣ: ਇਹ 163 HP ਦੀ ਦਮਦਾਰ ਪਾਵਰ ਅਤੇ 280 Nm ਦਾ ਟਾਰਕ ਪ੍ਰਦਾਨ ਕਰਦਾ ਹੈ, ਜਿਸ ਨਾਲ 6-ਸਪੀਡ ਮੈਨੂਅਲ ਅਤੇ 6-ਸਪੀਡ ਡੀ.ਸੀ.ਟੀ. ਗੀਅਰਬਾਕਸ ਮਿਲੇਗਾ।

ਮੁਕਾਬਲੇਬਾਜ਼ਾਂ ਨਾਲ ਤੁਲਨਾ
ਨਿਸਾਨ ਟੈਕਟਾਨ ਦਾ ਸਿੱਧਾ ਮੁਕਾਬਲਾ ਹੁੰਡਈ ਕ੍ਰੇਟਾ, ਕਿਆ ਸੇਲਟੋਸ, ਮਾਰੂਤੀ ਗ੍ਰੈਂਡ ਵਿਟਾਰਾ, ਟਾਟਾ ਸਿਏਰਾ, ਸ੍ਕੋਡਾ ਕੁਸ਼ਾਕ ਅਤੇ ਫੋਕਸਵੈਗਨ ਟਾਈਗਨ ਨਾਲ ਹੈ। ਜੇਕਰ ਮਾਈਲੇਜ ਦੀ ਗੱਲ ਕਰੀਏ ਤਾਂ ਟੈਕਟਾਨ ਦੇ 1.3 ਲੀਟਰ ਵੇਰੀਐਂਟ ਦਾ ਮਾਈਲੇਜ ਟਾਟਾ ਸਿਏਰਾ (15.3 Kmpl) ਅਤੇ ਕਿਆ ਸੇਲਟੋਸ (17.5 Kmpl) ਨਾਲੋਂ ਬਿਹਤਰ ਹੈ। ਹਾਲਾਂਕਿ, ਫੋਕਸਵੈਗਨ ਟਾਈਗਨ (19.98 Kmpl) ਮਾਈਲੇਜ ਦੇ ਮਾਮਲੇ ਵਿੱਚ ਟੈਕਟਾਨ ਦੇ 1.0 ਲੀਟਰ ਮੈਨੂਅਲ ਵੇਰੀਐਂਟ ਤੋਂ ਥੋੜ੍ਹੀ ਅੱਗੇ ਨਜ਼ਰ ਆਉਂਦੀ ਹੈ।