ਨੀਟ-ਯੂਜੀ 2026 ਨਤੀਜੇ ਐਲਾਨ! ਲੁਧਿਆਣਾ ਦੇ ਆਰੀਅਨ ਗੁਪਤਾ ਨੇ ਮਾਰੀ ਬਾਜ਼ੀ

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਐਲਾਨੇ ਗਏ ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ-ਯੂਜੀ 2026 (NEET UG 2026) ਦੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਕਿਸੇ ਵੀ ਕੋਨੇ ਤੋਂ 'ਆਲ ਇੰਡੀਆ ਰੈਂਕ' ਹਾਸਲ ਕੀਤਾ ਜਾ ਸਕਦਾ ਹੈ। ਇਸ ਵਾਰ ਦੇ ਨਤੀਜਿਆਂ ਛੋਟੇ ਸ਼ਹਿਰਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਰਿਟ ਸੂਚੀ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ।
ਲੁਧਿਆਣਾ : ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਐਲਾਨੇ ਗਏ ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ-ਯੂਜੀ 2026 (NEET UG 2026) ਦੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਕਿਸੇ ਵੀ ਕੋਨੇ ਤੋਂ 'ਆਲ ਇੰਡੀਆ ਰੈਂਕ' ਹਾਸਲ ਕੀਤਾ ਜਾ ਸਕਦਾ ਹੈ। ਇਸ ਵਾਰ ਦੇ ਨਤੀਜਿਆਂ ਛੋਟੇ ਸ਼ਹਿਰਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਰਿਟ ਸੂਚੀ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ।

ਪੰਜਾਬ ਦੇ ਆਰੀਅਨ ਗੁਪਤਾ ਨੇ ਹਾਸਲ ਕੀਤਾ ਪਹਿਲਾ ਰੈਂਕ
ਲੁਧਿਆਣਾ ਦੇ ਰਹਿਣ ਵਾਲੇ ਆਰੀਅਨ ਗੁਪਤਾ ਨੇ ਰੀ-ਨੀਟ ਯੂਜੀ 2026 ਦੇ ਨਤੀਜਿਆਂ ਵਿੱਚ ਆਲ ਇੰਡੀਆ ਰੈਂਕ (AIR) 1 ਹਾਸਲ ਕਰਕੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਆਰੀਅਨ ਨੇ 720 ਵਿੱਚੋਂ 715 ਅੰਕ ਪ੍ਰਾਪਤ ਕੀਤੇ ਹਨ। ਜ਼ਿਕਰਯੋਗ ਹੈ ਕਿ ਆਰੀਅਨ ਦੇ ਮਾਤਾ-ਪਿਤਾ ਦੋਵੇਂ ਡਾਕਟਰ ਹਨ ਅਤੇ ਉਸ ਦੇ ਵੱਡੇ ਭਾਈ ਨੇ ਵੀ ਪਿਛਲੇ ਸਾਲ ਨੀਟ ਵਿੱਚ 54ਵਾਂ ਰੈਂਕ ਹਾਸਲ ਕੀਤਾ ਸੀ।

ਪਿੰਡਾਂ ਦੇ ਸਿਤਾਰਿਆਂ ਨੇ ਦਿਖਾਈ ਚਮਕ
ਗੌਰਵ (ਰਾਜਸਥਾਨ): ਅਲਵਰ ਜ਼ਿਲ੍ਹੇ ਦੇ ਪਿੰਡ ਗਾਡੂਵਾਸ ਦੇ ਰਹਿਣ ਵਾਲੇ ਗੌਰਵ ਨੇ 9ਵਾਂ ਰੈਂਕ ਹਾਸਲ ਕੀਤਾ ਹੈ। ਉਸ ਦੇ ਪਿਤਾ ਭਾਰਤੀ ਸੈਨਾ ਵਿੱਚ ਤਾਇਨਾਤ ਹਨ। ਗੌਰਵ ਅਨੁਸਾਰ ਉਸ ਦੀ ਸਫਲਤਾ ਪਿੱਛੇ ਰੋਜ਼ਾਨਾ 7-8 ਘੰਟੇ ਦੀ ਸਵੈ-ਪੜ੍ਹਾਈ (Self-study) ਅਤੇ ਉਸ ਦੀ ਵੱਡੀ ਭੈਣ ਦੀ ਪ੍ਰੇਰਨਾ ਹੈ, ਜੋ ਖ਼ੁਦ ਵੀ ਐੱਮ.ਬੀ.ਬੀ.ਐੱਸ. ਕਰ ਰਹੀ ਹੈ।
ਪੰਸ਼ੁਲ ਬੰਸਲ (ਹਰਿਆਣਾ): ਫਰੀਦਾਬਾਦ ਦੇ ਪੰਸ਼ੁਲ ਨੇ ਦੂਜਾ ਰੈਂਕ ਪ੍ਰਾਪਤ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਸਿਰਫ਼ ਥਿਊਰੀ ਰਟਣ ਦੀ ਬਜਾਏ ਸਵਾਲਾਂ ਦੀ ਪ੍ਰੈਕਟਿਸ ਕਰਨ 'ਤੇ ਜ਼ਿਆਦਾ ਜ਼ੋਰ ਦਿੰਦਾ ਸੀ।
ਆਯੂਸ਼ ਭਾਲੋਟੀਆ (ਬਿਹਾਰ): ਨਵਾਦਾ ਜ਼ਿਲ੍ਹੇ ਦੇ ਆਯੂਸ਼ ਨੇ AIR 4 ਹਾਸਲ ਕੀਤੀ ਹੈ। ਉਹ ਆਪਣੇ ਪਰਿਵਾਰ ਅਤੇ ਪੂਰੇ ਪਿੰਡ ਦਾ ਪਹਿਲਾ ਡਾਕਟਰ ਬਣਨ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਰੈਗੂਲਰ ਪੜ੍ਹਾਈ ਅਤੇ ਰਿਵੀਜ਼ਨ ਹੀ ਸਫਲਤਾ ਦੀ ਕੁੰਜੀ ਹੈ।

ਟੌਪਰਾਂ ਦੀ ਰਣਨੀਤੀ: ਇਹ ਰਹੇ ਸਫਲਤਾ ਦੇ ਅਹਿਮ ਪਹਿਲੂ
ਸਫਲ ਵਿਦਿਆਰਥੀਆਂ ਨੇ ਆਪਣੀ ਰਣਨੀਤੀ ਸਾਂਝੀ ਕਰਦਿਆਂ ਕੁਝ ਖਾਸ ਨੁਕਤੇ ਦੱਸੇ ਹਨ।
1.  NCERT 'ਤੇ ਪਕੜ: ਸਾਰੇ ਟੌਪਰਾਂ ਨੇ NCERT ਦੀਆਂ ਕਿਤਾਬਾਂ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ ਅਤੇ ਉਨ੍ਹਾਂ ਦਾ ਵਾਰ-ਵਾਰ ਰਿਵੀਜ਼ਨ ਕਰਨ ਦੀ ਸਲਾਹ ਦਿੱਤੀ।
2.  ਗਲਤੀਆਂ ਦਾ ਵਿਸ਼ਲੇਸ਼ਣ: ਹਰ ਮੌਕ ਟੈਸਟ ਤੋਂ ਬਾਅਦ ਆਪਣੀਆਂ ਕਮੀਆਂ ਨੂੰ ਲੱਭਣਾ ਅਤੇ ਉਨ੍ਹਾਂ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ।
3.  ਸਮਾਰਟਫੋਨ ਦੀ ਸਹੀ ਵਰਤੋਂ: ਵਿਦਿਆਰਥੀਆਂ ਨੇ ਕਿਹਾ ਕਿ ਸਮਾਰਟਫੋਨ ਦੀ ਵਰਤੋਂ ਜ਼ਰੂਰ ਕਰੋ, ਪਰ ਇਸ ਦਾ ਗਲਤ ਇਸਤੇਮਾਲ (ਮਿਸਯੂਜ਼) ਨਾ ਕਰੋ।
4.  ਮਾਨਸਿਕ ਤਣਾਅ ਤੋਂ ਮੁਕਤੀ: ਪੜ੍ਹਾਈ ਦੇ ਬੋਝ ਨੂੰ ਘੱਟ ਕਰਨ ਲਈ ਵਿਦਿਆਰਥੀਆਂ ਨੇ ਕ੍ਰਿਕਟ ਖੇਡਣ, ਚੈੱਸ ਖੇਡਣ ਜਾਂ ਸੰਗੀਤ ਸੁਣਨ ਵਰਗੇ ਰਚਨਾਤਮਕ ਕੰਮਾਂ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਇਆ।