ਮਸ਼ਹੂਰ ਸੋਸ਼ਲ ਮੀਡੀਆ Influencer ਦਾ ਗੋਲੀਆਂ ਮਾਰ ਕੇ ਕਤਲ

ਸੋਸ਼ਲ ਮੀਡੀਆ 'ਤੇ “Ariella La Langosta” ਵਜੋਂ ਜਾਣੀ ਜਾਂਦੀ ਏਰੀਏਲਾ ਦੇ ਇੰਸਟਾਗ੍ਰਾਮ 'ਤੇ 5.5 ਲੱਖ ਤੋਂ ਵੱਧ ਫਾਲੋਅਰਜ਼ ਸਨ।

ਅਮਰੀਕਾ ਦੇ ਨਿਊਯਾਰਕ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਸ਼ਹੂਰ ਸੋਸ਼ਲ ਮੀਡੀਆ Influencer Ariella La Langosta ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਸਵੇਰੇ ਲਗਭਗ 4:30 ਵਜੇ Ariella ਆਪਣੇ ਕੰਮ ਲਈ ਨਿਕਲੀ ਸੀ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ। Ariella ਦੀ ਲਾਸ਼ ਕਾਰ ਦੇ ਅੰਦਰ ਮਿਲੀ, ਉਹ ਕਾਰ ਦੇ ਸਟੀਅਰਿੰਗ ਵ੍ਹੀਲ 'ਤੇ ਮਰੀ ਹੋਈ ਪਈ ਸੀ ਅਤੇ ਉਸ ਦੇ ਸਰੀਰ 'ਤੇ ਕਈ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਪੁਲਸ ਉਸ ਦੀ ਮੌਤ ਦੀ ਜਾਂਚ ਟਾਰਗੇਟ ਕਿਲਿੰਗ ਵਜੋਂ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ “Ariella La Langosta” ਵਜੋਂ ਜਾਣੀ ਜਾਂਦੀ ਏਰੀਏਲਾ ਦੇ ਇੰਸਟਾਗ੍ਰਾਮ 'ਤੇ 5.5 ਲੱਖ ਤੋਂ ਵੱਧ ਫਾਲੋਅਰਜ਼ ਸਨ। ਉਹ ਇੱਕ ਨਾਈਟ ਲਾਈਫ Influencer ਸੀ ਅਤੇ ਆਈਕੋਨ ਨਿਊਯਾਰਕ ਅਤੇ Opus Lounge ਵਰਗੇ ਕਲੱਬਾਂ ਨਾਲ ਜੁੜੀ ਹੋਈ ਸੀ।