ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਦਿੱਲੀ ਏਅਰਪੋਰਟ 'ਤੇ ਗਿਆ ਰੋਕਿਆ

ਜਦੋਂ ਬਲਵਿੰਦਰ ਕੌਰ ਨੇ ਅਥਾਰਟੀ ਤੋਂ ਇਹ ਪੁੱਛਿਆ ਕਿ ਉਨ੍ਹਾਂ ਨੂੰ ਕਿਉਂ ਰੋਕਿਆ ਗਿਆ ਹੈ ਤਾਂ ਅਥਾਰਟੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਐਸਐਸਪੀ (SSP) ਵੱਲੋਂ ਆਏ ਆਦੇਸ਼ਾਂ ਕਾਰਨ ਰੋਕਿਆ ਗਿਆ ਹੈ।
ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਕੈਨੇਡਾ ਜਾਂਦੇ ਸਮੇਂ ਦਿੱਲੀ ਏਅਰਪੋਰਟ 'ਤੇ ਰੋਕ ਲਿਆ ਗਿਆ ਹੈ। ਬਲਵਿੰਦਰ ਕੌਰ ਆਪਣੀ ਧੀ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਸੀ, ਕਿਉਂਕਿ ਉਨ੍ਹਾਂ ਦੀ ਧੀ ਦੇ ਘਰ ਪੁੱਤਰ ਹੋਇਆ ਹੈ।

ਜਦੋਂ ਬਲਵਿੰਦਰ ਕੌਰ ਨੇ ਅਥਾਰਟੀ ਤੋਂ ਇਹ ਪੁੱਛਿਆ ਕਿ ਉਨ੍ਹਾਂ ਨੂੰ ਕਿਉਂ ਰੋਕਿਆ ਗਿਆ ਹੈ ਤਾਂ ਅਥਾਰਟੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਐਸਐਸਪੀ (SSP) ਵੱਲੋਂ ਆਏ ਆਦੇਸ਼ਾਂ ਕਾਰਨ ਰੋਕਿਆ ਗਿਆ ਹੈ। ਬਲਵਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਵਾਲ ਕੀਤਾ ਕਿ ਜਦੋਂ ਉਨ੍ਹਾਂ 'ਤੇ ਕੋਈ ਮਾਮਲਾ (ਪਰਚਾ) ਦਰਜ ਨਹੀਂ ਹੈ, ਤਾਂ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਕਿਉਂ ਰੋਕਿਆ ਗਿਆ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਵੀਜ਼ਾ ਤਿੰਨ-ਚਾਰ ਸਾਲਾਂ ਤੋਂ ਲੱਗਾ ਹੋਇਆ ਹੈ ਪਰ ਉਹ ਚਾਰ ਸਾਲਾਂ ਵਿੱਚ ਪਹਿਲੀ ਵਾਰ ਕੈਨੇਡਾ ਜਾ ਰਹੀ ਸੀ। ਬਲਵਿੰਦਰ ਕੌਰ ਨੂੰ ਏਅਰਪੋਰਟ 'ਤੇ ਵਾਪਸ ਮੁੜਨ ਲਈ ਕਿਹਾ ਗਿਆ ਹੈ। ਉਨ੍ਹਾਂ ਦੀ ਫਲਾਈਟ ਸਾਢੇ ਤਿੰਨ ਵਜੇ ਦੀ ਸੀ