ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਮਾਂ ਨੇ ਮਰਵਾ'ਤਾ 10 ਸਾਲਾਂ ਬੱਚਾ

ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਦੇ ਰਾਮਨਗਰ ਥਾਣਾ ਖੇਤਰ 'ਚ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ...

ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਦੇ ਰਾਮਨਗਰ ਥਾਣਾ ਖੇਤਰ 'ਚ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਥਿਤ ਤੌਰ 'ਤੇ ਆਪਣੇ 10 ਸਾਲ ਦੇ ਪੁੱਤਰ ਦਾ ਕਤਲ ਕਰ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਔਰਤ, ਉਸ ਦੇ ਪ੍ਰੇਮੀ ਫੈਜ਼ਾਨ ਅਤੇ ਉਸ ਦੇ ਸਾਥੀ ਰਾਸ਼ਿਦ ਨੂੰ ਗ੍ਰਿਫ਼ਤਾਰ ਕੀਤਾ ਹੈ।

ਮੰਗਲਵਾਰ ਤੋਂ ਲਾਪਤਾ ਸੀ ਬੱਚਾ

ਜਾਣਕਾਰੀ ਅਨੁਸਾਰ 10 ਸਾਲਾ ਸੂਰਜ ਮੰਗਲਵਾਰ ਤੋਂ ਘਰੋਂ ਲਾਪਤਾ ਸੀ। ਜਦੋਂ ਉਹ ਦੇਰ ਸ਼ਾਮ ਤੱਕ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਆਲੇ-ਦੁਆਲੇ ਦੇ ਇਲਾਕਿਆਂ 'ਚ ਭਾਲ ਕਰਨ ਤੋਂ ਬਾਅਦ ਵੀ ਕੋਈ ਸੁਰਾਗ ਨਾ ਮਿਲਣ 'ਤੇ ਪਰਿਵਾਰ ਨੇ ਰਾਮਨਗਰ ਥਾਣੇ 'ਚ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਜਾਂਚ 'ਚ ਇਹ ਸੱਚ ਆਇਆ ਸਾਹਮਣੇ

ਜਾਂਚ ਦੌਰਾਨ ਪੁਲਸ ਨੂੰ ਅਜਿਹੇ ਸਬੂਤ ਮਿਲੇ ,ਜਿਸ ਨੇ ਪੂਰੇ ਮਾਮਲੇ ਦੀ ਦਿਸ਼ਾ ਬਦਲ ਦਿੱਤੀ। ਗੁਆਂਢੀਆਂ ਅਤੇ ਜਾਣਕਾਰਾਂ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਬੱਚੇ ਦੀ ਮਾਂ ਦੇ ਫੈਜ਼ਾਨ ਨਾਮ ਦੇ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ। ਸ਼ੱਕ ਦੇ ਆਧਾਰ 'ਤੇ ਪੁਲਸ ਨੇ ਬੱਚੇ ਦੀ ਮਾਂ ਅਤੇ ਫੈਜ਼ਾਨ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ। ਸਖ਼ਤ ਪੁੱਛਗਿੱਛ ਦੌਰਾਨ ਦੋਵੇਂ ਡਰ ਗਏ ਅਤੇ ਹੈਰਾਨ ਕਰਨ ਵਾਲਾ ਖੁਲਾਸਾ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਅਸੀਂ ਮਿਲ ਕੇ ਸੂਰਜ ਦਾ ਕਤਲ ਕੀਤਾ ਸੀ।ਪੁੱਛਗਿੱਛ ਦੌਰਾਨ ਫੈਜ਼ਾਨ ਨੇ ਦੱਸਿਆ ਕਿ ਉਹ ਮਾਸੂਮ ਬੱਚੇ ਨੂੰ ਇੱਕ ਸੁੰਨਸਾਨ ਜਗ੍ਹਾ 'ਤੇ ਲੈ ਗਿਆ ਅਤੇ ਉਸ ਨੂੰ ਮਾਰ ਦਿੱਤਾ ਕਿਉਂਕਿ ਬੱਚਾ ਉਨ੍ਹਾਂ ਦੇ ਰਿਸ਼ਤੇ 'ਚ ਰੁਕਾਵਟ ਬਣ ਰਿਹਾ ਸੀ।