ਮੁਸ਼ਕਲ ਘੜੀ 'ਚ ਹੜ੍ਹ ਪੀੜਤਾਂ ਦਾ ਸਹਾਰਾ ਬਣੇ ਗਾਇਕ ਮੀਕਾ ਸਿੰਘ ,ਵਧਾਇਆ ਮਦਦ ਦਾ ਹੱਥ

ਹਾਲ ਹੀ 'ਚ ਗਾਇਕ ਮੀਕਾ ਸਿੰਘ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ।

ਪੰਜਾਬ ਇਸ ਸਮੇਂ ਹੜ੍ਹ ਦੀ ਮਾਰ ਝੱਲ ਰਿਹਾ ਹੈ। ਪੰਜਾਬ ਇਸ ਸਮੇਂ ਆਫ਼ਤ ਪ੍ਰਭਾਵਿਤ ਸੂਬਾ ਐਲਾਨਿਆ ਗਿਆ ਹੈ। ਬਹੁਤ ਸਾਰੇ ਲੋਕ ਬੇਘਰ ਹੋ ਗਏ ਹਨ। ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਅੱਗੇ ਆਇਆ ਹੈ। ਹੁਣ ਹਾਲ ਹੀ 'ਚ ਗਾਇਕ ਮੀਕਾ ਸਿੰਘ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ।


ਦੱਸ ਦਈਏ ਕਿ ਮੀਕਾ ਸਿੰਘ ਅਤੇ ਉਨ੍ਹਾਂ ਦਾ ਐਨਜੀਓ ਡਿਵਾਈਨ ਟੱਚ 10 ਲੱਖ ਲੋੜਵੰਦ ਲੋਕਾਂ ਦੀ ਮਦਦ ਕਰੇਗਾ। ਮੀਕਾ ਸਿੰਘ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ "ਅਸੀਂ ਸਾਰੇ ਦਾਨੀਆਂ ਅਤੇ ਸਮਰਥਕਾਂ ਦੇ ਧੰਨਵਾਦੀ ਹਾਂ ਪਰ ਸਾਨੂੰ ਅਜੇ ਵੀ ਹੋਰ ਪ੍ਰਾਰਥਨਾਵਾਂ ਅਤੇ ਸਮਰਥਨ ਦੀ ਲੋੜ ਹੈ। ਵਾਹਿਗੁਰੂ ਸਾਰਿਆਂ 'ਤੇ ਮੇਹਰ ਕਰੇ।"