ਲੁਧਿਆਣਾ ਰੇਲਵੇ ਸਟੇਸ਼ਨ 'ਤੇ ਵੱਡਾ ਹਾਦਸਾ, ਚੱਲਦੀ ਟ੍ਰੇਨ ਦੇ ਡੱਬੇ ਹੋਏ ਵੱਖ, ਯਾਤਰੀਆਂ 'ਚ ਮਚੀ ਹਫੜਾ-ਦਫੜੀ

ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਜਾ ਰਹੀ ਇੱਕ ਸਪੈਸ਼ਲ ਟ੍ਰੇਨ ਨਾਲ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਅੱਜ ਸਵੇਰੇ ਇੱਕ ਹਾਦਸਾ ਵਾਪਰਿਆ। ਜਦੋਂ ਟ੍ਰੇਨ ਸਟੇਸ਼ਨ ਤੋਂ ਚੱਲਣ ਲੱਗੀ ਤਾਂ ਦੋ ਕੋਚਾਂ ਨੂੰ ਜੋੜਨ ਵਾਲੀ ਕਪਲਿੰਗ ਅਚਾਨਕ ਟੁੱਟ ਗਈ, ਜਿਸ ਕਾਰਨ ਟ੍ਰੇਨ ਦੇ ਦੋ ਡੱਬੇ ਇੱਕ-ਦੂਜੇ ਤੋਂ ਵੱਖ ਹੋ ਗਏ।
ਲੁਧਿਆਣਾ: ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਜਾ ਰਹੀ ਇੱਕ ਸਪੈਸ਼ਲ ਟ੍ਰੇਨ ਨਾਲ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਅੱਜ ਸਵੇਰੇ ਇੱਕ ਹਾਦਸਾ ਵਾਪਰਿਆ। ਜਦੋਂ ਟ੍ਰੇਨ ਸਟੇਸ਼ਨ ਤੋਂ ਚੱਲਣ ਲੱਗੀ ਤਾਂ ਦੋ ਕੋਚਾਂ ਨੂੰ ਜੋੜਨ ਵਾਲੀ ਕਪਲਿੰਗ ਅਚਾਨਕ ਟੁੱਟ ਗਈ, ਜਿਸ ਕਾਰਨ ਟ੍ਰੇਨ ਦੇ ਦੋ ਡੱਬੇ ਇੱਕ-ਦੂਜੇ ਤੋਂ ਵੱਖ ਹੋ ਗਏ।

ਧਮਾਕੇ ਵਰਗੀ ਆਵਾਜ਼ ਨਾਲ ਟੁੱਟਿਆ ਟਾਇਲਟ
ਹਾਦਸੇ ਦੌਰਾਨ ਕਪਲਿੰਗ ਟੁੱਟਣ ਦੇ ਨਾਲ ਹੀ ਸਲੀਪਰ ਕੋਚ ਦਾ ਟਾਇਲਟ ਧਮਾਕੇ ਵਰਗੀ ਆਵਾਜ਼ ਨਾਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਟ੍ਰੇਨ ਵਿੱਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਜ਼ੋਰਦਾਰ ਧਮਾਕਾ ਸੁਣਿਆ, ਜਿਸ ਤੋਂ ਤੁਰੰਤ ਬਾਅਦ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ।

ਜਾਂਚ 'ਚ ਲੱਗਿਆ ਰੇਲਵੇ ਵਿਭਾਗ
ਹਾਦਸੇ ਦਾ ਪਤਾ ਲੱਗਦੇ ਹੀ ਰੇਲਵੇ ਸੁਰੱਖਿਆ ਬਲ (RPF) ਅਤੇ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ। ਹਾਲਾਂਕਿ ਰੇਲਵੇ ਅਧਿਕਾਰੀਆਂ ਨੇ ਅਜੇ ਤੱਕ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਡੱਬਿਆਂ ਵਿਚਕਾਰ ਲੱਗੀ ਕੁੰਡੀ (ਕਪਲਿੰਗ) ਵਿੱਚ ਖਿਚਾਅ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਨਿਊ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਸਪੈਸ਼ਲ (04081) ਟ੍ਰੇਨ ਸ਼ਨੀਵਾਰ ਸਵੇਰੇ ਦਿੱਲੀ ਤੋਂ ਰਵਾਨਾ ਹੋਈ ਸੀ ਅਤੇ ਲੁਧਿਆਣਾ ਪਹੁੰਚਣ 'ਤੇ ਇਸ ਹਾਦਸੇ ਦਾ ਸ਼ਿਕਾਰ ਹੋ ਗਈ।