ਮਹਿੰਦਰ ਸਿੰਘ ਕੇਪੀ ਨੇ ਪੁੱਤਰ ਦੀ ਚਿਖ਼ਾ ਨੂੰ ਦਿੱਤੀ ਅਗਨੀ, ਹਰ ਕਿਸੇ ਦੀ ਅੱਖ ਹੋਈ ਨਮ

ਕੇਪੀ ਸਾਹਿਬ ਜਦੋਂ ਆਪਣੇ ਪੁੱਤਰ ਨੂੰ ਅੰਤਿਮ ਵਿਦਾਈ ਦੇ ਰਹੇ ਸਨ, ਉਨ੍ਹਾਂ ਦੇ ਹਾਲਤ ਦੇਖ ਕੇ ਹਰ ਕੋਈ ਰੋ ਰਿਹਾ ਸੀ। ਜਦੋਂ ਉਨ੍ਹਾਂ ਨੇ ਆਪਣੇ ਜਵਾਨ ਪੁੱਤਰ ਦੀ ਚਿਖ਼ਾ ਨੂੰ ਅਗਨੀ ਦਿੱਤੀ ਤਾਂ ਉਨ੍ਹਾਂ ਦੇ ਦੁੱਖ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਸੀ। ਪੁੱਤਰ ਦੇ ਵਿਛੋੜੇ ਨੇ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਇਲਾਕੇ ਨੂੰ ਝੰਝੋੜ ਕੇ ਰੱਖ ਦਿੱਤਾ।

ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਮਾਪਿਆਂ ਲਈ ਆਪਣੇ ਜਵਾਨ ਪੁੱਤਰ ਦੀ ਅੰਤਿਮ ਵਿਦਾਈ ਹੁੰਦਾ ਹੈ। ਅਜਿਹਾ ਹੀ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਉਸ ਵੇਲੇ ਸਾਹਮਣੇ ਆਇਆ ਜਦੋਂ ਮਹਿੰਦਰ ਸਿੰਘ ਕੇਪੀ ਨੇ ਆਪਣੇ ਨੌਜਵਾਨ ਪੁੱਤਰ ਦੀ ਚਿਖ਼ਾ ਨੂੰ ਅਗਨੀ ਦਿੱਤੀ। ਪੁੱਤਰ ਦੇ ਵਿਛੋੜੇ ਨੇ ਕੇਪੀ ਪਰਿਵਾਰ ਸਮੇਤ ਪੂਰੇ ਇਲਾਕੇ ਨੂੰ ਗਮਗੀਨ ਕਰ ਦਿੱਤਾ।

ਕੇਪੀ ਸਾਹਿਬ ਜਦੋਂ ਆਪਣੇ ਪੁੱਤਰ ਨੂੰ ਅੰਤਿਮ ਵਿਦਾਈ ਦੇ ਰਹੇ ਸਨ, ਉਨ੍ਹਾਂ ਦੇ ਹਾਲਤ ਦੇਖ ਕੇ ਹਰ ਕੋਈ ਰੋ ਰਿਹਾ ਸੀ। ਜਦੋਂ ਉਨ੍ਹਾਂ ਨੇ ਆਪਣੇ ਜਵਾਨ ਪੁੱਤਰ ਦੀ ਚਿਖ਼ਾ ਨੂੰ ਅਗਨੀ ਦਿੱਤੀ ਤਾਂ ਉਨ੍ਹਾਂ ਦੇ ਦੁੱਖ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਸੀ। ਪੁੱਤਰ ਦੇ ਵਿਛੋੜੇ ਨੇ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਇਲਾਕੇ ਨੂੰ ਝੰਝੋੜ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ- ਇਸ਼ਕ ਦਾ ਦਰਦਨਾਕ ਅੰਤ! ਨਾਬਾਲਗ ਪ੍ਰੇਮਿਕਾ ਨਾਲ 6 ਬੱਚਿਆਂ ਦੇ ਪਿਓ ਚੁੱਕਿਆ ਖੌਫਨਾਕ ਕਦਮ

ਦੱਸ ਦਈਏ ਕਿ ਸ਼ਨੀਵਾਰ ਦੇਰ ਰਾਤ ਸੜਕ ਹਾਦਸੇ ਵਿਚ ਰਿਚੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲਸ ਨੇ ਕਰੇਟਾ ਡਰਾਈਵਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਕੇਪੀ ਦੇ ਪਰਿਵਾਰਕ ਮੈਂਬਰ ਵਿਦੇਸ਼ ਵਿਚ ਰਹਿੰਦੇ ਸਨ, ਜਿਸ ਕਾਰਨ ਅੱਜ ਉਨ੍ਹਾਂ ਦੇ ਜਲੰਧਰ ਆਉਣ 'ਤੇ ਰਿਚੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਆਗੂ ਅਤੇ ਹੋਰ ਲੋਕ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜੇ ਅਤੇ ਅੰਤਿਮ ਯਾਤਰਾ ਵਿਚ ਸ਼ਾਮਿਲ ਹੋਏ।