ਸਸਤਾ ਹੋਇਆ LPG ਸਿਲੰਡਰ, ਜਾਣੋ ਨਵੀਆਂ ਕੀਮਤਾਂ

1 ਨਵੰਬਰ 2024 ਨੂੰ, ਵਪਾਰਕ ਐਲਪੀਜੀ ਸਿਲੰਡਰ ਦਿੱਲੀ ਵਿੱਚ 1802 ਰੁਪਏ ਵਿੱਚ ਉਪਲਬਧ ਸੀ, ਜੋ ਹੁਣ 1590.50 ਰੁਪਏ ਵਿੱਚ ਉਪਲਬਧ ਹੋਵੇਗਾ।
ਅੱਜ ਤੋਂ ਯਾਨੀ 1 ਨਵੰਬਰ ਤੋਂ ਵਪਾਰਕ(ਕਮਰਸ਼ੀਅਲ) ਐਲਪੀਜੀ ਸਿਲੰਡਰ ਦੀ ਕੀਮਤ ਘਟ ਗਈ ਹੈ, ਜਦਕਿ ਘਰੇਲੂ ਐਲਪੀਜੀ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਵਪਾਰਕ ਸਿਲੰਡਰ ਦੀ ਕੀਮਤ ਸਿਰਫ 5 ਰੁਪਏ ਘਟਾਈ ਗਈ ਹੈ। ਵਪਾਰਕ ਐਲਪੀਜੀ ਸਿਲੰਡਰ ਹੁਣ ਦਿੱਲੀ ਵਿੱਚ 1590.50 ਰੁਪਏ ਵਿੱਚ ਉਪਲਬਧ ਹੋਵੇਗਾ। ਪਿਛਲੇ ਇੱਕ ਸਾਲ ਵਿੱਚ, ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 200 ਰੁਪਏ ਤੋਂ ਵੱਧ ਘਟੀ ਹੈ। 1 ਨਵੰਬਰ 2024 ਨੂੰ, ਵਪਾਰਕ ਐਲਪੀਜੀ ਸਿਲੰਡਰ ਦਿੱਲੀ ਵਿੱਚ 1802 ਰੁਪਏ ਵਿੱਚ ਉਪਲਬਧ ਸੀ, ਜੋ ਹੁਣ 1590.50 ਰੁਪਏ ਵਿੱਚ ਉਪਲਬਧ ਹੋਵੇਗਾ। 

ਦੱਸਣਯੋਗ ਹੈ ਕਿ ਅਕਤੂਬਰ ਦੇ ਮਹੀਨੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ ਪਰ ਨਵੰਬਰ ਦੇ ਮਹੀਨੇ ਪੰਜ ਰੁਪਏ ਦੀ ਕਟੌਤੀ ਕਰ ਦਿੱਤੀ ਗਈ। ਦਿੱਲੀ ਵਿੱਚ ਇੱਕ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 15.50 ਰੁਪਏ ਮਹਿੰਗੀ ਹੋ ਗਈ ਸੀ। ਕੋਲਕਾਤਾ ਅਤੇ ਚੇਨਈ ਵਿੱਚ, ਇਸਦੀਆਂ ਕੀਮਤਾਂ ਵਿੱਚ 4.50 ਰੁਪਏ ਦੀ ਕਮੀ ਆਈ ਹੈ ਅਤੇ ਅੱਜ ਤੋਂ ਇਹ ਕ੍ਰਮਵਾਰ 1,694 ਅਤੇ 1,750 ਰੁਪਏ ਹੋ ਗਈਆਂ ਹਨ। 8 ਅਪ੍ਰੈਲ, 2025 ਤੋਂ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸਦੀ ਕੀਮਤ ਦਿੱਲੀ ਵਿੱਚ 853 ਰੁਪਏ, ਕੋਲਕਾਤਾ ਵਿੱਚ 879 ਰੁਪਏ, ਮੁੰਬਈ ਵਿੱਚ 852.50 ਰੁਪਏ ਅਤੇ ਚੇਨਈ ਵਿੱਚ 868.50 ਰੁਪਏ ਹੈ।