ਲਾਲੂ ਦੀ ਧੀ ਰੋਹਿਣੀ ਆਚਾਰੀਆ ਨੇ ਛੱਡੀ ਰਾਜਨੀਤੀ, ਪਰਿਵਾਰ ਤੋਂ ਵੀ ਬਣਾਈ ਦੂਰੀ

ਸ਼ਨੀਵਾਰ ਨੂੰ ਰੋਹਿਣੀ ਆਚਾਰੀਆ ਨੇ ਆਪਣੇ ਅਧਿਕਾਰਤ 'ਐਕਸ' (X) ਹੈਂਡਲ ਤੋਂ ਇੱਕ ਬਗਾਵਤੀ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਇਹ ਵੱਡਾ ਐਲਾਨ ਕੀਤਾ।
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਰਾਸ਼ਟਰੀ ਜਨਤਾ ਦਲ ਅਤੇ ਮਹਾਗਠਬੰਧਨ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਵਿੱਚ ਵੱਡਾ ਸਿਆਸੀ ਭੂਚਾਲ ਆ ਗਿਆ ਹੈ। ਇਸ ਹਾਰ ਦੇ ਮੱਦੇਨਜ਼ਰ, ਲਾਲੂ ਪ੍ਰਸਾਦ ਯਾਦਵ ਦੀ ਵੱਡੀ ਧੀ ਅਤੇ ਪਾਰਟੀ ਨੇਤਾ ਰੋਹਿਣੀ ਆਚਾਰੀਆ ਨੇ ਰਾਜਨੀਤੀ ਛੱਡਣ ਦਾ ਐਲਾਨ ਕਰ ਦਿੱਤਾ ਹੈ।  ਸ਼ਨੀਵਾਰ ਨੂੰ ਰੋਹਿਣੀ ਆਚਾਰੀਆ ਨੇ ਆਪਣੇ ਅਧਿਕਾਰਤ 'ਐਕਸ' (X) ਹੈਂਡਲ ਤੋਂ ਇੱਕ ਬਗਾਵਤੀ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਇਹ ਵੱਡਾ ਐਲਾਨ ਕੀਤਾ। ਰੋਹਿਣੀ ਆਚਾਰੀਆ ਨੇ ਲਿਖਿਆ, "ਮੈਂ ਰਾਜਨੀਤੀ ਛੱਡ ਰਹੀ ਹਾਂ ਅਤੇ ਮੈਂ ਆਪਣੇ ਪਰਿਵਾਰ ਨਾਲ ਰਿਸ਼ਤਾ ਤੋੜ ਰਹੀ ਹਾਂ। ਰੋਹਿਣੀ ਨੇ ਆਪਣੀ ਪੋਸਟ ' ਲਿਖਿਆ, ''ਮੈਂ ਰਾਜਨੀਤੀ ਛੱਡ ਰਹੀ ਹਾਂ ਅਤੇ ਮੈਂ ਆਪਣੇ ਪਰਿਵਾਰ ਤੋਂ ਵੀ ਵੱਖ ਹੋ ਰਹੀ ਹਾਂ। ਮੈਨੂੰ ਸੰਜੇ ਯਾਦਵ ਅਤੇ ਰਮੀਜ਼ ਨੇ ਅਜਿਹਾ ਕਰਨ ਲਈ ਕਿਹਾ ਸੀ ਅਤੇ ਇਸ ਦਾ ਸਾਰਾ ਜ਼ਿੰਮਾ ਮੈਂ ਖ਼ੁਦ ਲੈਂਦੀ ਹਾਂ।''

ਰੋਹਿਣੀ ਆਚਾਰੀਆ ਨੇ ਸਿੱਧੇ ਤੌਰ 'ਤੇ ਜਿਸ ਸੰਜੇ ਯਾਦਵ ਦਾ ਨਾਮ ਲਿਆ ਹੈ, ਉਹ RJD ਦੇ ਮੁੱਖ ਸਰਵੇਸਰਵਾ ਤੇਜਸਵੀ ਯਾਦਵ ਦਾ ਮੁੱਖ ਸਲਾਹਕਾਰ ਰਿਹਾ ਹੈ। ਸੰਜੇ ਯਾਦਵ ਦੀ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਅਹਿਮ ਭੂਮਿਕਾ ਰਹੀ ਸੀ ਅਤੇ ਉਹ ਪੂਰੀ ਚੋਣ ਮੁਹਿੰਮ ਦੌਰਾਨ ਤੇਜਸਵੀ ਨਾਲ ਹਰ ਜਗ੍ਹਾ ਨਜ਼ਰ ਆਏ ਸਨ। ਸੰਜੇ ਯਾਦਵ ਮੂਲ ਰੂਪ ਵਿੱਚ ਹਰਿਆਣਾ ਦੇ ਮਹਿੰਦਰਗੜ੍ਹ ਨਾਲ ਸਬੰਧਤ ਹਨ ਅਤੇ ਤੇਜਸਵੀ ਦਾ ਉਨ੍ਹਾਂ 'ਤੇ ਕਾਫੀ ਭਰੋਸਾ ਹੈ।

ਸੰਜੇ ਯਾਦਵ ਦੀ ਅਗਵਾਈ ਹੇਠ ਚੋਣਾਂ ਲੜਨ ਤੋਂ ਬਾਅਦ, RJD ਨੂੰ ਸਿਰਫ 25 ਸੀਟਾਂ 'ਤੇ ਜਿੱਤ ਮਿਲੀ, ਜਿਸਨੂੰ ਪਾਰਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਹਾਰ ਵਜੋਂ ਦੇਖਿਆ ਜਾ ਰਿਹਾ ਹੈ। ਰੋਹਿਣੀ ਆਚਾਰੀਆ ਦਾ ਰਾਜਨੀਤੀ ਛੱਡਣ ਦਾ ਐਲਾਨ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਅਤੇ ਪਾਰਟੀ ਦੀ ਕਰਾਰੀ ਹਾਰ 'ਤੇ ਉਨ੍ਹਾਂ ਦੇ ਗੁੱਸੇ ਨੂੰ ਵੀ ਦਰਸਾਉਂਦਾ ਹੈ।

ਪਰਿਵਾਰ ਵਿੱਚ ਅੰਦਰੂਨੀ ਕਲੇਸ਼ ਨੂੰ ਲੈ ਕੇ ਸੰਜੇ ਯਾਦਵ ਦਾ ਨਾਮ ਪਹਿਲਾਂ ਵੀ ਸੁਰਖੀਆਂ ਵਿੱਚ ਆ ਚੁੱਕਾ ਹੈ। ਪਹਿਲਾਂ ਤੇਜ ਪ੍ਰਤਾਪ ਯਾਦਵ ਨੇ ਇਸ ਵਿਵਾਦ ਵਿੱਚ ਆਪਣੀ ਭੈਣ ਰੋਹਿਣੀ ਦਾ ਸਮਰਥਨ ਕੀਤਾ ਸੀ ਅਤੇ ਕਿਹਾ ਸੀ ਕਿ ਜਿਹੜਾ ਵੀ ਉਸਦੀ ਭੈਣ ਦਾ ਅਪਮਾਨ ਕਰੇਗਾ, ਉਸ 'ਤੇ 'ਸੁਦਰਸ਼ਨ ਚੱਕਰ ਚੱਲੇਗਾ'। ਜ਼ਿਕਰਯੋਗ ਹੈ ਕਿ ਤੇਜ ਪ੍ਰਤਾਪ ਯਾਦਵ ਨੂੰ ਪਹਿਲਾਂ ਹੀ RJD ਤੋਂ ਕੱਢਿਆ ਜਾ ਚੁੱਕਾ ਹੈ। ਉਨ੍ਹਾਂ ਨੇ ਇਸ ਵਿਧਾਨ ਸਭਾ ਚੋਣ ਵਿੱਚ ਆਪਣੀ 'ਜਨਸ਼ਕਤੀ ਜਨਤਾ ਦਲ' ਦੇ ਬੈਨਰ ਹੇਠ ਚੋਣ ਲੜੀ ਸੀ, ਹਾਲਾਂਕਿ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਰੋਹਿਣੀ ਆਚਾਰੀਆ ਦੇ ਇਸ ਐਲਾਨ ਨੇ ਬਿਹਾਰ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਹਲਚਲ ਪੈਦਾ ਕਰ ਦਿੱਤੀ ਹੈ।