ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਨਾਲ ਸਰੀਰ ਰਹਿੰਦਾ ਹੈ ਨਿਰੋਗ, ਜਾਣੋ ਹੋਰ ਵੀ ਬੇਮਿਸਾਲ ਫਾਇਦੇ

ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ ਨੂੰ 'ਤਾਮਰਜਲ' ਦੇ ਨਾਂ ਨਾਲ ਜਾਣਿਆ ਜਾਂਦਾ ਹੈ ਹਾਲਾਂਕਿ ਇਸ ਪਾਣੀ ਦਾ ਸੁਆਦ ਥੋੜ੍ਹਾ ਵੱਖਰਾ ਹੁੰਦਾ ਹੈ ਪਰ ਇਹ ਪਾਣੀ ਕਦੇ ਬੇਹਾ ਨਹੀਂ ਹੁੰਦਾ।

ਪੁਰਾਣੇ ਲੋਕ ਤਾਂਬੇ ਦੇ ਭਾਂਡੇ ਵਿਚ ਪਾਣੀ ਪੀਂਦੇ ਸਨ ਪਰ ਅੱਜ ਕੱਲ ਲੋਕ ਜ਼ਿਆਦਾਤਰ ਸਟੀਲ ਦੇ ਬਰਤਨ ਵਰਤਦੇ ਹਨ। ਭਾਵੇਂ ਅੱਜਕੱਲ੍ਹ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਘੱਟ ਗਈ ਹੈ ਪਰ ਕਈ ਬਜ਼ੁਰਗ ਲੋਕ ਇਨ੍ਹਾਂ ਬਰਤਨਾਂ ਵਿਚ ਭੋਜਨ ਖਾਣਾ ਪਸੰਦ ਕਰਦੇ ਹਨ। ਤਾਂਬੇ ਦੇ ਭਾਂਡੇ (Copper Vessel) ਵਿੱਚ ਪਾਣੀ ਪੀਣ ਦੇ ਫਾਇਦੇ ਆਯੁਰਵੇਦ ਅਤੇ ਆਧੁਨਿਕ ਵਿਗਿਆਨ ਦੋਵਾਂ ਵੱਲੋਂ ਮੰਨੇ ਗਏ ਹਨ। ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ ਨੂੰ 'ਤਾਮਰਜਲ' ਦੇ ਨਾਂ ਨਾਲ ਜਾਣਿਆ ਜਾਂਦਾ ਹੈ ਹਾਲਾਂਕਿ ਇਸ ਪਾਣੀ ਦਾ ਸੁਆਦ ਥੋੜ੍ਹਾ ਵੱਖਰਾ ਹੁੰਦਾ ਹੈ ਪਰ ਇਹ ਪਾਣੀ ਕਦੇ ਬੇਹਾ ਨਹੀਂ ਹੁੰਦਾ। ਇਸ ਬਰਤਨ 'ਚ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ, ਜਿਨ੍ਹਾਂ ਬਾਰੇ ਕਾਫੀ ਲੋਕ ਨਹੀਂ ਜਾਣਦੇ।

ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣ ਦੇ ਫਾਇਦੇ

1. ਰੋਗ-ਪ੍ਰਤੀਰੋਧਕ ਤਾਕਤ ਵਧਾਏ

ਤਾਂਬੇ ਵਿੱਚ ਐਂਟੀ-ਬੈਕਟੀਰੀਅਲ ਤੇ ਐਂਟੀ-ਵਾਇਰਲ ਗੁਣ ਹੁੰਦੇ ਹਨ। ਇਸ ਕਾਰਨ ਪਾਣੀ ਸ਼ੁੱਧ ਹੋ ਜਾਂਦਾ ਹੈ ਅਤੇ ਸਰੀਰ ਨੂੰ ਇੰਫੈਕਸ਼ਨ ਤੋਂ ਬਚਾਉਂਦਾ ਹੈ।

2. ਸਰੀਰ ਨੂੰ ਡਿਟਾਕਸ ਕਰਦਾ ਹੈ

ਤਾਂਬਾ ਸਰੀਰ ਵਿਚੋਂ ਵਿਸ਼ੇਲੇ ਤੱਤ (toxins) ਬਾਹਰ ਕੱਢਣ ਵਿੱਚ ਸਹਾਇਕ ਹੈ, ਜਿਸ ਨਾਲ ਜਿਗਰ ਤੇ ਗੁਰਦੇ ਸਿਹਤਮੰਦ ਰਹਿੰਦੇ ਹਨ।

3. ਦਿਲ ਦੀਆਂ ਬਿਮਾਰੀਆਂ ਤੋਂ ਬਚਾਅ

ਤਾਂਬਾ ਖੂਨ ਦਾ ਦਬਾਅ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਖੂਨ ਦੀਆਂ ਨਸਾਂ ਨੂੰ ਲਚਕੀਲਾ ਬਣਾਉਂਦਾ ਹੈ।

4. ਵਜ਼ਨ ਘਟਾਉਣ ਵਿੱਚ ਮਦਦਗਾਰ

ਇਹ ਮੈਟਾਬੋਲਿਜ਼ਮ ਤੇਜ਼ ਕਰਦਾ ਹੈ, ਜਿਸ ਨਾਲ ਚਰਬੀ ਤੇਜ਼ੀ ਨਾਲ ਘਟਦੀ ਹੈ।

5. ਲੀਵਰ ਤੇ ਕਿਡਨੀ ਨੂੰ ਕਰੇ ਡਿਟੌਕਸ

ਇਹ ਪਾਣੀ ਲਿਵਰ ਅਤੇ ਕਿਡਨੀ ਨੂੰ ਡੀਟੌਕਸੀਫਾਈ ਕਰਨ ’ਚ ਮਦਦ ਕਰਦਾ ਹੈ।

6. ਸਕਿਨ ਲਈ ਲਾਭਕਾਰੀ

ਤਾਂਬਾ ਸਕਿਨ ਨੂੰ ਨਿਖਾਰਦਾ ਹੈ, ਪਿੰਪਲਾਂ ਨੂੰ ਘਟਾਉਂਦਾ ਹੈ ਤੇ ਚਮਕਦਾਰ ਬਣਾਉਂਦਾ ਹੈ।

7. ਯਾਦਦਾਸ਼ਤ ਸ਼ਕਤੀ ਵਧਾਵੇ

ਇਹ ਯਾਦਦਾਸ਼ਤ ਤੇ ਸੈਂਟਰਲ ਨਰਵਸ ਸਿਸਟਮ ਨੂੰ ਮਜ਼ਬੂਤ ਕਰਦਾ ਹੈ।