ਕੇਲਾ ਹੈ ਪੋਸ਼ਣ ਦਾ ਖਜ਼ਾਨਾ, ਜਾਣੋ ਇਸ ਦੇ ਅਣਗਿਣਤ ਫਾਇਦੇ

ਕੇਲੇ ਵਿੱਚ ਵਿਟਾਮਿਨ, ਮਿਨਰਲ ਅਤੇ ਫਾਈਬਰ ਵੱਧ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਪੂਰੇ ਸਰੀਰ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦੇ ਹਨ।
ਕੇਲਾ ਇੱਕ ਅਜਿਹਾ ਫਲ ਹੈ ਜੋ ਹਰ ਮੌਸਮ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਸਿਹਤ ਲਈ ਬੇਹੱਦ ਲਾਭਕਾਰੀ ਮੰਨਿਆ ਜਾਂਦਾ ਹੈ। ਡਾਕਟਰਾਂ ਅਨੁਸਾਰ ਰੋਜ਼ਾਨਾ ਕੇਲਾ ਖਾਣ ਨਾਲ ਸਰੀਰ ਨੂੰ ਤਾਕਤ ਦੇ ਨਾਲ ਨਾਲ ਕਈ ਬਿਮਾਰੀਆਂ ਤੋਂ ਬਚਾਅ ਵੀ ਹੁੰਦਾ ਹੈ। ਕੇਲੇ ਵਿੱਚ ਵਿਟਾਮਿਨ, ਮਿਨਰਲ ਅਤੇ ਫਾਈਬਰ ਵੱਧ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਪੂਰੇ ਸਰੀਰ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦੇ ਹਨ।

ਕੇਲਾ ਖਾਣ ਦੇ ਮੁੱਖ ਫਾਇਦੇ 

1. ਊਰਜਾ 
ਕੇਲੇ ਵਿੱਚ ਕਾਰਬੋਹਾਈਡ੍ਰੇਟ ਵੱਧ ਹੁੰਦੇ ਹਨ ਜੋ ਤੁਰੰਤ ਤਾਕਤ ਪ੍ਰਦਾਨ ਕਰਦੇ ਹਨ। ਇਸੇ ਕਾਰਨ ਖਿਡਾਰੀ ਵੀ ਇਸ ਨੂੰ ਖਾਣਾ ਪਸੰਦ ਕਰਦੇ ਹਨ।

2. ਪਾਚਨ ਤੰਤਰ ਲਈ ਫਾਇਦੇਮੰਦ 
ਕੇਲੇ ਵਿੱਚ ਫਾਈਬਰ ਵੱਧ ਮਾਤਰਾ ਵਿੱਚ ਹੁੰਦਾ ਹੈ ਜੋ ਪੇਟ ਸਾਫ਼ ਰੱਖਣ ਵਿੱਚ ਮਦਦਗਾਰ ਹੈ ਅਤੇ ਕਬਜ਼ ਤੋਂ ਰਾਹਤ ਦਿੰਦਾ ਹੈ।

3. ਦਿਲ ਦੀ ਸਿਹਤ 
ਇਸ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ।

4. ਹੱਡੀਆਂ ਨੂੰ ਮਜ਼ਬੂਤ
ਕੇਲੇ ਵਿੱਚ ਕੈਲਸ਼ੀਅਮ ਦੇ ਨਾਲ ਨਾਲ ਹੋਰ ਖਣਿਜ ਪਦਾਰਥ ਵੀ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।

5. ਤਣਾਅ  
ਕੇਲੇ ਵਿੱਚ ਟ੍ਰਿਪਟੋਫੈਨ ਹੁੰਦਾ ਹੈ ਜੋ ਦਿਮਾਗ ਵਿੱਚ “ਸੈਰੋਟੋਨਿਨ” ਬਣਾਉਂਦਾ ਹੈ। ਇਹ ਮੂਡ ਨੂੰ ਖੁਸ਼ ਰੱਖਣ ਵਾਲਾ ਹਾਰਮੋਨ ਹੈ, ਜਿਸ ਨਾਲ ਤਣਾਅ ਘੱਟਦਾ ਹੈ।

6.ਵਜ਼ਨ ਘਟਾਉਣ ਵਿੱਚ ਮਦਦਗਾਰ 
ਕੇਲਾ ਖਾਣ ਨਾਲ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਇਸ ਕਾਰਨ ਵਧੇਰੇ ਖਾਣ ਦੀ ਆਦਤ ਤੋਂ ਬਚਾਅ ਹੁੰਦਾ ਹੈ ਅਤੇ ਵਜ਼ਨ ਘਟਾਉਣ ਵਿੱਚ ਸਹਾਇਤਾ ਮਿਲਦੀ ਹੈ।

7. ਚਮੜੀ ਲਈ ਲਾਭਕਾਰੀ  
ਕੇਲੇ ਵਿੱਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਨਵੀਂ ਬਣਤਰ ਦਿੰਦੇ ਹਨ ਅਤੇ ਝੁਰੜੀਆਂ ਤੋਂ ਬਚਾਉਂਦੇ ਹਨ।