ਰਿਕੂ ਸਿੰਘ ਨੂੰ ਅੰਡਰਵਰਲਡ ਤੋਂ ਮਿਲੀ ਧਮਕੀ! ਦਾਊਦ ਦੀ ਗੈਂਗ ਨੇ ਮੰਗੇ 5 ਕਰੋੜ

ਟੀਮ ਇੰਡੀਆ ਦੇ ਸਟਾਰ ਖਿਡਾਰੀ ਰਿੰਕੂ ਸਿੰਘ ਨੂੰ ਅੰਡਰਵਰਲਡ ਤੋਂ ਧਮਕੀਆਂ ਮਿਲਣ ਦੀ ਖ਼ਬਰ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਟੀਮ ਇੰਡੀਆ ਦੇ ਸਟਾਰ ਖਿਡਾਰੀ ਰਿੰਕੂ ਸਿੰਘ ਨੂੰ ਅੰਡਰਵਰਲਡ ਤੋਂ ਧਮਕੀਆਂ ਮਿਲਣ ਦੀ ਖ਼ਬਰ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਰਿੰਕੂ ਸਿੰਘ ਨੂੰ ਮਿਲੀਆਂ ਧਮਕੀਆਂ ਲਈ ਦਾਊਦ ਇਬਰਾਹਿਮ ਗੈਂਗ ਜ਼ਿੰਮੇਵਾਰ ਹੈ। ਉਨ੍ਹਾਂ ਨੇ ਇਸ ਸਾਲ ਫਰਵਰੀ ਤੋਂ ਅਪ੍ਰੈਲ ਦੇ ਵਿਚਕਾਰ ਰਿੰਕੂ ਸਿੰਘ ਦੀ ਪ੍ਰਮੋਸ਼ਨਲ ਟੀਮ ਨੂੰ ਤਿੰਨ ਧਮਕੀ ਭਰੇ ਸੁਨੇਹੇ ਭੇਜੇ ਸਨ। ਡੀ-ਕੰਪਨੀ ਤੋਂ ਮਿਲੀਆਂ ਧਮਕੀਆਂ ਵਿੱਚ ਰਿੰਕੂ ਸਿੰਘ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਹਾਲਾਂਕਿ, ਪੁਲਿਸ ਨੇ ਹੁਣ ਇਸ ਮਾਮਲੇ ਦੇ ਸਬੰਧ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਰਿੰਕੂ ਸਿੰਘ ਨੂੰ ਧਮਕੀ, 5 ਕਰੋੜ ਰੁਪਏ ਦੀ ਫਿਰੌਤੀ ਮੰਗੀ

ਰਿੰਕੂ ਸਿੰਘ ਹਾਲ ਹੀ ਵਿੱਚ ਏਸ਼ੀਆ ਕੱਪ ਤੋਂ ਵਾਪਸ ਆਏ ਹਨ। ਉਹ ਫਾਈਨਲ ਵਿੱਚ ਖੇਡੇ ਸਨ, ਜਿੱਥੇ ਉਨ੍ਹਾਂ ਨੇ  ਵਿਨਿੰਗ ਸ਼ਾਟ ਲਗਾਈ ਸੀ। ਹਾਲਾਂਕਿ, ਹੁਣ, ਅੰਡਰਵਰਲਡ ਤੋਂ ਧਮਕੀ ਦੀ ਸਨਸਨੀਖੇਜ਼ ਖ਼ਬਰ ਨੇ ਹਲਚਲ ਮਚਾ ਦਿੱਤੀ ਹੈ। ਰਿੰਕੂ ਸਿੰਘ ਨੂੰ ਧਮਕੀ ਦੇ ਸਬੰਧ ਵਿੱਚ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਵਿੱਚੋਂ ਇੱਕ ਨੇ ਧਮਕੀ ਦੇਣ ਦੀ ਗੱਲ ਕਬੂਲ ਕਰ ਲਈ ਹੈ।

ਵੈਸਟ ਇੰਡੀਜ਼ ਕਨੈਕਸ਼ਨ

ਫਿਰੌਤੀ ਮੰਗਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਵੈਸਟ ਇੰਡੀਜ਼ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਂ , ਮੁਹੰਮਦ ਦਿਲਸ਼ਾਦ ਅਤੇ ਮੁਹੰਮਦ ਨਵੀਦ ਹਨ। ਦੱਸਿਆ ਜਾ ਰਿਹਾ ਹੈ ਕਿ ਵੈਸਟ ਇੰਡੀਜ਼ ਨੇ ਉਨ੍ਹਾਂ ਨੂੰ 1 ਅਗਸਤ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਸੀ।

ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਨੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਕਤਲ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ, ਇੱਕ ਮੁਲਜ਼ਮ ਨੇ ਰਿੰਕੂ ਸਿੰਘ ਨੂੰ ਫ਼ੋਨ ਕਰਕੇ ਉਸ ਤੋਂ ਫਿਰੌਤੀ ਮੰਗਣ ਦੀ ਗੱਲ ਕਬੂਲ ਕੀਤੀ।

ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਰਿਪੋਰਟ ਦਿੱਤੀ ਕਿ ਜ਼ੀਸ਼ਾਨ ਸਿੱਦੀਕੀ ਨੂੰ 19 ਅਪ੍ਰੈਲ ਤੋਂ 21 ਅਪ੍ਰੈਲ ਦੇ ਵਿਚਕਾਰ ਧਮਕੀ ਭਰੇ ਈਮੇਲ ਮਿਲੇ ਸਨ, ਜਦੋਂ ਕਿ ਰਿੰਕੂ ਸਿੰਘ ਦੀ ਪ੍ਰਮੋਸ਼ਨਲ ਟੀਮ ਨੂੰ ਫਰਵਰੀ ਅਤੇ ਅਪ੍ਰੈਲ ਦੇ ਵਿਚਕਾਰ ਤਿੰਨ ਫਿਰੌਤੀ ਸੁਨੇਹੇ ਮਿਲੇ ਸਨ।