ਚਮੜੀ ਤੋਂ ਦਿਲ ਤੱਕ ਸਿਹਤਮੰਦ ਰੱਖਦਾ ਹੈ 'ਸੰਘਾੜਾ', ਜਾਣੋ ਇਸ ਦੇ ਅਣਗਣਿਤ ਫਾਇਦੇ

ਇਸ ਵਿੱਚ ਵਿਟਾਮਿਨ ਬੀ, ਸੀ, ਆਇਰਨ, ਪੋਟਾਸ਼ੀਅਮ, ਫਾਈਬਰ ਅਤੇ ਐਂਟੀ ਆਕਸੀਡੈਂਟਸ ਮਾਤਰਾ ਵਿੱਚ ਪਾਏ ਜਾਂਦੇ ਹਨ।
ਸਰਦੀ ਦੇ ਮੌਸਮ ਵਿੱਚ ਮਿਲਣ ਵਾਲਾ ਸੰਘਾੜਾ (Water Chestnut) ਸਿਰਫ਼ ਸੁਆਦ ਹੀ ਨਹੀਂ ਬਲਕਿ ਸਿਹਤ ਦਾ ਖ਼ਜ਼ਾਨਾ ਵੀ ਹੈ। ਇਹ ਪਾਣੀ ਵਿੱਚ ਉੱਗਣ ਵਾਲਾ ਫਲ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਵਿਟਾਮਿਨ ਬੀ, ਸੀ, ਆਇਰਨ, ਪੋਟਾਸ਼ੀਅਮ, ਫਾਈਬਰ ਅਤੇ ਐਂਟੀ ਆਕਸੀਡੈਂਟਸ ਮਾਤਰਾ ਵਿੱਚ ਪਾਏ ਜਾਂਦੇ ਹਨ।

1. ਇਮਿਊਨ ਸਿਸਟਮ ਕਰਦਾ ਹੈ ਮਜ਼ਬੂਤ 

ਸੰਘਾੜੇ ਵਿੱਚ ਵਿਟਾਮਿਨ ਸੀ ਦੀ ਵਧੀਆ ਮਾਤਰਾ ਮਿਲਦੀ ਹੈ ਜੋ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੀ ਹੈ। ਇਸ ਨੂੰ ਖਾਣ ਨਾਲ ਜ਼ੁਕਾਮ, ਖੰਘ ਅਤੇ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ।

2. ਦਿਲ ਲਈ ਫਾਇਦੇਮੰਦ

ਇਸ ਵਿੱਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਦਾ ਹੈ ਅਤੇ ਦਿਲ ਦੀ ਧੜਕਨ ਨੂੰ ਨਿਯੰਤਰਿਤ ਕਰਦਾ ਹੈ। ਨਿਯਮਿਤ ਸੇਵਨ ਨਾਲ ਹਾਰਟ ਅਟੈਕ ਦਾ ਖਤਰਾ ਘਟਦਾ ਹੈ।

3. ਪੇਟ ਅਤੇ ਪਾਚਨ ਲਈ ਲਾਭਕਾਰੀ

ਸੰਘਾੜਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਅਤੇ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ।

4. ਸਰੀਰ ਨੂੰ ਰੱਖਦਾ ਹੈ ਹਾਈਡਰੇਟ 

ਸੰਘਾੜੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ। ਇਹ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ ਅਤੇ ਗਲੋ ਲਿਆਉਂਦਾ ਹੈ।

5. ਚਮੜੀ ਤੇ ਵਾਲਾਂ ਲਈ ਫਾਇਦੇਮੰਦ

ਇਸ ਵਿੱਚ ਮੌਜੂਦ ਐਂਟੀ ਆਕਸੀਡੈਂਟਸ ਚਮੜੀ ਨੂੰ ਬੁਢਾਪੇ ਦੇ ਲੱਛਣਾਂ ਤੋਂ ਬਚਾਉਂਦੇ ਹਨ। ਨਾਲ ਹੀ ਇਹ ਵਾਲਾਂ ਨੂੰ ਮਜ਼ਬੂਤੀ ਅਤੇ ਚਮਕ ਦਿੰਦਾ ਹੈ।

6. ਖੂਨ ਦੀ ਕਮੀ ਕਰਦਾ ਹੈ ਦੂਰ 

ਸੰਘਾੜੇ ਵਿੱਚ ਆਇਰਨ ਹੁੰਦਾ ਹੈ ਜੋ ਖੂਨ ਦੀ ਮਾਤਰਾ ਵਧਾਉਂਦਾ ਹੈ। ਇਸ ਨੂੰ ਖਾਣ ਨਾਲ ਐਨੀਮੀਆ (ਖੂਨ ਦੀ ਕਮੀ) ਤੋਂ ਬਚਾਅ ਹੁੰਦਾ ਹੈ।

7. ਡਿਟੌਕਸੀਫਾਇੰਗ ਗੁਣ

ਸੰਘਾੜਾ ਸਰੀਰ ਵਿੱਚੋਂ ਟਾਕਸੀਨ (ਵਿਸ਼ੇਲੇ ਤੱਤ) ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਹ ਜਿਗਰ ਤੇ ਕਿਡਨੀ ਦੀ ਕਾਰਗੁਜ਼ਾਰੀ ਨੂੰ ਸੁਧਾਰਦਾ ਹੈ।

 8. ਭਾਰ ਕੰਟਰੋਲ 

ਘੱਟ ਕੈਲੋਰੀ ਅਤੇ ਉੱਚ ਫਾਈਬਰ ਵਾਲਾ ਸੰਘਾੜਾ ਭੁੱਖ ਨੂੰ ਕਾਬੂ ਕਰਦਾ ਹੈ ਤੇ ਵਜ਼ਨ ਘਟਾਉਣ ਵਿੱਚ ਮਦਦਗਾਰ ਹੈ।