ਬਾਰਿਸ਼ ਦੇ ਮੌਸਮ 'ਚ ਸਕਿਨ ਦਾ ਇੰਝ ਰੱਖੋ ਧਿਆਨ

ਬਾਰਿਸ਼ ਦੇ ਮੌਸਮ ‘ਚ ਸਕਿਨ ਦੀ ਖ਼ਾਸ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੈ
ਬਾਰਿਸ਼ ਦੀਆਂ ਬੂੰਦਾਂ ਭਾਵੇਂ ਹੀ ਗਰਮੀ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੀਆਂ ਹਨ ਪਰ ਇਸ ਮੌਸਮ 'ਚ ਸਕਿਨ ਇਨਫੈਕਸ਼ਨ ਸਬੰਧੀ ਬੀਮਾਰੀਆਂ ਦਾ ਖਤਰਾ ਕਾਫੀ ਵਧ ਜਾਂਦਾ ਹੈ। ਬਾਰਿਸ਼ ਦੇ ਮੌਸਮ ‘ਚ ਸਕਿਨ ਦੀ ਖ਼ਾਸ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਨਮੀ ਕਾਰਨ ਐਲਰਜੀ, ਫੰਗਲ ਇਨਫੈਕਸ਼ਨ ਤੇ ਪਿੰਪਲਸ ਵਰਗੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ। ਆਓ ਦੱਸਦੇ ਹਾਂ ਕੁਝ ਜ਼ਰੂਰੀ ਟਿਪਸ-
ਬਾਰਿਸ਼ ਦੇ ਮੌਸਮ ‘ਚ ਸਕਿਨ ਕੇਅਰ ਟਿਪਸ

1. ਤੁਲਸੀ- ਨਿੰਮ ਦੀ ਕਰੋ ਵਰਤੋਂ

ਇਸ ਦੌਰਾਨ ਸਵੇਰੇ ਤੁਲਸੀ ਜਾਂ ਨਿੰਮ ਯੁਕਤ ਫੇਸਵਾਸ਼ ਦੀ ਵਰਤੋਂ ਕਰੋ। ਇਸ ਦੌਰਾਨ ਸਕਿਨ ਦੀ ਕੋਮਲਤਾ ਅਤੇ ਤਾਜ਼ਗੀ ਸੁਨਿਸ਼ਚਿਤ ਕਰਨ ਲਈ ਸਿਰਫ਼ ਕੁਦਰਤੀ ਸਮੱਗਰੀ ਨਾਲ ਬਣੇ ਸੌਂਦਰਯ ਉਤਪਾਦਾਂ ਨੂੰ ਹੀ ਪਹਿਲ ਦਿਓ।

2. ਫੰਗਲ ਇਨਫੈਕਸ਼ਨ ਤੋਂ ਬਚੋ
ਇਸ ਮੌਸਮ 'ਚ ਦਿਨ 'ਚ ਦੋ ਵਾਰ ਨਹਾਓ ਅਤੇ ਰੂੰ ਜਾਂ ਲਿਨਨ ਦੇ ਕੱਪੜੇ ਪਾਓ ਤਾਂ ਜੋ ਪਸੀਨੇ ਦੀ ਬਦਬੂ ਛੇਦ ਯੁਕਤ ਕੱਪੜਿਆਂ ਦੇ ਰਾਹੀਂ ਬਾਹਰ ਨਿਕਲ ਜਾਵੇ ਜਿਸ ਨਾਲ ਤੁਸੀਂ ਫੰਗਲ ਇਨਫੈਕਸ਼ਨ ਤੋਂ ਬਚ ਸਕੋ।

3. ਸਨਸਕ੍ਰੀਨ ਲਗਾਓ
 ਬਾਰਿਸ਼ ਵਾਲੇ ਦਿਨਾਂ ‘ਚ ਸਨਸਕ੍ਰੀਨ ਜ਼ਰੂਰ ਲਗਾਓ।

4. ਹਲਕਾ ਮੇਕਅਪ
ਹੈਵੀ ਮੇਕਅਪ ਤੋਂ ਬਚੋ, ਕਿਉਂਕਿ ਨਮੀ ਕਾਰਨ ਸਕਿਨ ਜਲਦੀ ਖਰਾਬ ਹੋ ਸਕਦੀ ਹੈ।

5. ਹਾਈਡ੍ਰੇਸ਼ਨ
 ਜ਼ਿਆਦਾ ਪਾਣੀ ਪੀਓ। ਮੌਸਮ ਭਾਵੇਂ ਠੰਡਾ ਹੋਵੇ ਜਾਂ ਗਰਮ , ਸਕਿਨ ਨੂੰ ਅੰਦਰੋਂ ਹਾਈਡਰੇਟ ਰੱਖਣਾ ਲਾਜ਼ਮੀ ਹੈ।

6. ਡਾਈਟ ਦਾ ਰੱਖੋ ਧਿਆਨ
ਆਪਣੇ ਆਹਾਰ 'ਚ ਫ਼ਲ, ਸਬਜ਼ੀਆਂ, ਸਲਾਦ, ਦਹੀਂ, ਲੱਸੀ ਵਰਗੇ ਪਦਾਰਥਾਂ ਨੂੰ ਜ਼ਰੂਰ ਸ਼ਾਮਲ ਕਰੋ। ਇਸ ਮੌਸਮ 'ਚ ਚਾਹ, ਕੌਫੀ, ਕੋਲਡ ਡਰਿੰਕ ਆਦਿ ਤੋਂ ਪਰਹੇਜ਼ ਬਿਹਤਰ ਹੋਵੇਗਾ ਜਦਕਿ ਨਾਰੀਅਲ ਪਾਣੀ 'ਚ ਮੌਜੂਦ ਪੋਟਾਸ਼ੀਅਮ ਦੀ ਵਜ੍ਹਾ ਨਾਲ ਇਹ ਤੁਹਾਡੀ ਸਕਿਨ ਲਈ ਬਿਹਤਰ ਹੋਵੇਗਾ।