ਜਲੰਧਰ ਜਿਊਲਰ ਲੁੱਟ ਮਾਮਲਾ: MP ਚਰਨਜੀਤ ਚੰਨੀ ਨੇ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ

ਸ਼ਨੀਵਾਰ ਸ਼ਾਮ ਨੂੰ ਜਲੰਧਰ ਦੇ ਮੈਂਬਰ ਪਾਰਲੀਮੈਂਟ (MP) ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੀੜਤ ਜਿਊਲਰ ਪਰਿਵਾਰ ਨਾਲ ਮੁਲਾਕਾਤ ਕੀਤੀ।
ਜਲੰਧਰ ਸ਼ਹਿਰ ਦੇ ਭਾਰਗਵ ਕੈਂਪ ਇਲਾਕੇ ਵਿੱਚ ਵਿਜੇ ਜਿਊਲਰ ਦੀ ਦੁਕਾਨ 'ਤੇ ਵੀਰਵਾਰ ਨੂੰ ਦਿਨ-ਦਿਹਾੜੇ ਹੋਈ ਲੁੱਟ ਦੀ ਵਾਰਦਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਸਾਬਕਾ ਮੁੱਖ ਮੰਤਰੀ ਚੰਨੀ ਨੇ ਕੀਤੀ ਮੁਲਾਕਾਤ
ਸ਼ਨੀਵਾਰ ਸ਼ਾਮ ਨੂੰ ਜਲੰਧਰ ਦੇ ਮੈਂਬਰ ਪਾਰਲੀਮੈਂਟ (MP) ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੀੜਤ ਜਿਊਲਰ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਹੈਰਾਨੀ ਪ੍ਰਗਟਾਈ ਕਿ ਹੁਣ ਦਿਨ-ਦਿਹਾੜੇ ਚੋਰੀਆਂ ਅਤੇ ਡਕੈਤੀਆਂ ਹੋ ਰਹੀਆਂ ਹਨ। ਚੰਨੀ ਨੇ ਦੱਸਿਆ ਕਿ ਉਹ ਦਿੱਲੀ ਵਿੱਚ ਸਨ ਅਤੇ ਜਲੰਧਰ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਜਿਊਲਰ ਪਰਿਵਾਰ ਨੂੰ ਮਿਲਣ ਆਏ ਹਨ।

ਕਾਂਗਰਸ ਵੱਲੋਂ ਧਰਨੇ ਦੀ ਤਿਆਰੀ
ਚੰਨੀ ਨੇ ਮੰਗ ਕੀਤੀ ਕਿ ਜਲੰਧਰ ਪੁਲਸ ਨੂੰ ਜਲਦ ਤੋਂ ਜਲਦ ਲੁਟੇਰਿਆਂ ਨੂੰ ਟ੍ਰੇਸ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਲੁਟੇਰੇ ਨਾ ਫੜੇ ਗਏ ਤਾਂ ਰਾਜਾ ਵੜਿੰਗ ਨੇ ਜਲੰਧਰ ਦੇ ਪੀਏਪੀ ਚੌਕ ਵਿੱਚ ਧਰਨਾ ਦੇਣ ਦੀ ਗੱਲ ਕਹੀ ਹੈ। ਚੰਨੀ ਨੇ ਕਿਹਾ ਕਿ ਇਸ ਧਰਨੇ ਦੀ ਤਰੀਕ ਜਲਦੀ ਹੀ ਦੱਸ ਦਿੱਤੀ ਜਾਵੇਗੀ।