ਜਲੰਧਰ ਕਾਂਡ: ਗਾਇਕ ਮਾਸਟਰ ਸਲੀਮ ਨੇ CM ਸਾਹਿਬ ਨੂੰ ਕੀਤੀ ਭਾਵੁਕ ਅਪੀਲ

ਸਲੀਮ ਨੇ ਜ਼ੋਰ ਦੇ ਕੇ ਕਿਹਾ ਕਿ ਜਲੰਧਰ ਵਿੱਚ 13 ਸਾਲ ਦੀ ਲੜਕੀ ਨਾਲ ਜੋ ਕੁਝ ਹੋਇਆ, ਉਹ ਮਾਫ਼ ਕਰਨ ਦੇ ਲਾਇਕ ਨਹੀਂ ਹੈ। ਦੋਸ਼ੀ ਨੇ ਮਾਸੂਮ ਲੜਕੀ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ।
ਪੰਜਾਬ ਅਤੇ ਬਾਲੀਵੁੱਡ ਗਾਇਕ ਮਾਸਟਰ ਸਲੀਮ ਨੇ ਜਲੰਧਰ ਦੇ ਵੈਸਟ ਏਰੀਆ ਵਿੱਚ ਇੱਕ 13 ਸਾਲ ਦੀ ਲੜਕੀ ਦੇ ਕਤਲ ਦੇ ਮਾਮਲੇ ਵਿੱਚ ਇੱਕ ਭਾਵੁਕ ਅਪੀਲ ਕੀਤੀ ਹੈ। ਮਾਸਟਰ ਸਲੀਮ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਤੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਗਾਇਕ ਨੇ ਕਿਹਾ ਕਿ ਇਹ ਮਾਮਲਾ ਇੱਕ ਬਹੁਤ ਗੰਭੀਰ ਮੁੱਦਾ ਹੈ। ਉਨ੍ਹਾਂ ਦੱਸਿਆ ਕਿ 13 ਸਾਲ ਦੀ ਉਸ ਮਾਸੂਮ ਲੜਕੀ ਬਾਰੇ ਸੋਚ ਕੇ ਉਨ੍ਹਾਂ ਦਾ ਗਲਾ ਭਰ ਆਉਂਦਾ ਹੈ ਅਤੇ ਰੂਹ ਕੰਬ ਜਾਂਦੀ ਹੈ। ਉਨ੍ਹਾਂ ਮੁਤਾਬਕ, ਉਸ ਬੱਚੀ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਅੱਜ ਸਭ ਦਾ ਫਰਜ਼ ਹੈ।

ਸਲੀਮ ਨੇ ਜ਼ੋਰ ਦੇ ਕੇ ਕਿਹਾ ਕਿ ਜਲੰਧਰ ਵਿੱਚ 13 ਸਾਲ ਦੀ ਲੜਕੀ ਨਾਲ ਜੋ ਕੁਝ ਹੋਇਆ, ਉਹ ਮਾਫ਼ ਕਰਨ ਦੇ ਲਾਇਕ ਨਹੀਂ ਹੈ। ਦੋਸ਼ੀ ਨੇ ਮਾਸੂਮ ਲੜਕੀ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਅਤੇ ਚਿੰਤਾ ਜ਼ਾਹਰ ਕੀਤੀ ਕਿ ਕੀ ਪੰਜਾਬ ਵਿੱਚ ਬੱਚੀਆਂ ਸੁਰੱਖਿਅਤ ਹਨ।

ਮਾਸਟਰ ਸਲੀਮ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਦਰਿੰਦਿਆਂ ਨੂੰ ਤਾਂ ਮੌਕੇ 'ਤੇ ਹੀ ਮਾਰ ਦੇਣਾ ਚਾਹੀਦਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਸਾਡਾ ਦੇਸ਼ ਕਾਨੂੰਨ ਦੇ ਅਨੁਸਾਰ ਚੱਲਦਾ ਹੈ, ਇਸ ਲਈ ਕਾਨੂੰਨੀ ਤੌਰ 'ਤੇ ਲੜਕੀ ਦੀ ਮਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਸਮਾਜ ਵਿੱਚ ਵਾਪਰਦੇ ਅਜਿਹੇ ਕਾਰਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਬੇਟੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਇਸ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਇਨਸਾਫ਼ ਦਿਵਾਉਣਾ ਚਾਹੀਦਾ ਹੈ।

ਇਸ ਕਤਲ ਕਾਂਡ ਨੂੰ ਲੈ ਕੇ ਕਲਾਕਾਰਾਂ ਤੋਂ ਲੈ ਕੇ ਧਾਰਮਿਕ ਜਥੇਬੰਦੀਆਂ ਤੱਕ, ਹਰ ਵਰਗ ਵਿੱਚ ਰੋਸ ਵਧਦਾ ਜਾ ਰਿਹਾ ਹੈ। ਮਾਸਟਰ ਸਲੀਮ ਨੇ ਪੰਜਾਬ ਪੁਲਸ, ਜਲੰਧਰ ਪੁਲਸ, ਵਕੀਲਾਂ, ਜੱਜ ਸਾਹਿਬਾਨਾਂ ਅਤੇ ਸਾਰੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕਜੁੱਟ ਹੋ ਕੇ ਲੜਕੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾਉਣ। ਇਸ ਦੌਰਾਨ ਪੁਲਸ ਨੇ ਬੱਚੀ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ 9 ਦਿਨਾਂ ਦੇ ਰਿਮਾਂਡ 'ਤੇ ਲਿਆ ਹੋਇਆ ਹੈ।

" data-instgrm-version="14" style="background:#FFF; border:0; margin:10px auto; max-width:540px; width:100%;">