ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਭਾਰਗੋ ਕੈਂਪ ਨਗਰ 'ਚ ਸੁਨਿਆਰੇ ਦੀ ਦੁਕਾਨ 'ਚ ਲੁੱਟ ਮਾਮਲੇ 'ਚ ਵੱਡੀ ਸਫਲਤਾ, ਲੁੱਟਿਆ ਸੋਨਾ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ

ਮਨੁੱਖੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਵੱਖ- ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਤਿੰਨੋਂ ਮੁਲਜ਼ਮਾਂ, ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸਮੇਤ ਪਨਾਹਗਾਰ ਨੇੜੇ ਬ੍ਰਹਮਾ ਮੰਦਰ, ਪੁਸ਼ਕਰ ਜ਼ਿਲ੍ਹਾ ਅਜਮੇਰ ਤੋਂ ਗ੍ਰਿਫਤਾਰ ਕੀਤਾ ਸੀ।
ਜਲੰਧਰ ਕਮਿਸ਼ਨਰੇਟ ਪੁਲਸ ਨੇ ਭਾਰਗੋ ਕੈਂਪ ਨਗਰ 'ਚ ਸੁਨਿਆਰੇ ਦੀ ਦੁਕਾਨ 'ਤੇ ਹੋਈ ਲੁੱਟ ਦੀ ਘਟਨਾ ਨੂੰ ਸੁਲਝਾਉਦਿਆਂ ਤਿੰਨਾਂ ਦੋਸ਼ੀਆਂ ਸਮੇਤ ਪਨਾਹਗਾਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਲੁੱਟਿਆ ਸੋਨਾ, ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਕੱਪੜੇ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਸੀਪੀ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਨੰਬਰ 167 ਮਿਤੀ 30.0.2025 ਅਧੀਨ ਧਾਰਾ 309(4), 3(5) ਅਤੇ 25-54-59 ਐਕਟ ਤਹਿਤ ਥਾਣਾ ਭਾਰਗੋ ਕੈਂਪ ਜਲੰਧਰ 'ਚ ਅਜੈ ਜਿਊਲਰ ਪੁੱਤਰ ਵਿਜੈ ਕੁਮਾਰ ਵਾਸੀ ਅਵਤਾਰ ਨਗਰ ਵੱਲੋਂ ਦਰਜ ਕਰਵਾਇਆ ਗਿਆ ਸੀ। ਅਜੈ ਕੁਮਾਰ ਨੇ ਦੱਸਿਆ ਕੇ 30 ਅਕਤੂਬਰ ਸਵੇਰੇ ਕਰੀਬ 10 ਵਜੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਗੰਨ ਪੁਆਇੰਟ 'ਤੇ ਉਸ ਦੀ ਵਿਜੈ ਜਿਊਲਰਜ਼ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ। ਜਿਸ ਸੰਬੰਧੀ 30 ਅਕਤੂਬਰ 2025 ਨੂੰ ਕਾਰਵਾਈ ਕਰਦਿਆਂ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਅਤੇ ਸ਼੍ਰੀ ਜਯੰਤ ਪੁਰੀ , ਸ਼੍ਰੀ ਹਰਿੰਦਰ ਸਿੰਘ ਗਿੱਲ, ਸ਼੍ਰੀ ਅਮਰਬੀਰ ਸਿੰਘ ਅਤੇ ਸ਼੍ਰੀ ਸਰਵਨਜੀਤ ਸਿੰਘ ਦੀ ਨਿਗਰਾਨੀ ਹੇਠ ਸਪੈਸ਼ਲ ਪੁਲਸ ਟੀਮ ਦਾ ਗਠਨ ਕੀਤਾ ਗਿਆ, ਜਿਸ 'ਚ ਇੰਚਾਰਜ ਸੀ.ਏ ਸਟਾਫ, ਇੰਚਾਰਜ ਸਪੈਸ਼ਲ ਸੈੱਲ ਅਤੇ ਇੰਚਾਰਜ ਕ੍ਰਾਇਮ ਬ੍ਰਾਂਚ ਅਤੇ ਥਾਣਾ ਭਾਰਗੋ ਕੈਂਪ ਦੀਆਂ ਪੁਲਸ ਟੀਮਾਂ ਵੱਲੋਂ CCTV ਕੈਮਰਿਆਂ ਦੀ ਜਾਂਚ, ਤਕਨੀਕੀ ਸਹਾਇਤਾ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਵੱਖ- ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਤਿੰਨੋਂ ਮੁਲਜ਼ਮਾਂ, ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸਮੇਤ ਪਨਾਹਗਾਰ ਨੇੜੇ ਬ੍ਰਹਮਾ ਮੰਦਰ, ਪੁਸ਼ਕਰ ਜ਼ਿਲ੍ਹਾ ਅਜਮੇਰ ਤੋਂ ਗ੍ਰਿਫਤਾਰ ਕੀਤਾ ਸੀ।

ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਪੁਲਸ ਵੱਲੋਂ ਕੁਸ਼ਲ ਪਾਸਿਓਂ 8 ਲੇਡੀਜ਼ ਸੈੱਟ, ਵਾਰਦਾਤ ਦੌਰਾਨ ਪਹਿਨੀ ਕਾਲੇ ਰੰਗ ਦੀ ਹੁੱਡੀ, ਦੋਸ਼ੀ ਕਰਨ ਪਾਸਿਓਂ 40 ਸੋਨੇ ਦੇ ਲੇਡੀਜ਼ ਟੋਪਸ ਅਤੇ ਵਾਰਦਾਤ ਦੌਰਾਨ ਪਹਿਨੀ ਕਾਲੀ ਹੁੱਡੀ ਅਤੇ ਦੋਸ਼ੀ ਗਗਨ ਪਾਸਿਓਂ 12 ਸੋਨੇ ਦੀਆਂ ਚੇਨਾਂ, 7 ਸੋਨੇ ਦੀਆਂ ਮੁੰਦਰੀਆਂ, ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ( ਕਾਲਾ ਰੰਗ, ਨੰਬਰ PB08-FB-3367) ਅਤੇ ਪਹਿਨੀ ਹੋਈ ਹੁੱਡੀ ਬਰਾਮਦ ਕੀਤੀ ਹੈ। ਵਾਰਦਾਤ ਦੌਰਾਨ ਵਰਤੀ ਗਈ ਬੰਦੂਕ ਦੋਸ਼ੀਆਂ ਨੇ ਘਟਨਾ ਤੋਂ ਬਾਅਦ ਆਪਣੇ ਇਕ ਦੋਸਤ ਨੂੰ ਸੌਂਪ ਦਿੱਤਾ ਸੀ। ਉਸ ਦੀ ਗ੍ਰਿਫਤਾਰੀ ਅਤੇ ਹਥਿਆਰ ਦੀ ਬਰਾਮਦਗੀ ਲਈ ਕਾਰਵਾਈ ਜਾਰੀ ਹੈ। ਦੋਸ਼ੀ ਕੁਸ਼ਲ ਨੇ ਰਿਕਵਰੀ ਦੌਰਾਨ ਪੁਲਸ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਦੌਰਾਨ ਉਸ ਦਾ ਪੈਰ ਫ੍ਰੈਕਚਰ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।