Jaipur ਦੇ ਹਸਪਤਾਲ 'ਚ ਅੱਗ ਦਾ ਕਹਿਰ, 8 ਮਰੀਜ਼ ਜਿੰਦਾ ਸੜੇ

ਘਟਨਾ ਸਮੇਂ ICU ਵਿੱਚ 11 ਮਰੀਜ਼ ਅਤੇ ਨਾਲ ਲੱਗਦੇ ICU ਵਿੱਚ 13 ਮਰੀਜ਼ ਸਨ। ਅੱਗ ਦੀ ਜਾਂਚ ਲਈ ਸਰਕਾਰੀ ਪੱਧਰ 'ਤੇ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ। ਐਫਐਸਐਲ ਟੀਮ ਮੌਕੇ 'ਤੇ ਪਹੁੰਚੀ ਅਤੇ ਸਬੂਤ ਇਕੱਠੇ ਕੀਤੇ।
ਜੈਪੁਰ ਦੇ ਸਵਾਈ ਮਾਨਸਿੰਘ (SMS) ਹਸਪਤਾਲ ਦੇ ਟਰਾਮਾ ਸੈਂਟਰ ਦੇ ICU 'ਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਇਸ ਘਟਨਾ ਵਿੱਚ ਤਿੰਨ ਔਰਤਾਂ ਸਮੇਤ ਅੱਠ ਮਰੀਜ਼ਾਂ ਦੀ ਮੌਤ ਹੋ ਗਈ। ਟਰਾਮਾ ਸੈਂਟਰ ਦੇ ਨਿਊਰੋ ICU ਵਾਰਡ ਦੇ ਸਟੋਰਰੂਮ ਵਿੱਚ ਰਾਤ 11:20 ਵਜੇ ਅੱਗ ਲੱਗੀ। ਕਾਗਜ਼, ICU ਉਪਕਰਣ ਅਤੇ ਖੂਨ ਦੇ ਸੈਂਪਲਰ ਟਿਊਬ ਉੱਥੇ ਸਟੋਰ ਕੀਤੇ ਗਏ ਸਨ।

ਟਰਾਮਾ ਸੈਂਟਰ ਦੇ ਨੋਡਲ ਅਫਸਰ ਅਤੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦੀ ਸੰਭਾਵਨਾ ਹੈ। ਘਟਨਾ ਸਮੇਂ ICU ਵਿੱਚ 11 ਮਰੀਜ਼ ਅਤੇ ਨਾਲ ਲੱਗਦੇ ICU ਵਿੱਚ 13 ਮਰੀਜ਼ ਸਨ। ਅੱਗ ਦੀ ਜਾਂਚ ਲਈ ਸਰਕਾਰੀ ਪੱਧਰ 'ਤੇ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ। ਐਫਐਸਐਲ ਟੀਮ ਮੌਕੇ 'ਤੇ ਪਹੁੰਚੀ ਅਤੇ ਸਬੂਤ ਇਕੱਠੇ ਕੀਤੇ।

ਫਾਇਰ ਕਰਮਚਾਰੀ ਨੇ ਕਿਹਾ, "ਪੂਰਾ ਵਾਰਡ ਧੂੰਏਂ ਨਾਲ ਭਰਿਆ ਸੀ
ਫਾਇਰ ਵਿਭਾਗ ਦੇ ਕਰਮਚਾਰੀ ਨੇ ਦੱਸਿਆ ਕਿ ਅਲਾਰਮ ਵੱਜਦੇ ਹੀ ਟੀਮ ਮੌਕੇ 'ਤੇ ਪਹੁੰਚ ਗਈ। ਪੂਰਾ ਵਾਰਡ ਧੂੰਏਂ ਨਾਲ ਭਰ ਗਿਆ ਸੀ। ਅੰਦਰ ਜਾਣ ਦਾ ਕੋਈ ਰਸਤਾ ਨਹੀਂ ਸੀ। ਇਮਾਰਤ ਦੇ ਦੂਜੇ ਪਾਸੇ ਤੋਂ ਖਿੜਕੀਆਂ ਦੇ ਸ਼ੀਸ਼ੇ ਹਟਾ ਦਿੱਤੇ ਗਏ ਅਤੇ ਪਾਣੀ ਦਾ ਛਿੜਕਾਅ ਕੀਤਾ ਗਿਆ। ਅੱਗ 'ਤੇ ਕਾਬੂ ਪਾਉਣ ਵਿੱਚ ਡੇਢ ਘੰਟਾ ਲੱਗਿਆ। 

ਜ਼ਿਆਦਾਤਰ ਮਰੀਜ਼ ਬੇਹੋਸ਼ 
ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਗੰਭੀਰ ਮਰੀਜ਼ ਬੇਹੋਸ਼ ਸਨ। ਸਾਡੀ ਟਰਾਮਾ ਸੈਂਟਰ ਟੀਮ, ਸਾਡੇ ਨਰਸਿੰਗ ਅਫਸਰਾਂ ਅਤੇ ਵਾਰਡ ਬੁਆਏਜ਼ ਨੇ ਤੁਰੰਤ ਉਨ੍ਹਾਂ ਨੂੰ ਟਰਾਲੀਆਂ 'ਤੇ ਲੱਦਿਆ ਅਤੇ ICU ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਹੋਰ ਥਾਵਾਂ 'ਤੇ ਭੇਜ ਦਿੱਤਾ ਗਿਆ। ਛੇ ਮਰੀਜ਼ਾਂ ਦੀ ਹਾਲਤ ਗੰਭੀਰ ਸੀ; ਅਸੀਂ ਸੀਪੀਆਰ ਨਾਲ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।