ਦੁਬਈ ਦੇ ਮੈਦਾਨ 'ਤੇ ਭਾਰਤ-ਪਾਕਿਸਤਾਨ ਦਾ ਟੀ-20 ਰਿਕਾਰਡ, ਇਸ ਟੀਮ ਦਾ ਪਲੜਾ ਭਾਰੀ

ਏਸ਼ੀਆ ਕੱਪ 2025 ਦਾ ਆਗਾਜ਼ 9 ਸਤੰਬਰ ਤੋਂ ਹੋਣ ਜਾ ਰਿਹਾ ਹੈ। ਜਿਸ ਦਾ ਫਾਈਨਲ ਮੈਚ 28 ਸਤੰਬਰ ਨੂੰ ਖੇਡਿਆ ਜਾਵੇਗਾ। ਟੀ-20 ਫਾਰਮੈਟ ਵਿੱਚ ਹੋਣ ਵਾਲੇ ਏਸ਼ੀਆ ਕੱਪ ਦੇ ਸਾਰੇ ਮੈਚ ਦੁਬਈ ਅਤੇ ਅਬੂ ਧਾਬੀ ਦੇ ਕ੍ਰਿਕਟ ਸਟੇਡੀਅਮਾਂ ਵਿੱਚ ਹੋਣਗੇ।

ਏਸ਼ੀਆ ਕੱਪ 2025 ਦਾ ਆਗਾਜ਼ 9 ਸਤੰਬਰ ਤੋਂ ਹੋਣ ਜਾ ਰਿਹਾ ਹੈ। ਜਿਸ ਦਾ ਫਾਈਨਲ ਮੈਚ 28 ਸਤੰਬਰ ਨੂੰ ਖੇਡਿਆ ਜਾਵੇਗਾ। ਟੀ-20 ਫਾਰਮੈਟ ਵਿੱਚ ਹੋਣ ਵਾਲੇ ਏਸ਼ੀਆ ਕੱਪ ਦੇ ਸਾਰੇ ਮੈਚ ਦੁਬਈ ਅਤੇ ਅਬੂ ਧਾਬੀ ਦੇ ਕ੍ਰਿਕਟ ਸਟੇਡੀਅਮਾਂ ਵਿੱਚ ਹੋਣਗੇ। ਦੁਬਈ ਅਤੇ ਅਬੂ ਧਾਬੀ ਦੇ ਮੈਦਾਨ 'ਤੇ ਭਾਰਤ ਅਤੇ ਪਾਕਿਸਤਾਨ ਦਾ ਟੀ-20 ਰਿਕਾਰਡ ਇਸ ਪ੍ਰਕਾਰ ਹੈ।

ਦੁਬਈ ਦੇ ਮੈਦਾਨ 'ਤੇ ਭਾਰਤ ਨੇ 2021 ਅਤੇ 2022 ਵਿੱਚ ਖੇਡੇ ਗਏ 9 ਮੈਚਾਂ ਵਿੱਚੋਂ 5 ਜਿੱਤੇ ਅਤੇ 4 ਮੈਚ ਹਾਰੇ। ਪਾਕਿਸਤਾਨ ਨੇ 2009 ਤੋਂ 2022 ਤੱਕ ਖੇਡੇ ਗਏ 32 ਮੈਚਾਂ ਵਿੱਚੋਂ 17 ਜਿੱਤੇ ਹਨ ਅਤੇ 14 ਹਾਰੇ ਹਨ। 2022 ਏਸ਼ੀਆ ਕੱਪ ਵਿੱਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਆਖਰੀ ਦੋ ਟੀ-20 ਮੈਚਾਂ ਵਿੱਚ 28 ਅਗਸਤ 2022 ਨੂੰ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਅਤੇ 4 ਸਤੰਬਰ 2022 ਨੂੰ ਪਾਕਿਸਤਾਨ ਨੇ 5 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ।

ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਭਾਰਤ ਨੇ ਸਾਲ 2021 ਵਿੱਚ ਖੇਡੇ ਗਏ ਇੱਕੋ ਇੱਕ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਜਦੋਂ ਕਿ ਪਾਕਿਸਤਾਨ ਨੇ 2010 ਤੋਂ 2021 ਤੱਕ ਖੇਡੇ ਗਏ 10 ਮੈਚਾਂ ਵਿੱਚੋਂ 7 ਜਿੱਤੇ ਅਤੇ 3 ਹਾਰੇ।

ਏਸ਼ੀਆ ਕੱਪ ਦੇ ਗਰੁੱਪ

ਗਰੁੱਪ A : ਭਾਰਤ, ਪਾਕਿਸਤਾਨ, ਯੂ.ਏ.ਈ., ਓਮਾਨ

ਗਰੁੱਪ B : ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਹਾਂਗਕਾਂਗ

ਏਸ਼ੀਆ ਕੱਪ 'ਚ ਭਾਰਤ ਦਾ ਸ਼ੈਡਿਊਲ

10 ਸਤੰਬਰ- ਭਾਰਤ vs ਯੂਏਈ, ਦੁਬਈ

14 ਸਤੰਬਰ- ਭਾਰਤ vs ਪਾਕਿਸਤਾਨ, ਦੁਬਈ

19 ਸਤੰਬਰ- ਭਾਰਤ vs ਓਮਾਨ, ਅਬੂ ਧਾਬੀ

20-26 ਸਤੰਬਰ- ਸੁਪਰ 4 ਮੈਚ

28 ਸਤੰਬਰ- ਫਾਈਨਲ, ਦੁਬਈ।