ਪਹਿਲਵਾਨ ਸੁਸ਼ੀਲ ਕੁਮਾਰ ਦੀਆਂ ਵਧੀਆਂ ਮੁਸ਼ਕਲਾਂ, ਜ਼ਮਾਨਤ ਹੋਈ ਰੱਦ

ਸੁਪਰੀਮ ਕੋਰਟ ਨੇ 2021 'ਚ ਦਿੱਲੀ ਦੇ ਛਤਰਸਾਲ ਸਟੇਡੀਅਮ 'ਚ ਸਾਬਕਾ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੇ ਕਤਲ ਦੇ ਮਾਮਲੇ ...

ਸੁਪਰੀਮ ਕੋਰਟ ਨੇ 2021 'ਚ ਦਿੱਲੀ ਦੇ ਛਤਰਸਾਲ ਸਟੇਡੀਅਮ 'ਚ ਸਾਬਕਾ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੇ ਕਤਲ ਦੇ ਮਾਮਲੇ 'ਚ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦਿੱਤੀ ਗਈ ਜ਼ਮਾਨਤ ਰੱਦ ਕਰ ਦਿੱਤੀ ਹੈ।ਜਸਟਿਸ ਸੰਜੇ ਕਰੋਲ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੇ ਬੈਂਚ ਨੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਦੇ 4 ਮਾਰਚ ਦੇ ਹੁਕਮ ਨੂੰ ਰੱਦ ਕਰ ਦਿੱਤਾ ਜਿਸ 'ਚ ਕੁਮਾਰ ਦੀ ਰਿਹਾਈ ਦੀ ਇਜਾਜ਼ਤ ਦਿੱਤੀ ਗਈ ਸੀ। ਅਦਾਲਤ ਨੇ ਪਹਿਲਵਾਨ ਨੂੰ ਇੱਕ ਹਫ਼ਤੇ ਦੇ ਅੰਦਰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ।

ਸੁਸ਼ੀਲ ਕੁਮਾਰ 'ਤੇ ਹੋਰਨਾਂ ਦੇ ਨਾਲ ਮਈ 2021 'ਚ ਇੱਕ ਕਥਿਤ ਜਾਇਦਾਦ ਵਿਵਾਦ ਨੂੰ ਲੈ ਕੇ ਧਨਖੜ 'ਤੇ ਹਮਲਾ ਕਰਨ ਦਾ ਦੋਸ਼ ਹੈ। ਇਸ ਹਮਲੇ 'ਚ ਧਨਖੜ ਦੇ ਦੋ ਦੋਸਤ ਵੀ ਜ਼ਖਮੀ ਹੋਏ ਸਨ। ਪੋਸਟਮਾਰਟਮ ਰਿਪੋਰਟ ਦੇ ਅਨੁਸਾਰ, ਸਾਗਰ ਧਨਖੜ ਦੇ ਸਿਰ 'ਤੇ ਭਾਰੀ ਚੀਜ਼ ਦੇ ਹਮਲੇ ਕਾਰਨ ਸੱਟ ਲੱਗੀ ਸੀ।ਮੁੱਖ ਗਵਾਹ ਨੇ ਮਾਮਲੇ ਦਾ ਸਮਰਥਨ ਕੀਤਾ ਸੀ।

ਘਟਨਾ ਦੀ ਵੀਡੀਓ ਫੁਟੇਜ ਵੀ ਉਪਲਬਧ ਸੀ, ਇਸ ਲਈ ਅੱਜ ਇਹ ਅਪੀਲ ਸਵੀਕਾਰ ਕਰ ਲਈ ਗਈ। ਜਦੋਂ ਸੁਸ਼ੀਲ ਕੁਮਾਰ ਅੰਤ੍ਰਿਮ ਜ਼ਮਾਨਤ ’ਤੇ ਬਾਹਰ ਆਇਆ, ਉਸ ਨੇ ਜ਼ਖਮੀ ਗਵਾਹਾਂ ਸਮੇਤ ਸਾਰੇ ਸਰਕਾਰੀ ਗਵਾਹਾਂ ਨਾਲ ਛੇੜਛਾੜ ਕੀਤੀ। ਇਸੇ ਕਰਕੇ ਉਨ੍ਹਾਂ ਸਾਰਿਆਂ ਨੇ ਹੇਠਲੀ ਅਦਾਲਤ ਦੇ ਸਾਹਮਣੇ ਆਪਣੇ ਬਿਆਨ ਵਾਪਸ ਲੈ ਲਏ। ਉਨ੍ਹਾਂ ਕਿਹਾ ਕਿ ਮੁਕੱਦਮਾ ਅਜੇ ਵੀ ਚੱਲ ਰਿਹਾ ਹੈ ਅਤੇ ਬਹੁਤ ਸਾਰੇ ਸਰਕਾਰੀ ਗਵਾਹਾਂ ਤੋਂ ਹੇਠਲੀ ਅਦਾਲਤ 'ਚ ਪੁੱਛਗਿਛ ਹੋਣੀ ਬਾਕੀ ਹੈ।