ਇਨਕਮ ਟੈਕਸ ਵਿਭਾਗ ਦਾ ਵੱਡਾ ਫੈਸਲਾ: TDS ਲਈ ਨਵਾਂ ‘ਫਾਰਮ 141’ ਜਾਰੀ

ਟੈਕਸਦਾਤਾਵਾਂ ਨੂੰ ਸਹੂਲਤ ਦੇਣ ਲਈ ਨਵਾਂ ‘ਫਾਰਮ 141’ ਲਾਂਚ ਕੀਤਾ ਗਿਆ ਜੋ ਹੁਣ ਤੱਕ ਵਰਤੇ ਜਾਂਦੇ ਚਾਰ ਵੱਖ-ਵੱਖ TDS ਫਾਰਮਾਂ ਦੀ ਥਾਂ ਲਵੇਗਾ
Income Tax Department ਵੱਲੋਂ ਟੈਕਸਦਾਤਾਵਾਂ ਨੂੰ ਸਹੂਲਤ ਦੇਣ ਲਈ ਨਵਾਂ ‘ਫਾਰਮ 141’ ਲਾਂਚ ਕੀਤਾ ਗਿਆ ਹੈ। ਇਹ ਇੱਕ ਚਲਾਨ-ਕਮ-ਸਟੇਟਮੈਂਟ ਫਾਰਮ ਹੈ, ਜੋ ਹੁਣ ਤੱਕ ਵਰਤੇ ਜਾਂਦੇ ਚਾਰ ਵੱਖ-ਵੱਖ TDS ਫਾਰਮਾਂ ਦੀ ਥਾਂ ਲਵੇਗਾ।


ਹੁਣ ਇਹ 4 ਫਾਰਮ ਹੋਏ ਇਕੱਠੇ

ਨਵੇਂ ਫਾਰਮ 141 ਵਿੱਚ ਹੇਠ ਲਿਖੇ ਫਾਰਮ ਸ਼ਾਮਲ ਕੀਤੇ ਗਏ ਹਨ:

- ਫਾਰਮ 26QB – ਜਾਇਦਾਦ ਖਰੀਦਣ ‘ਤੇ TDS
- ਫਾਰਮ 26QC – ਕਿਰਾਏ ਦੀ ਅਦਾਇਗੀ ‘ਤੇ TDS
- ਫਾਰਮ 26QD – ਪ੍ਰੋਫੈਸ਼ਨਲ ਜਾਂ ਠੇਕੇਦਾਰਾਂ ਨੂੰ ਭੁਗਤਾਨ
- ਫਾਰਮ 26QE – ਵਰਚੁਅਲ ਡਿਜੀਟਲ ਸੰਪਤੀ (Crypto/NFT) ਨਾਲ ਸੰਬੰਧਿਤ ਲੈਣ-ਦੇਣ


ਕਿਨ੍ਹਾਂ ਲਈ ਲਾਜ਼ਮੀ?

ਨਵੇਂ ਨਿਯਮਾਂ ਅਨੁਸਾਰ:

- ₹50,000 ਤੋਂ ਵੱਧ ਮਹੀਨਾਵਾਰ ਕਿਰਾਇਆ
- ₹50 ਲੱਖ ਜਾਂ ਇਸ ਤੋਂ ਵੱਧ ਦੀ ਜਾਇਦਾਦ ਖਰੀਦ
- ਇੱਕ ਵਿੱਤੀ ਸਾਲ ਵਿੱਚ ₹50 ਲੱਖ ਤੋਂ ਵੱਧ ਦੇ ਭੁਗਤਾਨ (ਉਹ ਵਿਅਕਤੀ/HUF ਜੋ ਟੈਕਸ ਆਡਿਟ ਵਿੱਚ ਨਹੀਂ ਆਉਂਦੇ)

ਇਨ੍ਹਾਂ ਮਾਮਲਿਆਂ ਵਿੱਚ TDS ਦੀ ਰਿਪੋਰਟਿੰਗ ਲਈ "ਫਾਰਮ 141" ਵਰਤਣਾ ਲਾਜ਼ਮੀ ਹੋਵੇਗਾ।


ਫਾਰਮ ਕਿਵੇਂ ਭਰਨਾ?

ਟੈਕਸਦਾਤਾ ਇਹ ਫਾਰਮ ਆਨਲਾਈਨ e-filing ਪੋਰਟਲ ਦੇ ‘e-Pay Tax’ ਸੈਕਸ਼ਨ ਰਾਹੀਂ ਭਰ ਸਕਦੇ ਹਨ।

ਲੋੜੀਂਦੀ ਜਾਣਕਾਰੀ:

- Deductor ਅਤੇ Deductee ਦਾ PAN
- ਪਤਾ, ਮੋਬਾਈਲ ਨੰਬਰ, ਈਮੇਲ
- ਲੈਣ-ਦੇਣ ਅਤੇ ਭੁਗਤਾਨ ਦੇ ਵੇਰਵੇ


ਵੱਡਾ ਬਦਲਾਅ ਕੀ ਹੈ?

ਮਾਹਿਰਾਂ ਅਨੁਸਾਰ:

- ਹੁਣ ਫਾਰਮ ਦੀ ਗਿਣਤੀ ਖਰੀਦਦਾਰਾਂ ਦੇ ਆਧਾਰ ‘ਤੇ ਨਿਰਧਾਰਤ ਹੋਵੇਗੀ
- ਇੱਕ ਹੀ ਫਾਰਮ ਵਿੱਚ ਕਈ ਵਿਕਰੇਤਾਵਾਂ ਦੀ ਜਾਣਕਾਰੀ ਭਰੀ ਜਾ ਸਕਦੀ ਹੈ
- ਜੇ ਰਜਿਸਟ੍ਰੇਸ਼ਨ ਤੋਂ ਪਹਿਲਾਂ ਭੁਗਤਾਨ ਹੋ ਜਾਵੇ, ਤਾਂ ਰਜਿਸਟ੍ਰੇਸ਼ਨ ਵੇਰਵੇ ਦੇਣਾ ਲਾਜ਼ਮੀ ਨਹੀਂ


ਇਸਦਾ ਕੀ ਫਾਇਦਾ?

- TDS ਪ੍ਰਕਿਰਿਆ ਹੋਵੇਗੀ ਆਸਾਨ
- ਕਾਗਜ਼ੀ ਕਾਰਵਾਈ ਘਟੇਗੀ
- ਟੈਕਸਦਾਤਾਵਾਂ ਲਈ ਸੁਵਿਧਾ ਵਧੇਗੀ