ਰੋਜ਼ਾਨਾ ਡਾਇਟ 'ਚ ਸ਼ਾਮਲ ਕਰੋ ਮਸ਼ਰੂਮ, ਮਿਲਣਗੇ ਸ਼ਾਨਦਾਰ ਸਿਹਤ ਲਾਭ

ਮਸ਼ਰੂਮ ਸਿਰਫ਼ ਸੁਆਦ ਵਿੱਚ ਹੀ ਨਹੀਂ, ਸਿਹਤ ਲਈ ਵੀ ਬਹੁਤ ਲਾਭਕਾਰੀ ਮੰਨੇ ਜਾਂਦੇ ਹਨ।
ਮਸ਼ਰੂਮ ਸਿਰਫ਼ ਸੁਆਦ ਵਿੱਚ ਹੀ ਨਹੀਂ, ਸਿਹਤ ਲਈ ਵੀ ਬਹੁਤ ਲਾਭਕਾਰੀ ਮੰਨੇ ਜਾਂਦੇ ਹਨ। ਇਹ ਕੁਦਰਤ ਵੱਲੋਂ ਮਿਲਿਆ ਇਕ ਸ਼ਾਨਦਾਰ ਤੋਹਫ਼ਾ ਹੈ, ਜਿਸ ਵਿੱਚ ਕੈਲੋਰੀ ਘੱਟ ਅਤੇ ਪੋਸ਼ਕ ਤੱਤ ਵੱਧ ਹੁੰਦੇ ਹਨ। ਡਾਕਟਰਾਂ ਮੁਤਾਬਕ ਮਸ਼ਰੂਮ ਖਾਣ ਨਾਲ ਰੋਗ-ਪ੍ਰਤੀਰੋਧਕ ਸ਼ਕਤੀ ਵਧਦੀ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।

1. ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ

ਮਸ਼ਰੂਮ ਪ੍ਰੋਟੀਨ ਦਾ ਬਿਹਤਰੀਨ ਸਰੋਤ ਹੈ, ਖਾਸ ਕਰਕੇ ਉਹਨਾਂ ਲਈ ਜੋ ਮਾਸ ਨਹੀਂ ਖਾਂਦੇ। ਇਸ ਵਿੱਚ ਵਿਟਾਮਿਨ B, D, ਅਤੇ ਆਇਰਨ, ਕੈਲਸ਼ੀਅਮ, ਜ਼ਿੰਕ ਵਰਗੇ ਤੱਤ ਮਿਲਦੇ ਹਨ, ਜੋ ਸਰੀਰ ਨੂੰ ਤੰਦਰੁਸਤ ਰੱਖਦੇ ਹਨ।

2. ਦਿਲ ਦੀ ਸਿਹਤ ਲਈ ਲਾਭਕਾਰੀ

ਮਸ਼ਰੂਮ ਖਾਣ ਨਾਲ ਖੂਨ ਵਿੱਚ ਕੋਲੈਸਟਰੋਲ ਦੀ ਮਾਤਰਾ ਕਾਬੂ ਰਹਿੰਦੀ ਹੈ। ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਤੱਤ ਦਿਲ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਦੇ ਹਨ।

3. ਰੋਗ-ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ

ਇਸ ਵਿੱਚ ਮੌਜੂਦ ਸੇਲੇਨੀਅਮ ਅਤੇ ਐਂਟੀ-ਆਕਸੀਡੈਂਟਸ ਸਰੀਰ ਦੇ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦੇ ਹਨ। ਨਿਯਮਿਤ ਤੌਰ 'ਤੇ ਮਸ਼ਰੂਮ ਖਾਣ ਨਾਲ ਜ਼ੁਕਾਮ ਤੇ ਇੰਫੈਕਸ਼ਨ ਤੋਂ ਬਚਾਅ ਹੁੰਦਾ ਹੈ।

4. ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦਗਾਰ

ਜਿਨ੍ਹਾਂ ਲੋਕਾਂ ਨੂੰ ਕੋਲੈਸਟ੍ਰੋਲ ਦੀ ਸਮੱਸਿਆ ਹੈ, ਉਨ੍ਹਾਂ ਲਈ ਮਸ਼ਰੂਮ ਫਾਇਦੇਮੰਦ ਸਾਬਿਤ ਹੋ ਸਕਦੇ ਹਨ। ਇਸ ਵਿਚ ਅਜਿਹੇ ਮਿਸ਼ਰਨ ਪਾਏ ਜਾਂਦੇ ਹਨ, ਜੋ ਸਰੀਰ ਵਿਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਆਮ ਬਣਾਉਣ ਵਿਚ ਮਦਦ ਕਰਦੇ ਹਨ।

5. ਵਜ਼ਨ ਘਟਾਉਣ ਵਿੱਚ ਮਦਦਗਾਰ

ਮਸ਼ਰੂਮ ਵਿੱਚ ਚਰਬੀ ਬਹੁਤ ਘੱਟ ਹੁੰਦੀ ਹੈ ਪਰ ਫਾਈਬਰ ਵਾਧੂ ਹੁੰਦਾ ਹੈ। ਇਸ ਨਾਲ ਪੇਟ ਜ਼ਿਆਦਾ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਜ਼ਰੂਰੀ ਪੋਸ਼ਕ ਤੱਤ ਵੀ ਮਿਲਦੇ ਹਨ। ਇਸ ਲਈ ਇਹ ਡਾਇਟ ਕਰਨ ਵਾਲਿਆਂ ਲਈ ਆਦਰਸ਼ ਭੋਜਨ ਹੈ।

6. ਅੱਖਾਂ ਅਤੇ ਚਮੜੀ ਲਈ ਲਾਭਕਾਰੀ

ਮਸ਼ਰੂਮ ਵਿੱਚ ਵਿਟਾਮਿਨ D ਅਤੇ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਚਮੜੀ ਨੂੰ ਗਲੋਇੰਗ ਬਣਾਉਂਦੇ ਹਨ ਅਤੇ ਅੱਖਾਂ ਦੀ ਰੌਸ਼ਨੀ ਨੂੰ ਬਿਹਤਰ ਕਰਦੇ ਹਨ।

ਸਾਵਧਾਨੀ-

ਜੇਕਰ ਤੁਸੀਂ ਮਸ਼ਰੂਮ ਖਾਣਾ ਸ਼ੁਰੂ ਕਰ ਰਹੇ ਹੋ ਤਾਂ ਹਮੇਸ਼ਾਂ ਤਾਜ਼ੇ ਅਤੇ ਖਾਣਯੋਗ ਮਸ਼ਰੂਮ ਹੀ ਖਰੀਦੋ। ਜੰਗਲੀ ਮਸ਼ਰੂਮ ਕਈ ਵਾਰ ਜ਼ਹਿਰੀਲੇ ਹੋ ਸਕਦੇ ਹਨ।