ਪੰਜਾਬ 'ਚ 'ਆਪ' ਵਿਧਾਇਕ ਹੋਏ ਹਾਦਸੇ ਦੇ ਸ਼ਿਕਾਰ, ਵਾਲ- ਵਾਲ ਬਚੀ ਜਾਨ

ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਵਿਧਾਇਕ ਦੇ ਨਾਲ ਉਨ੍ਹਾਂ ਦਾ ਚਾਚਾ ਵੀ ਸੀ, ਜੋ ਸੁਰੱਖਿਅਤ ਹਨ।
ਫਾਜ਼ਿਲਕਾ ਜ਼ਿਲ੍ਹੇ ਦੇ ਬੱਲੂਆਣਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਦੀ ਕਾਰ ਮੋਹਾਲੀ ਵਿੱਚ ਸੜਕ ਦੇ ਗਲਤ ਪਾਸਿਓਂ ਆ ਰਹੀ ਇੱਕ ਕਾਰ ਨਾਲ ਟਕਰਾ ਗਈ। ਵਿਧਾਇਕ ਦੀ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਵਿਧਾਇਕ ਦੇ ਨਾਲ ਉਨ੍ਹਾਂ ਦਾ ਚਾਚਾ ਵੀ ਸੀ, ਜੋ ਸੁਰੱਖਿਅਤ ਹਨ। 

ਵਿਧਾਇਕ ਨੇ ਪੁਲਸ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਚੰਡੀਗੜ੍ਹ ਵੱਲ ਜਾ ਰਹੇ ਸਨ ਤਾਂ ਮੋਹਾਲੀ ਨੇੜੇ ਸੜਕ ਦੇ ਗਲਤ ਸਾਈਡ ਤੋਂ ਆ ਰਹੀ ਇੱਕ ਕਾਰ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਸ਼ਰਾਬ ਪੀ ਰੱਖੀ ਸੀ ਅਤੇ ਟੱਕਰ ਉਸ ਕਾਰ ਨਾਲ ਵੀ ਹੋਈ ਜਿਸ ਵਿੱਚ ਵਿਧਾਇਕ ਸਵਾਰ ਸਨ।ਉਹ ਇਸ ਹਾਦਸੇ ਵਿਚ ਵਾਲ-ਵਾਲ ਬੱਚ ਗਏ ਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਾਲਾਂਕਿ ਉਨ੍ਹਾਂ ਦੀ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ ਹੈ। 

ਗੋਲਡੀ ਨੇ 2022 ਦੀਆਂ ਜਿੱਤੀਆਂ ਚੋਣਾਂ 

ਗੋਲਡੀ ਨੇ 2022 ਦੀਆਂ ਚੋਣਾਂ ਵਿੱਚ 'ਆਪ' ਦੀ ਟਿਕਟ 'ਤੇ ਫਾਜ਼ਿਲਕਾ ਦੀ ਬੱਲੂਆਣਾ ਸੀਟ ਜਿੱਤੀ ਸੀ। ਉਨ੍ਹਾਂ ਨੇ ਭਾਜਪਾ ਉਮੀਦਵਾਰ ਵੰਦਨਾ ਸੰਗਵਾਲ ਨੂੰ 19,173 ਵੋਟਾਂ ਨਾਲ ਹਰਾਇਆ। ਉਹ ਪਹਿਲਾਂ ਕਾਂਗਰਸ ਪਾਰਟੀ ਨਾਲ ਸੀ। ਉਹ 2021 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।