ਪੈਨਸ਼ਨ ਧਾਰਕਾਂ ਲਈ ਜ਼ਰੂਰੀ ਖ਼ਬਰ, ਨਹੀਂ ਕੀਤਾ ਇਹ ਕੰਮ ਤਾਂ ਰੁਕ ਜਾਵੇਗੀ ਪੈਨਸ਼ਨ

ਪੈਨਸ਼ਨ ਧਾਰਕ ਨੂੰ ਆਪਣੀ ਉਮਰ ਦੇ ਅਨੁਸਾਰ ਤੈਅ ਸਮਾਂ ਮਿਆਦ ਦੇ ਅੰਦਰ ਆਪਣਾ ਸਰਟੀਫਿਕੇਟ ਜਮ੍ਹਾ ਕਰਾਉਣਾ ਹੁੰਦਾ ਹੈ।
ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਸਾਰੇ ਪੈਨਸ਼ਨ ਧਾਰਕਾਂ ਦੇ ਲਈ ਇਹ ਜ਼ਰੂਰੀ ਖ਼ਬਰ ਹੈ ਕਿ ਆਪਣੀ ਪੈਨਸ਼ਨ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਉਹ ਸਾਲ 'ਚ ਇਕ ਵਾਰ ਆਪਣਾ 'ਜੀਵਨ ਸਰਟੀਫਿਕੇਟ' ਸੰਬੰਧਿਤ ਵਿਭਾਗ ਨੂੰ ਜ਼ਰੂਰ ਜਮ੍ਹਾਂ ਕਰਵਾਉਣ। ਸਰਕਾਰ ਨੇ ਹੁਣ ਜੀਵਨ ਸਰਟੀਫਿਕੇਟ ਜਮ੍ਹਾਂ ਕਰਨ ਦੀ ਪ੍ਰਕਿਰਿਆ ਨੂੰ ਡਿਜ਼ਿਟਲ ਮਾਧਿਅਮਾਂ ਨਾਲ ਹੋਰ ਵੀ ਆਸਾਨ ਕਰ ਦਿੱਤਾ ਹੈ।

ਜੀਵਨ ਸਰਟੀਫਿਕੇਟ ਜਮ੍ਹਾ ਕਰਾਉਣ ਦੀਆਂ ਮਹੱਤਵਪੂਰਨ ਤਰੀਕਾਂ

ਪੈਨਸ਼ਨ ਧਾਰਕ ਨੂੰ ਆਪਣੀ ਉਮਰ ਦੇ ਅਨੁਸਾਰ ਤੈਅ ਸਮਾਂ ਮਿਆਦ ਦੇ ਅੰਦਰ ਆਪਣਾ ਸਰਟੀਫਿਕੇਟ ਜਮ੍ਹਾ ਕਰਾਉਣਾ ਹੁੰਦਾ ਹੈ।  ਸਾਧਾਰਣ ਪੈਨਸ਼ਨ ਧਾਰਕ ਨੂੰ 1 ਨਵੰਬਰ ਤੋਂ 30 ਨਵੰਬਰ ਦੇ ਵਿਚਕਾਰ ਅਤੇ 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨ ਧਾਰਕ ਨੂੰ 1 ਅਕਤੂਬਰ ਤੋਂ 30 ਨਵੰਬਰ ਦੇ ਵਿਚਕਾਰ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣਾ ਜ਼ਰੂਰੀ ਹੈ।

ਦੱਸ ਦੇਈਏ ਕਿ 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨ ਧਾਰਕਾਂ ਲਈ ਇਹ ਸਹੂਲਤ 1 ਅਕਤੂਬਰ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਭੀੜ ਕਾਰਨ ਪਰੇਸ਼ਾਨੀ ਨਾ ਹੋਵੇ ਅਤੇ ਵਾਧੂ ਸਮਾਂ ਵੀ ਮਿਲ ਸਕੇ। ਜੇਕਰ ਤੁਸੀਂ ਇਨ੍ਹਾਂ ਤਰੀਕਾਂ 'ਤੇ ਆਪਣਾ ਸਰਟੀਫਿਕੇਟ ਜਮ੍ਹਾ ਨਹੀਂ ਕਰਾਉਣਾ ਤਾਂ ਤੁਹਾਡੀ ਪੈਨਸ਼ਨ ਰੋਕੀ ਜਾ ਸਕਦੀ ਹੈ। 

ਜੀਵਨ ਸਰਟੀਫਿਕੇਟ ਜਮ੍ਹਾ ਕਰਾਉਣ ਦੇ ਤਰੀਕੇ

ਪੈਨਸ਼ਨ ਧਾਰਕ ਹੁਣ ਆਫਲਾਈਨ ਦੇ ਨਾਲ-ਨਾਲ ਆਨਲਾਈਨ ਵੀ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰਵਾ ਸਕਦੇ ਹਨ

ਆਨਲਾਈਨ ਤਰੀਕਾ

ਪੈਨਸ਼ਨ ਧਾਰਕ ਜੀਵਨ ਪ੍ਰਮਾਣ ਪੋਰਟਲ ਜਾਂ ਉਮੰਗ ਐਪ ਦੀ ਵਰਤੋਂ ਕਰਕੇ ਘਰ ਬੈਠੇ ਸਰਟੀਫਿਕੇਟ ਬਣਵਾ ਸਕਦੇ ਹਨ। ਇਸ ਤਹਿਤ ਆਧਾਰ ਨੰਬਰ, ਮੋਬਾਇਲ ਨੰਬਰ ਅਤੇ ਪੈਨਸ਼ਨ ਅਕਾਊਂਟ ਦੀ ਜਾਣਕਾਰੀ ਭਰਨ ਤੋਂ ਬਾਅਦ ਪੈਨਸ਼ਨ ਧਾਰਕ ਦਾ ਬਾਇਓਮਾਟ੍ਰਿਕ ਹੁੰਦਾ ਹੈ। ਜਾਣਕਾਰੀ ਸਹੀ ਪਾਏ ਜਾਣ 'ਤੇ ਸਰਟੀਫਿਕੇਟ ਬਣ ਜਾਂਦਾ ਹੈ ਅਤੇ ਇਸ ਦੀ ਪ੍ਰਮਾਣ ਆਈਡੀ ਸੰਬੰਧਿਤ ਬੈਂਕ ਜਾਂ ਵਿਭਾਗ ਨੂੰ ਭੇਜ ਦਿੱਤੀ ਜਾਂਦੀ ਹੈ। 

ਆਫਲਾਈਨ ਤਰੀਕਾ

ਜਿਨ੍ਹਾਂ ਪੈਨਸ਼ਨ ਧਾਰਕਾਂ ਨੂੰ ਡਿਜੀਟਲ ਤਰੀਕੇ ਨਾਲ ਪਰੇਸ਼ਾਨੀ ਹੁੰਦੀ ਹੈ, ਉਹ ਇਨ੍ਹਾਂ ਥਾਵਾਂ 'ਤੇ ਜਾ ਕੇ ਸਰਟੀਫਿਕੇਟ ਜਮ੍ਹਾ ਕਰ ਸਕਦੇ ਹਨ-

- ਨਜ਼ਦੀਕੀ ਬੈਂਕ ਬ੍ਰਾਂਚ

- ਪੋਸਟ ਆਫਿਸ

- ਕਾਮਨ ਸਰਵਿਸ ਸੈਂਟਰ