ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਭਾਰ ਘੱਟ ਤਾਂ ਅਪਣਾਓ ਇਹ ਟਿਪਸ

ਕੁਝ ਆਸਾਨ ਘਰੇਲੂ ਨੁਸਖੇ ਅਪਣਾ ਕੇ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ।

ਵੱਧ ਭਾਰ ਨਾ ਸਿਰਫ਼ ਸਰੀਰਕ ਸੁੰਦਰਤਾ ‘ਤੇ ਅਸਰ ਪੈਂਦਾ ਹੈ ਸਗੋਂ ਸ਼ੂਗਰ, ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਭਾਰ ਘਟਾਉਣਾ ਸਿਰਫ਼ ਖਾਣ-ਪੀਣ ਨੂੰ ਘੱਟ ਕਰਨਾ ਨਹੀਂ ਹੁੰਦਾ ਸਗੋਂ ਡਾਈਟ ਪਲਾਨ ਕਰਨਾ ਅਤੇ ਸਿਹਤਮੰਦ ਤਰੀਕਿਆਂ ਦੀ ਪਾਲਣਾ ਕਰਨ ਨਾਲ ਸੰਭਵ ਹੁੰਦਾ ਹੈ। ਕੁਝ ਆਸਾਨ ਘਰੇਲੂ ਨੁਸਖੇ ਅਪਣਾ ਕੇ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ।

1. ਵੱਧ ਤੋਂ ਵੱਧ ਪਾਣੀ ਪੀਓ

ਵਧੇਰੇ ਪਾਣੀ ਪੀਣਾ ਭਾਰ ਘਟਾਉਣ ਦਾ ਇੱਕ ਸਰਲ ਪਰ ਪ੍ਰਭਾਵਸ਼ਾਲੀ ਤਰੀਕਾ ਹੈ। ਪਾਣੀ ਸਰੀਰ ਵਿੱਚ ਮੈਟਾਬੋਲਿਕ ਦਰ ਨੂੰ ਵਧਾਉਂਦਾ ਹੈ ਅਤੇ ਖਾਣੇ ਤੋਂ ਪਹਿਲਾਂ ਪਾਣੀ ਪੀਣਾ ਭੁੱਖ ਘਟਾਉਂਦਾ ਹੈ, ਜਿਸ ਨਾਲ ਤੁਸੀਂ ਘੱਟ ਕੈਲੋਰੀ ਖਾਉਗੇ। ਰੋਜ਼ਾਨਾ 8-10 ਗਲਾਸ ਪਾਣੀ ਪੀਣ ਨਾਲ ਸਰੀਰ ਦੇ ਅੰਗ ਸਹੀ ਢੰਗ ਨਾਲ ਕੰਮ ਕਰਦੇ ਹਨ ਅਤੇ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।

2. ਗ੍ਰੀਨ ਟੀ

ਗ੍ਰੀਨ ਟੀ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਮੈਟਾਬੋਲਿਜ਼ਮ ਤੇਜ਼ ਕਰਦੇ ਹਨ ਅਤੇ ਫੈਟ ਘਟਾਉਂਦੇ ਹਨ।

3. ਅਦਰਕ-ਸ਼ਹਿਦ ਦਾ ਪਾਣੀ

ਗੁਣਗੁਣੇ ਪਾਣੀ ਵਿੱਚ ਅਦਰਕ ਦਾ ਰਸ ਤੇ ਸ਼ਹਿਦ ਮਿਲਾ ਕੇ ਪੀਣ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।

4. ਅਜਵਾਇਨ ਦਾ ਪਾਣੀ

ਰਾਤ ਨੂੰ ਅਜਵਾਇਨ ਭਿਓ ਕੇ ਰੱਖੋ, ਸਵੇਰੇ ਛਾਣ ਕੇ ਪੀਣ ਨਾਲ ਪੇਟ ਦੀ ਚਰਬੀ ਘਟਦੀ ਹੈ।

5. ਦਾਲਚੀਨੀ ਤੇ ਸ਼ਹਿਦ

ਦਾਲਚੀਨੀ ਪਾਊਡਰ ਨੂੰ ਗੁਣਗੁਣੇ ਪਾਣੀ ਵਿੱਚ ਮਿਲਾ ਕੇ ਸ਼ਹਿਦ ਨਾਲ ਪੀਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।

6. ਜੀਰੇ ਦਾ ਪਾਣੀ

ਜੀਰਾ ਰਾਤ ਭਰ ਭਿਓ ਕੇ ਰੱਖੋ ਅਤੇ ਸਵੇਰੇ ਉਸ ਦਾ ਪਾਣੀ ਪੀਓ। ਇਹ ਪਚਾਉਣ ਵਿਚ ਮਦਦ ਕਰਦਾ ਹੈ ਤੇ ਚਰਬੀ ਘਟਾਉਂਦਾ ਹੈ।

7. ਵੱਧ ਪਾਣੀ ਪੀਓ

ਦਿਨ ਵਿੱਚ ਘੱਟੋ-ਘੱਟ 8–10 ਗਲਾਸ ਪਾਣੀ ਪੀਓ, ਇਸ ਨਾਲ ਟਾਕਸਿਨ ਨਿਕਲਦੇ ਹਨ ਤੇ ਭੁੱਖ ਕੰਟਰੋਲ ਰਹਿੰਦੀ ਹੈ।

8. ਨਿਯਮਿਤ ਕਸਰਤ ਕਰੋ

ਭਾਰ ਘਟਾਉਣ ਲਈ ਕਸਰਤ ਮਹੱਤਵਪੂਰਣ ਹੈ। ਤੁਸੀਂ ਦਿਨ ਵਿੱਚ ਘੱਟ ਤੋਂ ਘੱਟ 30 ਮਿੰਟ ਲਈ ਹਲਕੀ ਜਾਂ ਤੇਜ਼ ਕਸਰਤ ਜ਼ਰੂਰ ਕਰੋ। ਕਸਰਤ ਜਿਥੇ ਸਰੀਰ ਦੇ ਅੰਗਾਂ ਨੂੰ ਮਜ਼ਬੂਤ ਕਰਦੀ ਹੈ ਉਥੇ ਹੀ ਇਹ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦੀ ਹੈ। ਤੁਹਾਡਾ ਮਨਪਸੰਦ ਡਾਂਸ, ਯੋਗਾ, ਜਾਂ ਫਿਰ ਸਾਈਕਲਿੰਗ ਵਰਗੀਆਂ ਚੀਜ਼ਾਂ ਵੀ ਫਿਟਨੈਸ ਲਈ ਚੰਗੀਆਂ ਰਹਿੰਦੀਆਂ ਹਨ।