'ਦੁਬਈ ਦਾ ਸ਼ੇਖ 15 ਕਰੋੜ ਦੇਵੇਗਾ ਤਾਂ ਸੋਣ ਲਈ ਤਿਆਰ...', ਮੁੜ ਵਿਵਾਦਾਂ 'ਚ 'ਰੇਬਲ ਕਿਡ' ਅਪੂਰਵਾ

ਪ੍ਰਸਿੱਧ ਸੋਸ਼ਲ ਮੀਡੀਆ ਇਨਫਲੂਐਂਸਰ ਰੇਬਲ ਕਿਡ ਉਰਫ਼ ਅਪੂਰਵਾ ਮਖੀਜਾ ਇੱਕ ਵਾਰ ਫਿਰ ਆਪਣੇ ਬਿਆਨਾਂ ਕਾਰਨ ਵੱਡੇ ਵਿਵਾਦ ਵਿਚ ਫਸ ਗਈ ਹੈ। ਅਪੂਰਵਾ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸ ਨੇ ਇੰਡਸਟਰੀ ਵਿਚ ਹੋਣ ਵਾਲੇ 'ਕੌਂਪਰੋਮਾਈਜ਼' (ਸਮਝੌਤੇ) ਬਾਰੇ ਅਜਿਹੀ ਗੱਲ ਕਹੀ ਹੈ ਜਿਸ ਨੇ ਇੰਟਰਨੈੱਟ 'ਤੇ ਹੰਗਾਮਾ ਮਚਾ ਦਿੱਤਾ ਹੈ।
ਮੁੰਬਈ: ਪ੍ਰਸਿੱਧ ਸੋਸ਼ਲ ਮੀਡੀਆ ਇਨਫਲੂਐਂਸਰ ਰੇਬਲ ਕਿਡ ਉਰਫ਼ ਅਪੂਰਵਾ ਮਖੀਜਾ ਇੱਕ ਵਾਰ ਫਿਰ ਆਪਣੇ ਬਿਆਨਾਂ ਕਾਰਨ ਵੱਡੇ ਵਿਵਾਦ ਵਿਚ ਫਸ ਗਈ ਹੈ। ਅਪੂਰਵਾ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸ ਨੇ ਇੰਡਸਟਰੀ ਵਿਚ ਹੋਣ ਵਾਲੇ 'ਕੌਂਪਰੋਮਾਈਜ਼' (ਸਮਝੌਤੇ) ਬਾਰੇ ਅਜਿਹੀ ਗੱਲ ਕਹੀ ਹੈ ਜਿਸ ਨੇ ਇੰਟਰਨੈੱਟ 'ਤੇ ਹੰਗਾਮਾ ਮਚਾ ਦਿੱਤਾ ਹੈ।

10-15 ਕਰੋੜ ਰੁਪਏ ਮਿਲਣਗੇ ਤਾਂ ਸੋਚ ਸਕਦੀ ਹਾਂ
ਵਾਇਰਲ ਹੋ ਰਹੀ ਵੀਡੀਓ ਵਿਚ ਅਪੂਰਵਾ ਇੰਡਸਟਰੀ ਵਿਚ ਕੰਮ ਦੇ ਬਦਲੇ ਕੀਤੇ ਜਾਣ ਵਾਲੇ ਸਰੀਰਕ ਸਮਝੌਤੇ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ ਕਿ ਉਹ ਕਿਸੇ ਮਾਮੂਲੀ ਰੋਲ ਲਈ ਕਿਸੇ ਨਾਲ ਨਹੀਂ ਸੋਵੇਗੀ। ਵੀਡੀਓ ਵਿਚ ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ, "ਜੇਕਰ ਕੋਈ ਦੁਬਈ ਦਾ ਸ਼ੇਖ 10-15 ਕਰੋੜ ਰੁਪਏ ਸੁੱਟ ਕੇ ਮਾਰੇਗਾ ਤਾਂ ਸ਼ਾਇਦ ਸੋਚ ਸਕਦੀ ਹਾਂ, ਪਰ ਕਿਸੇ ਰੋਲ ਲਈ ਨਹੀਂ"। ਉਸ ਦੇ ਇਸ ਬੇਬਾਕ ਅੰਦਾਜ਼ ਅਤੇ ਬਿਆਨ ਨੇ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

ਵਿਵਾਦਾਂ ਨਾਲ ਹੈ ਪੁਰਾਣਾ ਨਾਤਾ
ਅਪੂਰਵਾ ਮਖੀਜਾ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿਚ ਰਹਿ ਚੁੱਕੀ ਹੈ। ਇਸ ਤੋਂ ਇਲਾਵਾ, ਉਸ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਆਪਣੀ 'ਐਸਥੈਟਿਕ ਪਿਕਚਰ' (ਸੁੰਦਰ ਤਸਵੀਰ) ਲੈਣ ਲਈ ਆਪਣੇ ਹੱਥ ਵਿੱਚ ਬੰਨ੍ਹਿਆ ਧਾਰਮਿਕ 'ਕਲਾਵਾ' ਕੱਟਦੀ ਨਜ਼ਰ ਆਈ ਸੀ। ਉਸ ਸਮੇਂ ਉਸ ਨੇ ਕਿਹਾ ਸੀ ਕਿ ਭਾਵੇਂ ਪੰਡਿਤ ਜੀ ਨੇ ਮਨ੍ਹਾ ਕੀਤਾ ਸੀ, ਪਰ ਉਸ ਦੀ ਤਸਵੀਰ ਦੇ ਵਿਚਕਾਰ ਕੋਈ ਨਹੀਂ ਆ ਸਕਦਾ।

ਸੋਸ਼ਲ ਮੀਡੀਆ 'ਤੇ ਸਖ਼ਤ ਆਲੋਚਨਾ
ਇਸ ਤਾਜ਼ਾ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਅਪੂਰਵਾ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਯੂਜ਼ਰਸ ਉਸ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ ਅਤੇ ਉਸ ਦੇ ਵਤੀਰੇ 'ਤੇ ਸਵਾਲ ਚੁੱਕ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਬਿਆਨ ਨੌਜਵਾਨ ਪੀੜ੍ਹੀ 'ਤੇ ਗਲਤ ਪ੍ਰਭਾਵ ਪਾਉਂਦੇ ਹਨ। ਫਿਲਹਾਲ ਅਪੂਰਵਾ ਵੱਲੋਂ ਇਸ ਵਾਇਰਲ ਵੀਡੀਓ ਅਤੇ ਹੋ ਰਹੀ ਟ੍ਰੋਲਿੰਗ 'ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।