ਪਤੀ ਬਣਿਆ ਹੈਵਾਨ, ਸ਼ੱਕ ਦੇ ਚੱਲਦੇ ਪਤਨੀ ਦਾ ਕੀਤਾ ਕਤਲ

ਦਿੱਲੀ ਦੇ ਮਹਿਰੌਲੀ ਇਲਾਕੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਆਪਣੀ ਪਤਨੀ 'ਤੇ ਸ਼ੱਕ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਕਬਰਸਤਾਨ 'ਚ ਦਫ਼ਨਾ ਦਿੱਤਾ।

ਦਿੱਲੀ ਦੇ ਮਹਿਰੌਲੀ ਇਲਾਕੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਆਪਣੀ ਪਤਨੀ 'ਤੇ ਸ਼ੱਕ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਕਬਰਸਤਾਨ 'ਚ ਦਫ਼ਨਾ ਦਿੱਤਾ। ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾ ਲਈ ਹੈ ਅਤੇ ਪਤੀ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਮੁਤਾਬਕ ਮ੍ਰਿਤਕਾ ਦੇ ਦੋ ਬੱਚੇ ਹਨ-ਇੱਕ 11 ਸਾਲ ਦੀ ਧੀ ਅਤੇ ਇਕ 5 ਸਾਲ ਦਾ ਪੁੱਤਰ। 10 ਅਗਸਤ ਨੂੰ ਇਕ ਔਰਤ ਨੇ ਮਹਿਰੌਲੀ ਥਾਣੇ 'ਚ ਆਪਣੀ ਸਹੇਲੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਉਸ ਨੂੰ ਸ਼ੱਕ ਸੀ ਕਿ ਉਸ ਦੀ ਸਹੇਲੀ ਨੂੰ ਜ਼ਬਰਦਸਤੀ ਕਿਤੇ ਬੰਦੀ ਬਣਾਇਆ ਗਿਆ ਹੈ। ਪੁਲਸ ਨੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ।

ਪਤੀ ਹੀ ਨਿਕਲਿਆ ਦੋਸ਼ੀ

ਜਾਂਚ 'ਚ ਸੀਸੀਟੀਵੀ ਅਤੇ ਤਕਨੀਕੀ ਨਿਗਰਾਨੀ ਕੀਤੀ ਗਈ। ਜਿਸ 'ਚ ਦੇਖਿਆ ਗਿਆ ਕਿ ਦੋਸ਼ੀ ਸ਼ਹਾਬ ਅਲੀ ਆਪਣੇ ਦੋਸਤਾਂ ਨਾਲ ਮਿਲ ਕੇ ਕਾਰ 'ਚ ਲੈ ਕੇ ਜਾ ਰਿਹਾ ਹੈ। ਜਦੋਂ ਪੁਲਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਮ੍ਰਿਤਕਾ ਦੇ ਪਤੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ। ਉਦੋਂ ਹੀ ਮਾਮਲਾ ਸਾਹਮਣੇ ਆਇਆ। ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਦੋਸ਼ੀ ਸ਼ਹਾਬ ਅਲੀ ਨੇ ਦੱਸਿਆ ਕਿ ਉਸ ਨੂੰ ਆਪਣੀ ਪਤਨੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। 2 ਅਗਸਤ ਨੂੰ ਉਸ ਨੇ ਜ਼ਹਿਰੀਲੀ ਦਵਾਈ ਦੇ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ, ਉਸ ਨੇ ਆਪਣੇ ਦੋਸਤਾਂ ਦੀ ਮਦਦ ਨਾਲ, 2 ਅਤੇ 3 ਅਗਸਤ ਦੀ ਰਾਤ ਦੇ ਵਿਚਕਾਰ ਚੰਦਨਹੌਲਾ ਦੇ ਕਬਰਸਤਾਨ 'ਚ ਲਾਸ਼ ਨੂੰ ਦਫ਼ਨਾ ਦਿੱਤਾ।