ਜਾਣੋ ਜਲੰਧਰ ਵਿਕਾਸ ਦੀ ਰਫ਼ਤਾਰ ਕਿਵੇਂ ਸ਼ੁਰੂ ਹੋਈ ਸੈਂਟਰਲ ਵਿੱਚ ਨਿਤਿਨ ਕੋਹਲੀ ਦੇ ਆਉਣ ਤੋਂ ਬਾਅਦ

ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਕਿਸੇ ਨੇਤਾ ਦੀ ਕਾਰਜਸ਼ੈਲੀ ਦਾ ਮੁਲਾਂਕਣ ਕਰਨਾ ਚਾਹੁੰਦੇ ਹੋ, ਤਾਂ ਉਸਦੇ ਕੁਝ ਦਿਨਾਂ ਦੇ ਕੰਮ ਦੀ ਸਮੀਖਿਆ ਕਰ ਲਵੋ। ਸਮੀਖਿਆ ਹੀ ਉਸ ਨੇਤਾ ਦੀ ਕਾਰਜਸ਼ੈਲੀ ਦਾ ਅਸਲ ਸ਼ੀਸ਼ਾ ਹੁੰਦੀ ਹੈ। ਹੁਣ ਜੇਕਰ 'ਆਪ' ਦੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਕੰਮ ਦੀ ਸਮੀਖਿਆ ਕੀਤੀ ਜਾਵੇ, ਤਾਂ ਥੋੜ੍ਹੇ ਸਮੇਂ ਵਿੱਚ ਹੀ ਨਿਤਿਨ ਨੇ ਜਲੰਧਰ, ਖਾਸ ਕਰਕੇ ਕੇਂਦਰੀ ਹਲਕੇ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਨਿਤਿਨ ਕੋਹਲੀ ਇਸ ਕੋਸ਼ਿਸ਼ ਵਿੱਚ ਸਫਲ ਹੁੰਦੇ ਵੀ ਦਿਖ ਰਹੇ ਹਨ। ਕਿਉਂਕਿ ਜਦੋਂ ਤੋਂ ਨਿਤਿਨ ਕੋਹਲੀ ਨੇ ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕੇ ਦੇ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲੀ ਹੈ, ਉਹ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਕੇਂਦਰੀ ਹਲਕੇ ਤੋਂ ਇਲਾਵਾ, ਜਲੰਧਰ ਵਿੱਚ ਕਈ ਵਿਕਾਸ ਕਾਰਜਾਂ ਦਾ ਸਿਹਰਾ ਨਿਤਿਨ ਕੋਹਲੀ ਨੂੰ ਜਾਂਦਾ ਹੈ।

ਨਿਤਿਨ ਕੋਹਲੀ ਵੱਲੋਂ ਕੀਤੇ ਗਏ ਮੁੱਖ ਵਿਕਾਸ ਕਾਰਜ-

ਨਿਤਿਨ ਕੋਹਲੀ ਨੇ ਸਭ ਤੋਂ ਪਹਿਲਾਂ ਜਨਤਾ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਸਭਾ ਸਾਂਸਦ ਅਸ਼ੋਕ ਮਿਤਲ ਦੇ ਹਥੋਂ ਅਪਣੇ ਦਫ਼ਤਰ ਦਾ ਉਦਘਾਟਨ ਕਰਵਾਇਆ ਗਿਆ। ਉਹਨਾਂ ਨੇ ਲੋਕਾਂ ਦੀ ਪਹੁੰਚ ਅਨੁਸਾਰ ਦਫ਼ਤਰ ਖੋਲ੍ਹਿਆ। ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਕਿ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਪਾਰਟੀ ਦਫ਼ਤਰ ਆਉਣ ਵਿੱਚ ਕੋਈ ਮੁਸ਼ਕਲ ਨਾ ਆਵੇ। ਇਸ ਤੋਂ ਇਲਾਵਾ, ਦਫ਼ਤਰ ਵਿੱਚ ਫ਼ੋਨ ਨੰਬਰ 0181-5018181 ਅਤੇ ਵਾਟ੍ਸਅਪ ਲਈ +91 8968621277 ਨੰਬਰ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ, ਜਿੱਥੇ ਤੁਸੀਂ ਸਵੇਰੇ 9:00 ਵਜੇ ਤੋਂ ਸ਼ਾਮ 6:00 ਵਜੇ ਤੱਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।

ਸਪੋਰਟਸ ਹੱਬ ਦੀ ਸ਼ੁਰੂਆਤ- ਇਸ ਤੋਂ ਬਾਅਦ, ਨਿਤਿਨ ਕੋਹਲੀ ਨੇ ਅੰਤਰਰਾਸ਼ਟਰੀ ਪੱਧਰ ਦੇ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦੀ ਉਸਾਰੀ ਦੀ ਨੀਂਹ ਪੱਧਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾਂ ਨੇ ਸਪੋਰਟਸ ਹੱਬ ਨੂੰ ਇੱਕ ਸਾਲ ਵਿੱਚ ਪੂਰਾ ਕਰਨ ਦਾ ਵਾਅਦਾ ਕੀਤਾ। ਸਪੋਰਟਸ ਹੱਬ ਦੇ ਤਿਆਰ ਹੋਣ ਤੋਂ ਬਾਅਦ, ਇੱਥੇ 5 ਜਾਂ 6 ਦੇਸ਼ਾਂ ਦਾ ਹਾਕੀ ਟੂਰਨਾਮੈਂਟ ਕਰਵਾਇਆ ਜਾਵੇਗਾ।

ਵਿਕਾਸ ਕਾਰਜਾਂ ਲਈ 7.13 ਕਰੋੜ ਰੁਪਏ ਦੇ ਫੰਡ ਜਾਰੀ  ਕਰਵਾਏ- ਨਿਤਿਨ ਕੋਹਲੀ ਨੇ ਦਸਿਆ ਕਿ ਸਾਲਾਂ ਤੋਂ ਅਣਗੌਲੀਆਂ ਕੀਤੀਆਂ ਗਈਆਂ ਸਫਾਈ, ਸੀਵਰੇਜ ਅਤੇ ਮੁੱਢਲੀਆਂ ਸਹੂਲਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸ਼ੁਰੂ ਕੀਤੇ ਗਏ ਯਤਨ ਹੁਣ ਜ਼ਮੀਨੀ ਪੱਧਰ 'ਤੇ ਦਿਖਣੇ ਸ਼ੁਰੂ ਹੋ ਗਏ ਹਨ। ਨਗਰ ਨਿਗਮ ਦੀ ਐਫ.ਐਂਡ.ਸੀ ਸੀ ਮੀਟਿੰਗ ਵਿੱਚ, ਕੇਂਦਰੀ ਹਲਕੇ ਲਈ 7.13 ਕਰੋੜ ਰੁਪਏ ਦੇ 39 ਕੰਮਾਂ ਨੂੰ ਮਨਜ਼ੂਰੀ ਦਿੱਤੀ ਮਿਲੀ। ਕੇਂਦਰੀ ਹਲਕਾ ਹੁਣ ਜਲੰਧਰ ਦੇ ਹੋਰ ਖੇਤਰਾਂ ਲਈ ਇੱਕ ਮਾਡਲ ਵਜੋਂ ਬਣਨ ਦੀ ਰਾਹ 'ਤੇ ਹੈ।

ਉਨ੍ਹਾਂ ਦੱਸਿਆ ਕਿ ਇਸਲਾਮ ਗੰਜ ਵਿੱਚ ਕਮਿਊਨਿਟੀ ਹਾਲ ਦੇ ਰੱਖ-ਰਖਾਅ ਦੇ ਕੰਮ ਲਈ 38.05 ਲੱਖ ਰੁਪਏ, ਸੁਰਜੀਤ ਨਗਰ ਵਿੱਚ ਸੀਸੀ ਲੇਨਾਂ ਦੀ ਉਸਾਰੀ ਲਈ 23.60 ਲੱਖ ਰੁਪਏ, ਵਾਰਡ-5 ਵਿੱਚ ਗਲੀਆਂ ਦੀ ਉਸਾਰੀ ਲਈ 21.04 ਲੱਖ ਰੁਪਏ, ਵਾਰਡ-6 ਦੇ ਗੁਲਮਰਗ ਐਵੀਨਿਊ ਵਿੱਚ ਗਲੀਆਂ ਦੀ ਉਸਾਰੀ ਲਈ 20.55 ਲੱਖ ਰੁਪਏ, ਵਾਰਡ-8 ਵਿੱਚ 29.10 ਲੱਖ ਰੁਪਏ ਵਿੱਚ ਵੱਖ-ਵੱਖ ਗਲੀਆਂ ਦੀ ਉਸਾਰੀ ਲਈ ਟੈਂਡਰ ਵੀ ਮਨਜ਼ੂਰ ਕੀਤੇ ਗਏ ਹਨ।

ਜੀਐਸਟੀ ਛਾਪਿਆਂ ਤੋਂ ਵਪਾਰੀਆਂ ਨੂੰ ਦਵਾਈ ਰਾਹਤ - ਹਾਲ ਹੀ ਵਿੱਚ, ਜੀਐਸਟੀ ਛਾਪਿਆਂ ਕਾਰਨ ਵਪਾਰੀ ਭਾਈਚਾਰਾ ਬਹੁਤ ਪਰੇਸ਼ਾਨ ਸੀ। ਪਰੇਸ਼ਾਨੀ ਦੇ ਚਲਦੇ ਉਹਨਾਂ ਨੇ ਆਪਣੀਆਂ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਸਨ। ਨਿਤਿਨ ਕੋਹਲੀ ਐਕਸ਼ਨ ਲੈਂਦੇ ਹੋਏ ਜੀਐਸਟੀ ਅਧਿਕਾਰੀਆਂ ਅਤੇ ਵਪਾਰੀਆਂ ਨਾਲ ਮੀਟਿੰਗ ਕੀਤੀ। ਉਸ ਤੋਂ ਬਾਅਦ ਰੇਡ ਬੰਦ ਹੋ ਗਈ। ਉਹਨਾਂ ਨੇ ਜਲਦੀ ਹੀ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਕਾਰਨ, ਵਪਾਰੀ ਭਾਈਚਾਰਾ ਵੀ ਨਿਤਿਨ ਕੋਹਲੀ ਨਾਲ ਜੁੜਿਆ ਹੋਇਆ ਹੈ।

ਇੰਨਹਾਸਮੈੰਟ ਅਤੇ ਨਾਨ ਕੰਸਟਰਕਸ਼ਨ ਫੀਸਾਂ ਤੋਂ ਮਿਲੀ ਵੱਡੀ ਰਾਹਤ - ਨਿਤਿਨ ਕੋਹਲੀ ਦੀਆਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਇਹ ਸੀ ਕਿ ਉਨ੍ਹਾਂ ਨੇ ਇੰਪਰੂਵਮੈਂਟ ਟਰੱਸਟ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਨਾਲ ਮਿਲ ਕੇ ਲੋਕਾਂ ਨੂੰ ਇੰਨਹਾਸਮੈੰਟ ਅਤੇ ਨਾਨ ਕੰਸਟਰਕਸ਼ਨ ਫੀਸਾਂ ਤੋਂ ਵੱਡੀ ਦਵਾਈ ਹੈ। ਜਲੰਧਰ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਯਤਨਾਂ ਸਦਕਾ, ਸੂਰਿਆ ਐਨਕਲੇਵ, ਮਹਾਰਾਜਾ ਰਣਜੀਤ ਸਿੰਘ ਐਵੇਨਿਊ ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਅਲਾਟੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਇੰਪਰੂਵਮੈਂਟ ਟਰੱਸਟ ਦੀ ਵਿਕਾਸ ਸਕੀਮ 170 ਏਕੜ ਅਤੇ 70.5 ਏਕੜ 'ਤੇ ਅਲਾਟੀਆਂ ਤੋਂ ਹਣ ਇੰਨਹਾਸਮੈੰਟ ਚਾਰਜ ਅਤੇ ਵਿਆਜ ਸਾਲ 2021 ਤੋੰ ਅਤੇ ਟਰੱਸਟ ਦੀ ਵਿਕਾਸ ਸਕੀਮ 94.5 ਏਕੜ ਤੇ ਸਾਲ 2021 ਤੋਂ 7.5 ਪ੍ਰਤੀਸ਼ਤ ਵਿਆਜ ਵਸੂਲਣ ਦਾ ਫੈਸਲਾ ਕੀਤਾ ਗਿਆ ਹੈ।

ਡੰਪਾਂ ਦੀ ਸ਼ਿਫਟਿੰਗ- ਟੀਵੀ ਸੈਂਟਰ ਡੰਪ (ਮੇਨ ਰੋਡ) ਸਾਲਾਂ ਤੋਂ ਲੋਕਾਂ ਲਈ ਸਿਰਦਰਦੀ ਸੀ। ਹੁਣ ਇਸਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇੱਕ ਸਥਾਈ ਸਫਾਈ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਫੁੱਟਬਾਲ ਚੌਕ ਦੇ ਨੇੜੇ ਡੰਪ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਸੀ। ਆਦਰਸ਼ ਨਗਰ ਮਾਰਕੀਟ ਵਿੱਚ ਗੰਦਗੀ ਅਤੇ ਬਦਬੂ ਤੋਂ ਰਾਹਤ ਪਾਉਣ ਲਈ, ਇੱਥੋਂ ਵੀ ਡੰਪ ਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।

ਜਿੱਥੇ ਜਲਦੀ ਕੰਮ ਸ਼ੁਰੂ ਹੋਂਣਗੇ: ਬਸਤੀ ਗੁਜਾ, ਕਰਮ ਬਾਗ, ਗੁਰੂ ਨਾਨਕ ਪੁਰਾ ਅਤੇ ਦਿਲਬਾਗ ਨਗਰ ਰੋਡ ਖੇਤਰਾਂ ਵਿੱਚ ਸੀਵਰੇਜ ਓਵਰਫਲੋ ਦੀ ਸਮੱਸਿਆ ਗੰਭੀਰ ਹੈ, ਜਿਸਨੂੰ ਹਾਈ-ਟੈਕ ਸਫਾਈ ਮਸ਼ੀਨਾਂ ਰਾਹੀਂ ਹੱਲ ਕੀਤਾ ਜਾਵੇਗਾ। ਇਸ ਲਈ ਦਿੱਲੀ ਤੋਂ ਮਸ਼ੀਨਾਂ ਮੰਗਵਾਈਆਂ ਗਈਆਂ ਹਨ ਅਤੇ ਜਲਦੀ ਹੀ ਜਲੰਧਰ ਆਉਣ ਦੀ ਉਮੀਦ ਹੈ। ਇਸ ਲਈ ਕੇਂਦਰੀ ਹਲਕੇ ਦੇ ਅਧੀਨ ਆਉਣ ਵਾਲੇ ਹਰੇਕ ਵਾਰਡ ਨੂੰ ਇੱਕ-ਇੱਕ ਮਸ਼ੀਨ ਦਿੱਤੀ ਜਾਵੇਗੀ ਤਾਂ ਜੋ ਹਰ ਵਾਰਡ ਦੀ ਸਹੀ ਢੰਗ ਨਾਲ ਸਫਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਨੰਦਨਪੁਰਾ, ਰੇਣਕ ਬਾਜ਼ਾਰ, ਭਗਤ ਸਿੰਘ ਚੌਕ ਵਿਖੇ ਸੜਕ ਦੀ ਮੁਰੰਮਤ, ਟਾਇਲਟ ਨਿਰਮਾਣ ਅਤੇ ਨਾਲੀਆਂ ਦੀ ਸਫਾਈ ਨਾਲ ਸਬੰਧਤ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਲਈ ਨਿਤਿਨ ਕੋਹਲੀ ਨੇ ਵਾਰਡ ਪੱਧਰ 'ਤੇ ਯੋਜਨਾਵਾਂ ਬਣਾਈਆਂ ਹਨ।