11 ਨਵੰਬਰ ਨੂੰ ਤਰਨਤਾਰਨ 'ਚ ਛੁੱਟੀ ਦਾ ਐਲਾਨ

ਤਰਨ ਤਾਰਨ ਦੇ ਜ਼ਿਲ੍ਹਾ ਮਜਿਸਟ੍ਰੇਟ, ਸ੍ਰੀ ਰਾਹੁਲ, ਆਈ.ਏ.ਐੱਸ. ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੇ ਸਮੂਹ ਦਫਤਰਾਂ ਅਤੇ ਅਦਾਰਿਆਂ ਵਿੱਚ ਛੁੱਟੀ ਰਹੇਗੀ।
ਭਾਰਤੀ ਚੋਣ ਕਮਿਸ਼ਨ (ECI) ਵੱਲੋਂ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ (ਜ਼ਿਮਨੀ ਚੋਣ) ਕਰਵਾਏ ਜਾਣ ਦੇ ਮੱਦੇਨਜ਼ਰ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 11 ਨਵੰਬਰ 2025 ਨੂੰ ਪੇਡ ਹੋਲੀਡੇ (Paid Holiday) ਦਾ ਐਲਾਨ ਕੀਤਾ ਗਿਆ ਹੈ।

ਮੁੱਖ ਨਿਰਦੇਸ਼ ਅਤੇ ਤਾਰੀਖਾਂ:
ਤਰਨ ਤਾਰਨ ਦੇ ਜ਼ਿਲ੍ਹਾ ਮਜਿਸਟ੍ਰੇਟ, ਸ੍ਰੀ ਰਾਹੁਲ, ਆਈ.ਏ.ਐੱਸ. ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੇ ਸਮੂਹ ਦਫਤਰਾਂ ਅਤੇ ਅਦਾਰਿਆਂ ਵਿੱਚ ਛੁੱਟੀ ਰਹੇਗੀ।
• ਚੋਣ ਦੀ ਤਾਰੀਖ: ਉਪ ਚੋਣ ਮਿਤੀ 11 ਨਵੰਬਰ ਨੂੰ ਕਰਵਾਈ ਜਾਵੇਗੀ।
• ਨਤੀਜੇ ਦੀ ਤਾਰੀਖ: ਚੋਣ ਦਾ ਨਤੀਜਾ ਮਿਤੀ 14 ਨਵੰਬਰ ਨੂੰ ਐਲਾਨਿਆ ਜਾਵੇਗਾ।

ਮਿਤੀ 11 ਨਵੰਬਰ 2025 ਨੂੰ ਐਲਾਨੀ ਗਈ ਇਹ ਪੇਡ ਹੋਲੀਡੇ ਸਮੂਹ ਸਰਕਾਰੀ ਅਤੇ ਗੈਰ-ਸਰਕਾਰੀ ਦਫਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿੱਚ ਲਾਗੂ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਹ ਹੁਕਮ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25, ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135 ਬੀ, ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 1958 (ਪੰਜਾਬ ਐਕਟ ਨੰਬਰ 15 ਆਫ 1958) ਅਤੇ ਦੀ ਫੈਕਟਰੀਜ਼ ਐਕਟ 1948 ਦੇ ਤਹਿਤ ਦਿੱਤੇ ਗਏ ਹਨ। ਇਹ ਛੁੱਟੀ ਇਹ ਯਕੀਨੀ ਬਣਾਉਣ ਲਈ ਐਲਾਨੀ ਗਈ ਹੈ ਕਿ ਹਲਕੇ ਦੇ ਸਮੂਹ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਪੋਲਿੰਗ ਸਟੇਸ਼ਨਾਂ/ਬੂਥਾਂ ਦੇ 100 ਮੀਟਰ ਦੇ ਘੇਰੇ ਵਿਚ 5 ਅਤੇ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਗਤੀਵਿਧੀਆਂ ’ਤੇ ਪਾਬੰਦੀ ਹੋਵੇਗੀ। ਚੋਣ ਨਾਲ ਸਬੰਧਿਤ ਲਾਊਡ ਸਪੀਕਰ ਦੀ ਵਰਤੋਂ ਉੱਪਰ ਵੀ ਪਾਬੰਦੀ ਹੋਵੇਗੀ।