ਸਰਕਾਰ ਦਾ ਸਖ਼ਤ ਐਲਾਨ! ਪੰਜਾਬ 'ਚ ਖੰਘ ਦੀ ਦਵਾਈ 'ਤੇ ਲੱਗੀ ਪਾਬੰਦੀ

ਸਰਕਾਰ ਨੇ ਕਿਹਾ ਹੈ ਕਿ ਇਹ ਰਸਾਇਣਕ ਤੱਤ ਗੁਰਦੇ, ਜਿਗਰ ਅਤੇ ਤੰਤ੍ਰਿਕ ਪ੍ਰਣਾਲੀ 'ਤੇ ਗੰਭੀਰ ਅਸਰ ਪਾ ਸਕਦਾ ਹੈ, ਜਿਸ ਨਾਲ ਮੌਤ ਦਾ ਖਤਰਾ ਵੀ ਹੋ ਸਕਦਾ ਹੈ। ਇਸ ਕਾਰਨ, ਪੰਜਾਬ ਵਿੱਚ ਸਾਰੇ ਮੈਡੀਕਲ ਸਟੋਰਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਤੁਰੰਤ ਇਸ ਦਵਾਈ ਦੀ ਵਿਕਰੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
ਪੰਜਾਬ ਸਰਕਾਰ ਨੇ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੋਲਡ੍ਰਿਫ ਸੀਰਪ (Coldrif Syrup) ਦੀ ਵਿਕਰੀ ਅਤੇ ਵਰਤੋਂ ਉੱਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ, ਪੰਜਾਬ ਦੇ ਜੁਆਇੰਟ ਕਮਿਸ਼ਨਰ (ਡਰੱਗਜ਼) ਵੱਲੋਂ ਜਾਰੀ ਕੀਤੇ ਹੁਕਮਾਂ ਮੁਤਾਬਕ, ਇਸ ਸੀਰਪ ਦੇ ਨਮੂਨੇ ਵਿੱਚ ਡਾਈਐਥਲੀਨ ਗਲਾਈਕਾਨ (Diethylene Glycol) ਦੀ ਮਾਤਰਾ 46.2 ਫੀਸਦੀ ਪਾਈ ਗਈ ਹੈ, ਜੋ ਕਿ ਮਨੁੱਖੀ ਸਿਹਤ ਲਈ ਬੇਹੱਦ ਜ਼ਹਰੀਲੀ ਅਤੇ ਖਤਰਨਾਕ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਰਸਾਇਣਕ ਤੱਤ ਗੁਰਦੇ, ਜਿਗਰ ਅਤੇ ਤੰਤ੍ਰਿਕ ਪ੍ਰਣਾਲੀ 'ਤੇ ਗੰਭੀਰ ਅਸਰ ਪਾ ਸਕਦਾ ਹੈ, ਜਿਸ ਨਾਲ ਮੌਤ ਦਾ ਖਤਰਾ ਵੀ ਹੋ ਸਕਦਾ ਹੈ। ਇਸ ਕਾਰਨ, ਪੰਜਾਬ ਵਿੱਚ ਸਾਰੇ ਮੈਡੀਕਲ ਸਟੋਰਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਤੁਰੰਤ ਇਸ ਦਵਾਈ ਦੀ ਵਿਕਰੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

ਫੂਡ ਤੇ ਡਰੱਗ ਵਿਭਾਗ ਨੇ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਜੇ ਕੋਲਡ੍ਰਿਫ ਸੀਰਪ ਖਰੀਦ ਚੁੱਕਿਆ ਹੈ, ਉਹ ਇਸ ਦਾ ਸੇਵਨ ਨਾ ਕਰੇ ਅਤੇ ਨਜ਼ਦੀਕੀ ਫਾਰਮੇਸੀ ਜਾਂ ਡਰੱਗ ਅਫ਼ਸਰ ਨੂੰ ਤੁਰੰਤ ਸੂਚਿਤ ਕਰੇ। ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਸੰਬੰਧਤ ਫਾਰਮਾ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਰਕਾਰ ਨੇ ਡਾਕਟਰਾਂ ਅਤੇ ਹਸਪਤਾਲਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਜੇਕਰ ਕਿਸੇ ਮਰੀਜ਼ ਵਿੱਚ ਵਿਸ਼ਾਕਤ ਤੱਤਾਂ ਦੇ ਲੱਛਣ ਮਿਲਣ, ਤਾਂ ਤੁਰੰਤ ਇਸ ਬਾਰੇ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇ।