ਭਾਰਤ-ਪਾਕਿ ਮੈਚ 'ਚ ਹਾਈਵੋਲਟੇਜ ਡਰਾਮਾ, ਰਿਲੇ ਕੈਚ ਨੂੰ ਲੈ ਕੇ ਤੀਜੇ ਅੰਪਾਇਰ ਕੋਲੋਂ ਹੋਇਆ 'ਬਲੰਡਰ'!

ਏਸੀਸੀ ਪੁਰਸ਼ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ 2025 'ਚ 16 ਨਵੰਬਰ (ਐਤਵਾਰ) ਨੂੰ ਭਾਰਤ-ਏ ਅਤੇ ਪਾਕਿਸਤਾਨ ਸ਼ਾਹੀਨਸ ਦਾ ਮੁਕਾਬਲਾ ਹੋਇਆ। ਦੋਹਾ ਕੈਵੇਸਟ ਐਂਡ ਪਾਰਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਹੋਏ ਇਸ ਮੈਚ 'ਚ ਪਾਕਿਸਤਾਨ ਸ਼ਾਹੀਨਸ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ।
ਏਸੀਸੀ ਪੁਰਸ਼ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ 2025 'ਚ 16 ਨਵੰਬਰ (ਐਤਵਾਰ) ਨੂੰ ਭਾਰਤ-ਏ ਅਤੇ ਪਾਕਿਸਤਾਨ ਸ਼ਾਹੀਨਸ ਦਾ ਮੁਕਾਬਲਾ ਹੋਇਆ। ਦੋਹਾ ਕੈਵੇਸਟ ਐਂਡ ਪਾਰਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਹੋਏ ਇਸ ਮੈਚ 'ਚ ਪਾਕਿਸਤਾਨ ਸ਼ਾਹੀਨਸ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਭਾਰਤ-ਏ ਨੇ ਪਾਕਿਸਤਾਨ ਸ਼ਾਹੀਨਸ ਨੂੰ ਜਿੱਤ ਲਈ 137 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸਨੂੰ ਉਸਨੇ 13.2 ਓਵਰਾਂ 'ਚ ਹਾਸਿਲ ਕਰ ਲਿਆ। ਇਸ ਜਿੱਤ ਦੇ ਚਲਦੇ ਪਾਕਿਸਤਾਨੀ ਟੀਮ ਸੈਮੀਫਾਈਨਲ 'ਚ ਪਹੁੰਚ ਗਈ ਹੈ। 

ਇਸ ਮੈਚ 'ਚ ਭਾਰਤ-ਏ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵੇਂ ਹੀ ਫੇਲ੍ਹ ਰਹੇ। ਭਾਰਤੀ ਟੀਮ ਦੀਆਂ ਆਖਰੀ 8 ਵਿਕਟਾਂ ਸਿਰਫ 45 ਦੌੜਾਂ 'ਤੇ ਡਿੱਗ ਗਈਆਂ। ਇਸਦੇ ਚਲਦੇ ਭਾਰਤੀ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ। ਮੈਚ ਦੌਰਾਨ ਇਕ ਵੱਡਾ ਵਿਵਾਦ ਵੀ ਦੇਖਣ ਨੂੰ ਮਿਲਿਆ, ਜਿਸਨੇ ਭਾਰਤੀ ਖਿਡਾਰੀਆਂ ਅਤੇ ਫੈਨਜ਼ ਨੂੰ ਹੈਰਾਨ ਕਰ ਦਿੱਤਾ। ਇਹ ਵਿਵਾਦ ਕੈਚ ਨੂੰ ਲੈ ਕੇ ਸੀ। 

10ਵੇਂ ਓਵਰ 'ਚ ਸੁਯਸ਼ ਸ਼ਰਮਾ ਦੀ ਪਹਿਲੀ ਗੇਂਦ 'ਤੇ ਪਾਕਿਸਤਾਨ ਦੇ ਓਪਨਰ ਮਾਜ਼ ਸਦਾਕਤ ਨੇ ਹਵਾਈ ਸ਼ਾਟ ਖੇਡਿਆ ਪਰ ਟਾਈਮਿੰਗ ਚੰਗੀ ਨਹੀਂ ਸੀ। ਬਾਊਂਡਰੀ 'ਤੇ ਮੌਜੂਦ ਨੇਹਾਲ ਵਢੇਰਾ ਅਤੇ ਨਮਨ ਧੀਰ ਨੇ ਮਿਲ ਕੇ ਬਿਹਤਰੀਨ ਰਿਲੇ ਕੈਚ ਪੂਰਾ ਕੀਤਾ। ਭਾਰਤੀ ਖਿਡਾਰੀਆਂ ਨੂੰ ਪੂਰਾ ਭਰੋਸਾ ਸੀ ਕਿ ਕੈਚ ਸਹੀ ਫੜਿਆ ਗਿਆ ਹੈ ਅਤੇ ਉਹ ਜਸ਼ਨ ਮਨਾਉਣ ਲੱਗੇ। ਓਧਰ ਸਦਾਕਤ ਵੀ ਪਵੇਲੀਅਨ ਵੱਲ ਚੱਲ ਪਏ ਸਨ। 

ਭਾਰਤੀ ਖਿਡਾਰੀਆਂ ਦੀ ਅੰਪਾਇਰਾਂ ਨਾਲ ਬਹਿਸ

ਇਸ ਵਿਚਕਾਰ ਪੂਰਾ ਮਾਮਲਾ ਤੀਜੇ ਅੰਪਾਇਰ ਕੋਲਗਿਆ ਸੀ। ਟੀਵੀ ਅੰਪਾਇਰ ਨੇ ਲੰਬੀ ਜਾਂਚ ਤੋਂ ਬਾਅਦ ਬੱਲੇਬਾਜ਼ ਨੂੰ ਨੌਟ-ਆਊਟ ਐਲਾਨ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਤੀਜੇ ਅੰਪਾਇਰ ਨੇ ਨਾ ਤਾਂ ਬੱਲੇਬਾਜ਼ ਨੂੰ ਆਊਟ ਦਿੱਤਾ ਅਤੇ ਨਾ ਹੀ ਇਸਨੂੰ ਛੱਕਾ ਮੰਨਿਆ। ਗੇਂਦ ਨੂੰ ਡਾਟ ਬਾਲ ਕਰਾਰ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਨਾਲ ਕਪਤਾਨ ਜਿਤੇਸ਼ ਸ਼ਰਮਾ ਅਤੇ ਹੋਰ ਭਾਰਤੀ ਖਿਡਾਰੀ ਕਾਫੀ ਨਾਰਾਜ਼ ਦਿਸੇ। ਭਾਰਤੀ ਖਿਡਾਰੀਆਂ ਦੀ ਅੰਪਾਇਰ ਨਾਲ ਕਾਫੀ ਦੇਰ ਤਕ ਬਹਿਰ ਹੋਈ। 

ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ਆਈਸੀਸੀ) ਨੇ ਇਸ ਸਾਲ ਜੂਨ 'ਚ ਕੈਚ ਨੂੰ ਲੈ ਕੇ ਨਿਯਮਾਂ 'ਚ ਕੁਝ ਬਦਲਾਅ ਕੀਤੇ ਸਨ। ਨਿਯਮ 19.5.2 ਦੇ ਅਨੁਸਾਰ ਬਾਊਂਡਰੀ ਰੋਪ ਦੇ ਬਾਹਰ ਹਵਾ 'ਚ ਰਹਿੰਦੇ ਹੋਏ ਫੀਲਡਰ ਗੇਂਦ ਨੂੰ ਸਿਰਫ ਇਕ ਵਾਰ ਛੂਹ ਸਕੇਗਾ। ਉਸ ਤੋਂ ਬਾਅਦ ਜ਼ਮੀਨ ਨਾਲ ਹੋਣ ਵਾਲਾ ਹਰ ਸੰਪਰਕ ਮੈਦਾਨ ਦੇ ਅੰਦਰ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਛੱਕਾ ਦਿੱਤਾ ਜਾਵੇਗਾ। ਇਸਤੋਂ ਪਹਿਲਾਂ ਤਕ ਫੀਲਡਰ ਗੇਂਦ ਨੂੰ ਬਾਊਂਡਰੀ ਰੋਪ ਦੇ ਬਾਹਰ ਜਾ ਕੇ ਕਈ ਵਾਰ ਉਛਾਲ ਸਕਦਾ ਸੀ, ਬਸ਼ਰਤੇ ਉਹ ਬਾਲ ਦੇ ਸੰਪਰਕ 'ਚ ਆਉਣ ਦੌਰਾਨ ਹਵਾ 'ਚ ਹੋਵੇ। 

ਨਾਲ ਹੀ ਨਵੇਂ ਨਿਯਮ ਮੁਤਾਬਕ, ਕੋਈ ਫੀਲਡਰ ਬਾਊਂਡਰੀ ਕੋਲ ਕੈਚ ਲੈਣ ਦੌਰਾਨ ਗੇਂਦ ਨੂੰ ਅੰਦਰਲੇ ਪਾਸੇ ਉਛਾਲਦਾ ਹੈ ਅਤੇ ਫਿਰ ਬਾਊਂਡਰੀ ਦੇ ਪਾਰ ਚਲਾ ਜਾਂਦਾ ਹੈ, ਉਥੇ ਹੀ ਦੂਜਾ ਖਿਡਾਰੀ ਕੈਚ ਲੈਂਦਾ, ਤਾਂ ਅਜਿਹਾ ਰਿਲੇ ਕੈਚ ਯੋਗ ਨਹੀਂ ਹੁੰਦਾ ਹੈ। ਅਜਿਹੇ ਰਿਲੇ ਕੈਚ ਤਾਂ ਹੀ ਯੋਗ ਹੋਣਗੇ, ਜਦੋਂ ਗੇਂਦ ਨੂੰ ਉਛਾਲਣ ਵਾਲਾ ਫੀਲਡਰ ਵੀ ਬਾਊਂਡਰੀ ਰੋਪ ਦੇ ਅੰਦਰ ਹੋਵੇ। 

ਜੇਕਰ ਬੈਟਰ ਆਊਟ ਨਹੀਂ ਸੀ, ਤਾਂ ਡਾਟ ਬਾਲ ਕਿਉਂ ਦਿੱਤੀ ਗਈ

ਦੇਖਿਆ ਜਾਵੇ ਤਾਂ ਇਸ ਮਾਮਲੇ 'ਚ ਨਮਨ ਧੀਰ ਦੁਆਰਾ ਕੈਚ ਪੂਰਾ ਕਰਨ ਦੇ ਸਮੇਂ ਸ਼ਾਇਦ ਨੇਹਾਲ ਵਢੇਰਾ ਬਾਊਂਡਰੀ ਲਾਈਨ ਦੇ ਅੰਦਰ ਨਹੀਂ ਸੀ, ਇਸ ਲਈ ਤੀਜੇ ਅੰਪਾਇਰ ਨੇ ਬੱਲੇਬਾਜ਼ ਨੂੰ ਆਊਟ ਨਾ ਦੇਣ ਦਾ ਫੈਸਲਾ ਕੀਤਾ। ਹਾਲਾਂਕਿ, ਤੀਜੇ ਅੰਪਾਇਰ ਮੁਰਸ਼ਿਦ ਅਲੀ ਖਾਨ (ਬੰਗਲਾਦੇਸ਼) ਨਿਯਮਾਂ ਨੂੰ ਸਮਝਣ 'ਚ ਗਲਤੀ ਕਰਦੇ ਦਿਸੇ। ਬੱਲੇਬਾਜ਼ ਜੇਕਰ ਆਊਟ ਨਹੀਂ ਸੀ, ਡਾਟ ਬਾਲ ਦੇਣਾ ਪੂਰੀ ਤਰ੍ਹਾਂ ਨਿਯਮਾਂ ਦੇ ਖਿਲਾਫ ਰਿਹਾ। 

ਜਦੋਂ ਇਹ ਵਿਵਾਦ ਸ਼ੁਰੂ ਹੋਇਆ, ਮਾਜ਼ ਸਦਾਕਤ 56 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ, ਅਤੇ ਪਾਕਿਸਤਾਨ ਨੂੰ ਜਿੱਤ ਲਈ ਸਿਰਫ਼ 44 ਦੌੜਾਂ ਦੀ ਲੋੜ ਸੀ। ਸਦਾਕਤ ਨੇ 47 ਗੇਂਦਾਂ 'ਤੇ ਅਜੇਤੂ 79 ਦੌੜਾਂ ਬਣਾਈਆਂ, ਜਿਸ ਵਿੱਚ ਸੱਤ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। ਇਹ ਮੈਚ ਵਿੱਚ ਇਕਲੌਤਾ ਵਿਵਾਦ ਨਹੀਂ ਸੀ। ਆਸ਼ੂਤੋਸ਼ ਸ਼ਰਮਾ ਨੂੰ ਐਲਬੀਡਬਲਯੂ ਆਊਟ ਦਿੱਤਾ ਗਿਆ, ਭਾਵੇਂ ਗੇਂਦ ਸਟੰਪ ਦੇ ਬਾਹਰ ਜਾਪਦੀ ਸੀ। ਇਸ ਦੌਰਾਨ, ਰਮਨਦੀਪ ਸਿੰਘ ਖਰਾਬ ਰੀਪਲੇਅ ਕਾਰਨ ਰਨ ਆਊਟ ਹੋਣ ਤੋਂ ਵਾਲ-ਵਾਲ ਬਚ ਗਿਆ। ਭਾਰਤ ਏ ਹੁਣ 18 ਨਵੰਬਰ ਨੂੰ ਆਪਣੇ ਆਖਰੀ ਗਰੁੱਪ ਬੀ ਮੈਚ ਵਿੱਚ ਓਮਾਨ ਦਾ ਸਾਹਮਣਾ ਕਰੇਗਾ। ਭਾਰਤ ਏ ਲਈ ਇਹ ਮੈਚ ਜਿੱਤਣਾ ਮਹੱਤਵਪੂਰਨ ਹੋਵੇਗਾ।
">