ਪਾਕਿਸਤਾਨ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਪਾਣੀ 'ਚ ਡੁੱਬਿਆ ਸ੍ਰੀ ਕਰਤਾਰਪੁੁਰ ਸਾਹਿਬ ਗੁਰਦੁਆਰਾ

ਕਰਤਾਰਪੁਰ ਲਾਂਘਾ, ਜੋ ਸਿੱਖ ਸ਼ਰਧਾਲੂਆਂ ਲਈ ਵੀਜ਼ਾ-ਮੁਕਤ ਰਸਤਾ ਪ੍ਰਦਾਨ ਕਰਦਾ ਹੈ, ਪਾਣੀ 'ਚ ਡੁੱਬਿਆ ਹੋਇਆ ਹੈ।

ਲਗਾਤਾਰ ਬਾਰਿਸ਼ ਕਾਰਨ ਮਾਹੌਲ ਪੂਰੀ ਤਰ੍ਹਾਂ ਵਿਗੜ ਗਿਆ ਹੈ। ਪਾਕਿਸਤਾਨ ਸਥਿਤ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਪਾਣੀ ਭਰ ਗਿਆ ਹੈ। ਕਰਤਾਰਪੁਰ ਲਾਂਘਾ, ਜੋ ਸਿੱਖ ਸ਼ਰਧਾਲੂਆਂ ਲਈ ਵੀਜ਼ਾ-ਮੁਕਤ ਰਸਤਾ ਪ੍ਰਦਾਨ ਕਰਦਾ ਹੈ, ਪਾਣੀ 'ਚ ਡੁੱਬਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਅਚਾਨਕ ਵਧ ਗਿਆ , ਜਿਸ ਕਾਰਨ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਦਰਿਆ ਵਾਂਗ ਪਾਣੀ ਵਹਿਣ ਲੱਗਾ ਹੈ। ਸਥਾਨਕ ਪ੍ਰਬੰਧਕਾਂ ਵੱਲੋਂ ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ।


ਦੱਸ ਦਈਏ ਕਿ ਇਹ ਗੁਰਦੁਆਰਾ ਸਾਹਿਬ ਰਾਵੀ ਦਰਿਆ ਦੇ ਨੇੜੇ ਸਥਿਤ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਦੇ ਨਵੇਂ ਕੰਪਲੈਕਸ ਵਿਖੇ ਸਥਿਤ ਲੰਗਰ ਘਰ, ਪਰਿਕਰਮਾ ਸਰੋਵਰ, ਸਰਾਵਾਂ ਆਦਿ ਵਿਖੇ ਪੂਰੀ ਤਰ੍ਹਾਂ ਪੰਜ ਤੋਂ ਸੱਤ -ਸੱਤ ਫੁੱਟ ਪਾਣੀ ਭਰ ਗਿਆ ਹੈ, ਜਿਸ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਨੈਸ਼ਨਲ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਨੇ ਸਤਲੁਜ ਨਦੀ ਵਿੱਚ ਚੜ੍ਹਦੇ ਪਾਣੀ ਦੇ ਪੱਧਰ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਪੰਜਾਬ ਸੂਬੇ ਦੇ ਹੜ੍ਹਾਂ ਵਾਲੇ ਖੇਤਰਾਂ ਤੋਂ ਤਕਰੀਬਨ ਦੋ ਲੱਖ ਲੋਕਾਂ ਦੇ ਘਰਾਂ ਨੂੰ ਖਾਲੀ ਕਰ ਦਿੱਤਾ ਗਿਆ ਹੈ।ਐਨਡੀਐਮਏ ਨੇ ਲੋਕਾਂ ਨੂੰ ਦਰਿਆਵਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਹੜ੍ਹ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੈਨਾ ਨੂੰ ਸੱਤ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਹੈ। ਸਰਕਾਰ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਲਈ ਕਿਹਾ ਹੈ।