ਜਲੰਧਰ 'ਚ ਭਾਰੀ ਮੀਂਹ ਦਾ ਕਹਿਰ! ਇਸ ਇਲਾਕੇ 'ਚ ਤਾਸ਼ ਦੇ ਪੱਤਿਆਂ ਵਾਂਗ ਢਹਿ ਗਿਆ ਘਰ

ਬੁੱਧਵਾਰ ਸਵੇਰੇ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ। ਜਾਣਕਾਰੀ ਅਨੁਸਾਰ, ਲਗਾਤਾਰ ਬਾਰਿਸ਼ ਕਾਰਨ ਇੱਕ ਘਰ ਅਚਾਨਕ ਢਹਿ ਗਿਆ।

ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਜਨਜੀਵਨ ਅਸਥਿਰ ਕਰ ਦਿੱਤਾ ਹੈ। ਇਸ ਦੌਰਾਨ, ਬੁੱਧਵਾਰ ਸਵੇਰੇ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ। ਜਾਣਕਾਰੀ ਅਨੁਸਾਰ, ਲਗਾਤਾਰ ਬਾਰਿਸ਼ ਕਾਰਨ ਇੱਕ ਘਰ ਅਚਾਨਕ ਢਹਿ ਗਿਆ।

ਖੁਸ਼ਕਿਸਮਤੀ ਇਹ ਰਹੀ ਕਿ ਪਰਿਵਾਰ ਹਾਦਸੇ ਤੋਂ ਸਿਰਫ਼ 10 ਮਿੰਟ ਪਹਿਲਾਂ ਦੁੱਧ ਲੈਣ ਲਈ ਘਰੋਂ ਬਾਹਰ ਗਿਆ ਸੀ। ਨਹੀਂ ਤਾਂ ਇਸ ਘਟਨਾ ਵਿੱਚ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਹਾਦਸੇ ਤੋਂ ਬਾਅਦ ਪਰਿਵਾਰ ਨੇ ਤੁਰੰਤ 112 'ਤੇ ਫ਼ੋਨ ਕਰਕੇ ਮਦਦ ਮੰਗ, ਪਰ ਖ਼ਬਰ ਲਿਖੇ ਜਾਣ ਤੱਕ ਕੋਈ ਵੀ ਰਾਹਤ ਟੀਮ ਮੌਕੇ 'ਤੇ ਨਹੀਂ ਪਹੁੰਚੀ ਸੀ।