Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਅੱਜ ਦੇ ਤਾਜ਼ਾ ਭਾਅ

ਵਿਸ਼ਵਵਿਆਪੀ ਤੇ ਘਰੇਲੂ ਕਾਰਨਾਂ ਕਰਕੇ ਅੱਜ 1 ਜੁਲਾਈ 2026 ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੀਆਂ ਉਮੀਦਾਂ ਕਾਰਨ ਕੀਮਤੀ ਧਾਤਾਂ ਦੇ ਬਾਜ਼ਾਰ 'ਤੇ ਭਾਰੀ ਦਬਾਅ ਦੇਖਣ ਨੂੰ ਮਿਲ ਰਿਹਾ ਹੈ।
ਨਵੀਂ ਦਿੱਲੀ : ਵਿਸ਼ਵਵਿਆਪੀ ਤੇ ਘਰੇਲੂ ਕਾਰਨਾਂ ਕਰਕੇ ਅੱਜ 1 ਜੁਲਾਈ 2026 ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਧਾਉਣ ਦੀਆਂ ਉਮੀਦਾਂ ਕਾਰਨ ਕੀਮਤੀ ਧਾਤਾਂ ਦੇ ਬਾਜ਼ਾਰ 'ਤੇ ਭਾਰੀ ਦਬਾਅ ਦੇਖਣ ਨੂੰ ਮਿਲ ਰਿਹਾ ਹੈ।

MCX 'ਤੇ ਅੱਜ ਦਾ ਹਾਲ
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅੱਜ ਸਵੇਰ ਦੇ ਕਾਰੋਬਾਰ ਦੌਰਾਨ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ। ਅਗਸਤ ਡਿਲੀਵਰੀ ਵਾਲਾ ਸੋਨਾ 0.86 ਫੀਸਦੀ ਦੀ ਗਿਰਾਵਟ ਨਾਲ 1,41,300 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਸਤੰਬਰ ਫਿਊਚਰਜ਼ ਵਾਲੀ ਚਾਂਦੀ 2.06 ਫੀਸਦੀ ਦੀ ਵੱਡੀ ਕਮੀ ਨਾਲ 2,23,850 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਆ ਗਈ ਹੈ।

ਜੂਨ ਵਿਚ ਵੀ ਰਹੀ ਰਿਕਾਰਡ ਤੋੜ ਮੰਦੀ
ਘਰੇਲੂ ਬਾਜ਼ਾਰ ਲਈ ਜੂਨ ਦਾ ਮਹੀਨਾ ਕਾਫ਼ੀ ਖ਼ਰਾਬ ਰਿਹਾ ਹੈ। ਅੰਕੜਿਆਂ ਅਨੁਸਾਰ, ਜੂਨ ਮਹੀਨੇ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਲਗਭਗ 15,100 ਰੁਪਏ (ਕਰੀਬ 10%) ਦੀ ਭਾਰੀ ਗਿਰਾਵਟ ਆਈ ਹੈ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਲਗਭਗ 38,250 ਰੁਪਏ (15%) ਦੀ ਕਮੀ ਦਰਜ ਕੀਤੀ ਗਈ। ਅੰਤਰਰਾਸ਼ਟਰੀ ਪੱਧਰ 'ਤੇ ਵੀ ਸੋਨੇ ਨੇ ਸਾਲ 2013 ਤੋਂ ਬਾਅਦ ਆਪਣੀ ਸਭ ਤੋਂ ਵੱਡੀ ਤਿਮਾਹੀ ਗਿਰਾਵਟ ਦੇਖੀ ਹੈ।

ਕੀਮਤਾਂ ਘਟਣ ਦੇ ਮੁੱਖ ਕਾਰਨ
ਬਾਜ਼ਾਰ ਮਾਹਿਰਾਂ ਅਨੁਸਾਰ, ਇਸ ਮੰਦੀ ਦੇ ਪਿੱਛੇ ਮੁੱਖ ਕਾਰਨ ਅਮਰੀਕੀ ਡਾਲਰ ਦਾ ਮਜ਼ਬੂਤ ਹੋਣਾ ਹੈ। ਜੂਨ ਵਿਚ ਡਾਲਰ ਇੰਡੈਕਸ 2 ਫੀਸਦੀ ਤੋਂ ਵੱਧ ਉਛਲ ਕੇ 101.35 ਦੇ ਕਰੀਬ ਪਹੁੰਚ ਗਿਆ ਹੈ। ਇਸ ਤੋਂ ਇਲਾਵਾ, ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਇਸ ਸਾਲ ਤਿੰਨ ਵਾਰ ਵਿਆਜ ਦਰਾਂ ਵਧਾਉਣ ਦੀ ਚਰਚਾ ਨੇ ਵੀ ਨਿਵੇਸ਼ਕਾਂ ਵਿਚ ਹਲਚਲ ਪੈਦਾ ਕੀਤੀ ਹੈ।

Retail ਬਾਜ਼ਾਰ ਵਿਚ ਭਾਅ
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਵੱਲੋਂ ਜਾਰੀ ਕੀਤੇ ਗਏ ਨਵੇਂ ਰੇਟਾਂ ਅਨੁਸਾਰ:
24 ਕੈਰੇਟ (ਫਾਈਨ ਗੋਲਡ): 14,129 ਰੁਪਏ ਪ੍ਰਤੀ ਗ੍ਰਾਮ।
22 ਕੈਰੇਟ (ਜਵੈਲਰੀ ਸੋਨਾ): 13,790 ਰੁਪਏ ਪ੍ਰਤੀ ਗ੍ਰਾਮ।
18 ਕੈਰੇਟ: 11,444 ਰੁਪਏ ਪ੍ਰਤੀ ਗ੍ਰਾਮ।

ਕੀਮਤਾਂ ਵਿਚ ਆਈ ਇਸ ਕਮੀ ਨਾਲ ਆਮ ਗਾਹਕਾਂ ਨੂੰ ਵੱਡੀ ਰਾਹਤ ਮਿਲੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਗਹਿਣਿਆਂ ਦੀ ਮੰਗ ਵਧਣ ਦੀ ਉਮੀਦ ਹੈ।